Ajinkya Rhane: ਖਤਮ ਹੋਣ ਦੀ ਕਗਾਰ ਤੇ ਪੁੱਜੀਆ ਅਜਿੰਕਿਆ ਰਹਾਣੇ ਦਾ ਕਰੀਅਰ, ਕੀ IPL 2024 ਬਦਲ ਸਕੇਗਾ ਕ੍ਰਿਕਟਰ ਦੀ ਕਿਸਮਤ ? ਜਾਣੋ
IND vs SA: ਭਾਰਤੀ ਕ੍ਰਿਕਟ ਟੀਮ ਦਸੰਬਰ ਦੇ ਮਹੀਨੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾ ਰਹੀ ਹੈ, ਜਿੱਥੇ ਟੀਮ ਨੂੰ ਟੀ-20, ਵਨਡੇ ਅਤੇ ਟੈਸਟ ਫਾਰਮੈਟਾਂ 'ਚ ਸੀਰੀਜ਼ ਖੇਡਣੀ ਹੈ। ਟੀਮ ਇੰਡੀਆ ਦੇ ਚੋਣਕਾਰਾਂ ਨੇ ਇਸ ਸੀਰੀਜ਼ 'ਚ ਕਈ ਬਦਲਾਅ ਕੀਤੇ
IND vs SA: ਭਾਰਤੀ ਕ੍ਰਿਕਟ ਟੀਮ ਦਸੰਬਰ ਦੇ ਮਹੀਨੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾ ਰਹੀ ਹੈ, ਜਿੱਥੇ ਟੀਮ ਨੂੰ ਟੀ-20, ਵਨਡੇ ਅਤੇ ਟੈਸਟ ਫਾਰਮੈਟਾਂ 'ਚ ਸੀਰੀਜ਼ ਖੇਡਣੀ ਹੈ। ਟੀਮ ਇੰਡੀਆ ਦੇ ਚੋਣਕਾਰਾਂ ਨੇ ਇਸ ਸੀਰੀਜ਼ 'ਚ ਕਈ ਬਦਲਾਅ ਕੀਤੇ ਹਨ। ਚੋਣਕਾਰਾਂ ਨੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕੇ ਦਿੱਤੇ ਹਨ ਅਤੇ ਵੱਡੀ ਉਮਰ ਦੇ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਨ੍ਹਾਂ ਖਿਡਾਰੀਆਂ 'ਚੋਂ ਇੱਕ ਦਾ ਨਾਂਅ ਅਜਿੰਕਿਆ ਰਹਾਣੇ ਹੈ। ਅਜਿੰਕਿਆ ਵਨਡੇ ਅਤੇ ਟੀ-20 ਟੀਮ ਤੋਂ ਕਈ ਸਾਲ ਪਹਿਲਾਂ ਬਾਹਰ ਹੋਏ ਸਨ, ਅਤੇ ਅੱਜ ਤੱਕ ਵਾਪਸੀ ਨਹੀਂ ਕਰ ਸਕੇ, ਪਰ ਉਹ ਟੈਸਟ ਟੀਮ ਵਿੱਚ ਉਪ-ਕਪਤਾਨ ਸਨ, ਅਤੇ ਸਾਲਾਂ ਤੱਕ ਟੀਮ ਦਾ ਹਿੱਸਾ ਵੀ ਰਹੇ ਹਨ।
ਇਕ ਵਾਰ ਫਿਰ ਬਾਹਰ ਹੋਏ ਰਹਾਣੇ
ਅਜਿੰਕਿਆ ਰਹਾਣੇ ਨੂੰ ਪਿਛਲੇ ਸਾਲ ਵੀ ਖਰਾਬ ਫਾਰਮ ਕਾਰਨ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਰਹਾਣੇ ਨੂੰ ਪਿਛਲੇ ਸਾਲ ਦੇ ਆਈਪੀਐਲ ਨਿਲਾਮੀ ਵਿੱਚ ਵੀ ਕੋਈ ਟੀਮ ਨਹੀਂ ਖਰੀਦਣਾ ਚਾਹੁੰਦੀ ਸੀ, ਪਰ ਸੀਐਸਕੇ ਨੇ ਉਸ ਵਿੱਚ ਭਰੋਸਾ ਜਤਾਇਆ ਅਤੇ ਧੋਨੀ ਨੇ ਰਹਾਣੇ ਨੂੰ ਪਲੇਇੰਗ ਇਲੈਵਨ ਵਿੱਚ ਵੀ ਸ਼ਾਮਲ ਕੀਤਾ। ਰਹਾਣੇ ਨੇ ਆਈਪੀਐਲ 2023 ਵਿੱਚ ਖੇਡੀ ਗਈ ਆਪਣੀ ਪਹਿਲੀ ਪਾਰੀ ਵਿੱਚ ਅਜਿਹਾ ਫਾਰਮ ਦਿਖਾਇਆ, ਜੋ ਉਨ੍ਹਾਂ ਨੇ ਆਈਪੀਐਲ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਦਿਖਾਇਆ ਸੀ। ਰਹਾਣੇ ਨੇ CSK ਲਈ ਸ਼ਾਨਦਾਰ ਸੀਜ਼ਨ ਖੇ਼ਡਿਆ, ਅਤੇ ਧੋਨੀ ਨੇ ਉਨ੍ਹਾਂ 'ਤੇ ਲਗਾਤਾਰ ਭਰੋਸਾ ਜਤਾਇਆ।
