IND vs SA: ਫਾਈਨਲ ਤੋਂ ਪਹਿਲਾਂ ਵੱਡਾ ਝਟਕਾ! ਕੀ ਇਸ ਖਿਡਾਰੀ ਨੂੰ ਕੀਤਾ ਜਾਵੇਗਾ ਡਰਾਪ? ਆਹ ਵਾਲੇ ਖਿਡਾਰੀ ਦੀ ਐਂਟਰੀ ਪੱਕੀ?
ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਚੱਲ ਰਹੀ ਵਨਡੇ ਸੀਰੀਜ਼ ਹੁਣ ਦਿਲਚਸਪ ਮੋੜ 'ਤੇ ਪਹੁੰਚ ਗਈ ਹੈ। ਵਿਸਾਖਾਪਟਨਮ ਵਿੱਚ ਹੋਣ ਵਾਲਾ ਤੀਜਾ ਅਤੇ ਆਖਰੀ ਵਨਡੇ ਦੋਵੇਂ ਟੀਮਾਂ ਲਈ ‘ਕਰੋ ਜਾਂ ਮਰੋ’ ਵਾਲਾ ਮੈਚ ਹੋਵੇਗਾ।

IND vs SA 3rd ODI: ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਚੱਲ ਰਹੀ ਵਨਡੇ ਸੀਰੀਜ਼ ਹੁਣ ਦਿਲਚਸਪ ਮੋੜ 'ਤੇ ਪਹੁੰਚ ਗਈ ਹੈ। ਵਿਸਾਖਾਪਟਨਮ ਵਿੱਚ ਹੋਣ ਵਾਲਾ ਤੀਜਾ ਅਤੇ ਆਖਰੀ ਵਨਡੇ ਦੋਵੇਂ ਟੀਮਾਂ ਲਈ ‘ਕਰੋ ਜਾਂ ਮਰੋ’ ਵਾਲਾ ਮੈਚ ਹੋਵੇਗਾ। ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤ ਦੂਜੇ ਵਨਡੇ ਵਿੱਚ ਬੁਰੀ ਤਰ੍ਹਾਂ ਫਿਸਲ ਗਿਆ। ਦੱਖਣੀ ਅਫ਼ਰੀਕਾ ਨੇ 359 ਰਨਾਂ ਦਾ ਪਹਾੜ ਵਰਗਾ ਰਨ-ਰੇਟ ਆਸਾਨੀ ਨਾਲ ਚੇਜ਼ ਕਰ ਲਿਆ। ਇਸ ਕਾਰਨ ਕੇ.ਐਲ. ਰਾਹੁਲ ਦੀ ਕਪਤਾਨੀ ਵਾਲੀ ਟੀਮ ‘ਤੇ ਹੁਣ ਦਬਾਅ ਦੋਗੁਣਾ ਹੋ ਗਿਆ ਹੈ।
ਗੇਂਦਬਾਜ਼ੀ ਸਭ ਤੋਂ ਵੱਡੀ ਚਿੰਤਾ
ਦੂਜੇ ਵਨਡੇ ਵਿੱਚ ਭਾਰਤੀ ਗੇਂਦਬਾਜ਼ ਪੂਰੀ ਤਰ੍ਹਾਂ ਬਿਖਰੇ ਨਜ਼ਰ ਆਏ। ਖ਼ਾਸ ਕਰਕੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ, ਜਿਨ੍ਹਾਂ ਨੇ 8.2 ਓਵਰ ਵਿੱਚ 85 ਰਨ ਖਰਚੇ ਅਤੇ ਇੱਕ ਵੀ ਵਿਕਟ ਨਹੀਂ ਲਈ। ਉਹਨਾਂ ਦਾ ਪ੍ਰਦਰਸ਼ਨ ਪੂਰੀ ਸੀਰੀਜ਼ ਵਿੱਚ ਹੀ ਸਧਾਰਣ ਰਿਹਾ ਹੈ। ਲਗਾਤਾਰ ਰਨ ਖਾਣ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾ ਕਰਨ ਕਰਕੇ ਚੋਣਕਰਤਿਆਂ ਤੇ ਟੀਮ ਮੈਨੇਜਮੈਂਟ ਕੋਲ ਹੁਣ ਬਦਲਾਅ ਦਾ ਹੀ ਵਿਕਲਪ ਬਚਦਾ ਹੈ। ਮੰਨਿਆ ਜਾ ਰਿਹਾ ਹੈ ਕਿ ਨਿਰਣਾਇਕ ਮੈਚ ਵਿੱਚ ਪ੍ਰਸਿੱਧ ਕ੍ਰਿਸ਼ਣਾ ਨੂੰ ਡਰਾਪ ਕੀਤਾ ਜਾਣਾ ਲਗਭਗ ਤੈਅ ਹੈ।
ਟੀਮ 'ਚ ਆਲਰਾਊਂਡਰ ਦੀ ਐਂਟਰੀ ਪੱਕੀ?
