Ind vs SA 3rd Test: ਤੀਜੇ ਟੈਸਟ 'ਚ ਬਦਲਾਅ ਨਾਲ ਉੱਤਰੇਗੀ ਟੀਮ ਇੰਡੀਆ, ਇਹ ਹੋਵੇਗੀ Playing 11
Ind vs SA: ਜੇਕਰ ਭਾਰਤੀ ਟੀਮ ਨੇ ਕੇਪਟਾਊਨ 'ਚ ਜਿੱਤ ਦਾ ਸੋਕਾ ਖ਼ਤਮ ਕਰਨਾ ਹੈ ਤਾਂ ਉਸ ਨੂੰ ਮਜ਼ਬੂਤ ਪਲੇਇੰਗ 11 ਦੇ ਨਾਲ ਆਉਣਾ ਹੋਵੇਗਾ। ਟੀਮ 'ਚ ਦੋ ਬਦਲਾਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
Ind vs SA 3rd Test: ਭਾਰਤ ਤੇ ਦੱਖਣੀ ਅਫਰੀਕਾ (Ind vs SA) ਵਿਚਾਲੇ ਟੈਸਟ ਸੀਰੀਜ਼ (Test Series) ਦਾ ਤੀਜਾ ਤੇ ਆਖਰੀ ਮੁਕਾਬਲਾ ਮੰਗਲਵਾਰ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਸੈਂਚੁਰੀਅਨ ‘ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਟੀਮ ਇੰਡੀਆ ਨੇ ਜਿੱਤਿਆ ਸੀ ਤਾਂ ਦੱਖਣੀ ਅਪਰੀਕਾ ਨੇ ਜੌਹਾਨਸਬਰਗ ‘ਚ ਵਾਪਸੀ ਕਰਦੇ ਹੋਏ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਸੀ।
ਦੋਵਾਂ ਹੀ ਟੀਮਾਂ ਦਾ ਧਿਆਨ ਹੁਣ ਕੇਪਟਾਊਨ ਟੈਸਟ ਉਪਰ ਹੈ। ਹਾਲਾਂਕਿ ਕੇਪਟਾਊਨ ‘ਚ ਟੀਮ ਇੰਡੀਆ ਦਾ ਰਿਕਾਰਡ ਚੰਗਾ ਨਹੀਂ। ਉਸ ਨੂੰ ਅਜੇ ਵੀ ਇੱਥੇ ਪਹਿਲੀ ਜਿੱਤ ਦੀ ਭਾਲ ਹੈ। ਭਾਰਤੀ ਟੀਮ ਨੂੰ ਜੇਕਰ ਕੇਪਟਾਊਨ ‘ਚ ਜਿੱਤ ਦੇ ਸੋਕੇ ਨੂੰ ਖਤਮ ਕਰਨਾ ਹੈ ਤਾਂ ਉਸ ਨੂੰ ਮਜਬੂਤ ਪਲੇਇੰਗ 11 ਦੇ ਨਾਲ ਨਾਲ ਉਤਰਨਾ ਪਵੇਗਾ।
ਟੀਮ ‘ਚ ਦੋ ਬਦਲਾਅ ਤੈਅ ਮੰਨੇ ਜਾ ਰਹੇ ਹਨ। ਅਨਫਿੱਟ ਹੋਣ ਕਾਰਨ ਦੂਜਾ ਟੈਸਟ ਨਾ ਖੇਡਣ ਵਾਲੇ ਕਪਤਾਨ ਵਿਰਾਟ ਕੋਹਲ ਕੇਪਟਾਊਨ ‘ਚ ਖੇਡਦੇ ਦਿਖਣਗੇ। ਹਾਲਾਂਕਿ ਉਨ੍ਹਾਂ ਨੇ ਕਿਸ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਜਾਵੇਗਾ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਉੱਥੇ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਜੌਹਾਨਸਬਰਗ ਟੈਸਟ ਮੈਚ ‘ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਥਾਂ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਕੇਪਟਾਊਨ ‘ਚ ਉਤਾਰਿਆ ਜਾ ਸਕਦਾ ਹੈ।