WTC ਫਾਈਨਲ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਸੀ
ਰਹਾਣੇ ਨੂੰ ਆਈਪੀਐਲ ਵਿੱਚ ਆਪਣੇ ਚੰਗੇ ਪ੍ਰਦਰਸ਼ਨ ਦਾ ਫਾਇਦਾ ਭਾਰਤੀ ਟੀਮ ਵਿੱਚ ਹੋਇਆ, ਅਤੇ ਉਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2023 ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ। ਇੰਨਾ ਹੀ ਨਹੀਂ, ਰਹਾਣੇ ਦੀ ਟੀਮ 'ਚ ਵਾਪਸੀ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਵਾਰ ਫਿਰ ਉਪ ਕਪਤਾਨੀ ਵੀ ਸੌਂਪੀ ਗਈ। ਇਸ ਦੇ ਨਾਲ ਹੀ ਇੰਗਲੈਂਡ ਦੇ ਓਵਲ 'ਚ ਆਸਟ੍ਰੇਲੀਆ ਖਿਲਾਫ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਭਾਰਤ ਵੱਲੋਂ ਰਹਾਣੇ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਸੀ, ਜਿਸ ਦੀ ਬਦੌਲਤ ਟੀਮ ਇੰਡੀਆ ਉਸ ਮੈਚ 'ਚ ਵਾਪਸੀ ਕਰਨ 'ਚ ਕਾਮਯਾਬ ਰਹੀ। ਹਾਲਾਂਕਿ ਇਸ ਤੋਂ ਬਾਅਦ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ 'ਚ ਰਹਾਣੇ ਦਾ ਬੱਲਾ ਇੱਕ ਵਾਰ ਫਿਰ ਸ਼ਾਂਤ ਰਿਹਾ ਅਤੇ ਹੁਣ ਚੋਣਕਾਰਾਂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਬਾਹਰ ਕਰ ਦਿੱਤਾ ਹੈ।
ਕੀ ਇੱਕ ਵਾਰ ਫਿਰ ਬਦਲੇਗੀ IPL ਦੀ ਕਿਸਮਤ?
ਅਜਿਹੇ 'ਚ ਕਈ ਕ੍ਰਿਕਟ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਹੁਣ ਸ਼ਾਇਦ ਰਹਾਣੇ ਦਾ ਅੰਤਰਰਾਸ਼ਟਰੀ ਕਰੀਅਰ ਖਤਮ ਹੋ ਗਿਆ ਹੈ। ਅਜਿਹੇ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ IPL 2024 'ਚ ਰਹਾਣੇ ਇੱਕ ਵਾਰ ਫਿਰ ਚੇਨਈ ਲਈ ਕਿਸ ਤਰ੍ਹਾਂ ਬੱਲੇਬਾਜ਼ੀ ਕਰਦੇ ਹਨ ਅਤੇ ਜੇਕਰ ਰਹਾਣੇ ਦਾ ਬੱਲਾ ਕੰਮ ਕਰਦਾ ਹੈ ਤਾਂ ਕੀ ਟੀਮ ਇੰਡੀਆ 'ਚ ਉਸ ਦੀ ਵਾਪਸੀ ਦੇ ਦਰਵਾਜ਼ੇ ਖੁੱਲ੍ਹਣਗੇ ਜਾਂ ਨਹੀਂ।