ਰਿਪੋਰਟਾਂ ਮੁਤਾਬਕ, ਪ੍ਰਸਿੱਧ ਕ੍ਰਿਸ਼ਣਾ ਦੀ ਥਾਂ ਨੌਜਵਾਨ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੂੰ ਪਲੇਇੰਗ 11 ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਨਿਤੀਸ਼ ਰੈੱਡੀ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਫ਼ਾਰਮ ਵਿੱਚ ਹਨ। ਉਹ ਡੈੱਥ ਓਵਰਾਂ ਵਿੱਚ ਤੇਜ਼ ਰਫ਼ਤਾਰ ਨਾਲ ਰਨ ਵੀ ਬਣਾ ਸਕਦੇ ਹਨ ਅਤੇ ਗੇਂਦਬਾਜ਼ੀ ਨਾਲ ਵਿਕਟਾਂ ਵੀ ਲੈ ਸਕਦੇ ਹਨ।
ਵਿਸਾਖਾਪਟਨਮ ਦੀ ਪਿਚ ਬੱਲੇਬਾਜ਼ੀ ਲਈ ਹੈਲਪਫੁਲ ਮੰਨੀ ਜਾ ਰਹੀ ਹੈ। ਇਸ ਕਰਕੇ ਟੀਮ ਨੂੰ ਇੱਕ ਅਜਿਹੇ ਆਲਰਾਊਂਡਰ ਦੀ ਲੋੜ ਹੈ ਜੋ ਬੱਲੇਬਾਜ਼ੀ ਵਿੱਚ ਗਹਿਰਾਈ ਦੇ ਸਕੇ ਅਤੇ ਛੇਵੇਂ ਗੇਂਦਬਾਜ਼ ਦੇ ਤੌਰ 'ਤੇ ਵੀ ਯੋਗਦਾਨ ਪਾ ਸਕੇ।
ਪਹਿਲੇ ਦੋਨਾਂ ਮੈਚਾਂ ਵਿੱਚ ਟੀਮ ਇੰਡੀਆ ਨੂੰ ਆਖ਼ਰੀ ਓਵਰਾਂ ਵਿੱਚ ਤੇਜ਼ ਰਨ ਬਣਾਉਣ 'ਚ ਕਾਫ਼ੀ ਮੁਸ਼ਕਲ ਹੋਈ। ਅਜਿਹੇ ਹਾਲਤ ਵਿੱਚ ਨਿਤੀਸ਼ ਰੈੱਡੀ ਦੀ ਐਂਟਰੀ ਨਾਲ ਬੱਲੇਬਾਜ਼ੀ ਹੋਰ ਮਜ਼ਬੂਤ ਹੋਵੇਗੀ ਅਤੇ ਟੀਮ ਦਾ ਬੈਲੈਂਸ ਵੀ ਬਿਹਤਰ ਹੋ ਜਾਵੇਗਾ।
ਗੇਂਦਬਾਜ਼ੀ ਲਾਈਨ-ਅਪ ਵਿੱਚ ਬਦਲਾਅ
ਜੇ ਪ੍ਰਸਿੱਧ ਕ੍ਰਿਸ਼ਣਾ ਨੂੰ ਬਾਹਰ ਕੀਤਾ ਜਾਂਦਾ ਹੈ, ਤਾਂ ਭਾਰਤ ਦੀ ਗੇਂਦਬਾਜ਼ੀ ਲਾਈਨ-ਅਪ ਕੁਝ ਇਸ ਤਰ੍ਹਾਂ ਹੋ ਸਕਦੀ ਹੈ—
ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਰੈੱਡੀ ਛੇਵੇਂ ਗੇਂਦਬਾਜ਼ ਦੇ ਤੌਰ 'ਤੇ।
ਇਹ ਕੰਬੀਨੇਸ਼ਨ ਟੀਮ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ ਵਿਭਾਗਾਂ ਵਿੱਚ ਵੱਧ ਸਥਿਰਤਾ ਦੇਵੇਗਾ।
ਭਾਰਤ ਦੀ ਸੰਭਾਵੀ ਪਲੇਇੰਗ 11 (ਤੀਜਾ ਵਨਡੇ 2025)
ਰੋਹਿਤ ਸ਼ਰਮਾ
ਯਸ਼ਸਵੀ ਜੈਸਵਾਲ
ਰਿਤੂਰਾਜ ਗਾਇਕਵਾੜ
ਵਾਸ਼ਿੰਗਟਨ ਸੁੰਦਰ
ਕੇ.ਐਲ. ਰਾਹੁਲ (ਕਪਤਾਨ ਅਤੇ ਵਿਕਟਕੀਪਰ)
ਨਿਤੀਸ਼ ਕੁਮਾਰ ਰੈੱਡੀ
ਰਵਿੰਦਰ ਜਡੇਜਾ
ਹਰਸ਼ਿਤ ਰਾਣਾ
ਕੁਲਦੀਪ ਯਾਦਵ




