ਹੁਨਮਾ ਵਿਹਾਰੀ ਹੋ ਸਕਦੇ ਬਾਹਰ
ਵਿਰਾਟ ਕੋਹਲੀ ਦਾ ਕੇਪਟਾਊਨ ‘ਚ ਖੇਡਣਾ ਤੈਅ ਹੈ ਅਜਿਹੇ ‘ਚ ਹੁਨਮਾ ਵਿਹਾਰੀ ਬਾਹਰ ਬੈਠਣਗੇ। ਵਿਹਾਰੀ ਨੇ ਜੌਹਾਨਸਬਰਗ ਟੈਸਟ ‘ਚ ਚੰਗੀ ਬੱਲੇਬਾਜ਼ੀ ਕੀਤੀ ਸੀ। ਇਸਦੇ ਬਾਵਜੂਦ ਪਲੇਇੰਗ 11 ‘ਚ ਉਨ੍ਹਾਂ ਦੀ ਥਾਂ ਤੈਅ ਨਹੀਂ ਹੈ। ਹੁਨਮਾ ਵਿਹਾਰੀ ਲਈ ਥੋੜ੍ਹਾ ਔਖਾ ਹੋਵੇਗਾ।
ਉੱਧਰ ਅਜਿੰਕਿਆ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਜੌਹਾਨਸਬਰਗ ਟੈਸਟ ਦੀ ਦੂਜੀ ਪਾਰੀ ‘ਚ ਹਾਫ ਸੈਂਚੁਰੀ ਬਣਾ ਕੇ ਫੋਰਮ ‘ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਇਸ ਪਾਰੀ ਦੀ ਬਦੌਲਤ ਦੋਨਾਂ ਨੇ ਕੇਪਟਾਊਨ ਟੈਸਟ ਲਈ ਟੀਮ ‘ਚ ਆਪਣੀ ਥਾਂ ਵੀ ਸੁਰੱਖਿਅਤ ਕਰ ਲਈ ਹੈ।
ਉੱਥੇ ਹੀ ਮੁਹੰਮਦ ਸਿਰਾਜ ਦੀ ਥਾਂ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਮੇਸ਼ ਕੋਲ ਪੇਸ ਤੇ ਉਹ ਲਗਾਤਾਰ 140 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਦੇ ਤਾਂ ਉੱਥੇ ਹੀ ਇਸ਼ਾਂਤ ਕੋਲ 100 ਤੋਂ ਜ਼ਿਆਦਾ ਟੈਸਟ ਮੈਚਾਂ ਦਾ ਅਕਸਪੀਰੀਐਂਸ (Experience) ਹੈ ਇਸ਼ਾਂਤ ਲੰਬੇ ਕੱਦ ਦੇ ਹਨ ਜੋ ਦੱਖਣੀ ਅਪਰੀਕਾ ਦੀਆਂ ਪਿੱਚਾਂ ਦਾ ਫਾਇਦਾ ਚੁੱਕ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਵਿਰਾਟ ਅਤੇ ਟੀਮ ਮੈਨੇਜਮੈਂਟ ਕਿਸ ਦੇ ਨਾਲ ਜਾਂਦਾ ਹੈ।
ਤੀਜੇ ਟੈਸਟ ਲਈ ਇਹ ਹੋ ਸਕਦੀ ਹੈ ਭਾਰਤ ਦੀ ਫਲਾਇੰਗ ਯੀ: ਕੇਐੱਲ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਰਿਸ਼ਭ ਪੰਤ (Wicket keeper), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਉਮੇਸ਼ ਯਾਦਵ/ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਾਰਾਹ।
ਇਹ ਵੀ ਪੜ੍ਹੋ: ਇਸ ਸੂਬੇ ਨੇ ਐਲਾਨਿਆ ਲੌਕਡਾਊਨ ਤਾਂ ਲੋਕਾਂ ਨੇ ਪਹਿਲਾਂ ਹੀ ਖਰੀਦੀ 210 ਕਰੋੜ ਦੀ ਸ਼ਰਾਬ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: