IND vs SA Schedule: ਭਾਰਤ ਦੇ ਸਾਊਥ ਅਫ਼ਰੀਕਾ ਦੌਰੇ ਦਾ ਹੋਇਆ ਐਲਾਨ, ਪੜ੍ਹੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੈਚ
IND vs SA: ਭਾਰਤੀ ਕ੍ਰਿਕਟ ਟੀਮ ਨੇ ਇਸ ਸਾਲ ਦੇ ਅੰਤ 'ਚ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਹੈ, ਜਿੱਥੇ ਟੀਮ 3 ਵਨਡੇ, 3 ਟੀ-20 ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਦੌਰੇ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਵੇਗੀ।
India’s Tour of South Africa 2023-24 Full Schedule: ਭਾਰਤੀ ਟੀਮ ਇਸ ਸਾਲ ਦੇ ਅੰਤ 'ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ, ਜਿੱਥੇ ਟੀਮ ਤਿੰਨੋਂ ਫਾਰਮੈਟਾਂ 'ਚ ਸੀਰੀਜ਼ ਖੇਡੇਗੀ। ਇਸ ਦੌਰੇ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਪੂਰੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਦੇ ਇਸ ਦੌਰੇ ਦੀ ਸ਼ੁਰੂਆਤ 10 ਦਸੰਬਰ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ 3 ਵਨਡੇ ਅਤੇ ਫਿਰ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਭਾਰਤ 'ਚ ਹੋਣ ਵਾਲਾ ਆਗਾਮੀ ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਦਕਿ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਤੁਰੰਤ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਰਵਾਨਾ ਹੋਵੇਗੀ। ਟੀਮ ਟੀ-20 ਸੀਰੀਜ਼ ਦਾ ਪਹਿਲਾ ਮੈਚ 10 ਦਸੰਬਰ ਨੂੰ ਡਰਬਨ 'ਚ ਜਦਕਿ 12 ਦਸੰਬਰ ਨੂੰ ਕਿਊਬੇਰਾ 'ਚ ਖੇਡੇਗੀ। ਸੀਰੀਜ਼ ਦਾ ਆਖਰੀ ਟੀ-20 ਮੈਚ 14 ਦਸੰਬਰ ਨੂੰ ਜੋਹਾਨਸਬਰਗ ਦੇ ਮੈਦਾਨ 'ਚ ਖੇਡਿਆ ਜਾਵੇਗਾ।
BCCI and @ProteasMenCSA announce fixtures for India’s Tour of South Africa 2023-24.
— BCCI (@BCCI) July 14, 2023
For more details - https://t.co/PU1LPAz49I #SAvIND
A look at the fixtures below 👇👇 pic.twitter.com/ubtB4CxXYX
ਵਨਡੇ ਸੀਰੀਜ਼ 17 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ 'ਚ ਪਹਿਲਾ ਮੈਚ ਜੋਹਾਨਸਬਰਗ 'ਚ ਖੇਡਿਆ ਜਾਵੇਗਾ। ਦੂਜਾ ਵਨਡੇ 19 ਦਸੰਬਰ ਨੂੰ ਕਿਊਬੇਰਾ 'ਚ ਖੇਡਿਆ ਜਾਵੇਗਾ, ਜਦਕਿ ਸੀਰੀਜ਼ ਦਾ ਆਖਰੀ ਵਨਡੇ 21 ਦਸੰਬਰ ਨੂੰ ਪਰਲ ਗਰਾਊਂਡ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Emerging Teams Asia Cup 2023: ਭਾਰਤ-ਏ ਨੇ ਯੂਏਈ-ਏ ਨੂੰ 8 ਵਿਕਟਾਂ ਨਾਲ ਹਰਾਇਆ, ਕਪਤਾਨ ਯਸ਼ ਧੁਲ ਨੇ ਲਾਇਆ ਅਜੇਤੂ ਸੈਂਕੜਾ
ਸੈਂਚੁਰੀਅਨ ਮੈਦਾਨ 'ਚ ਖੇਡਿਆ ਜਾਵੇਗਾ ਬਾਕਸਿੰਗ-ਡੇ ਟੈਸਟ ਮੈਚ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਸਾਈਕਲ 'ਚ ਭਾਰਤੀ ਟੀਮ ਦੱਖਣੀ ਅਫਰੀਕਾ 'ਚ ਆਪਣੀ ਦੂਜੀ ਵਿਦੇਸ਼ੀ ਟੈਸਟ ਸੀਰੀਜ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਪਹਿਲਾ ਟੈਸਟ ਮੈਚ 26 ਦਸੰਬਰ ਨੂੰ ਬਾਕਸਿੰਗ ਡੇ ਤੋਂ ਸੈਂਚੁਰੀਅਨ ਦੇ ਮੈਦਾਨ 'ਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਸ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਸਾਲ 2024 ਦੀ ਸ਼ੁਰੂਆਤ 'ਚ 3 ਤੋਂ 7 ਜਨਵਰੀ ਤੱਕ ਕੇਪਟਾਊਨ ਮੈਦਾਨ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਜਦੋਂ ਆਖਰੀ ਵਾਰ ਭਾਰਤੀ ਟੀਮ ਨੇ ਸਾਲ 2021-22 'ਚ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ ਤਾਂ ਉਸ ਨੂੰ 3 ਮੈਚਾਂ ਦੀ ਟੈਸਟ ਸੀਰੀਜ਼ 'ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।