IND vs WI 1st Test Day 2 Highlights: ਦੂਜੇ ਦਿਨ ਲਾਇਆ ਰੋਹਿਤ-ਯਸ਼ਸਵੀ ਨੇ ਸੈਂਕੜਾ, ਭਾਰਤ ਕੋਲ ਪਹਿਲੀ ਪਾਰੀ ਦੇ ਆਧਾਰ 'ਤੇ 162 ਦੌੜਾਂ ਦੀ ਬੜ੍ਹਤ
IND vs WI 1st Test: ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ ਆਪਣੀ ਪਕੜ ਪੂਰੀ ਤਰ੍ਹਾਂ ਨਾਲ ਮਜ਼ਬੂਤ ਕਰ ਲਈ ਹੈ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਕੋਲ ਹੁਣ 162 ਦੌੜਾਂ ਦੀ ਬੜ੍ਹਤ ਹੈ।
India vs West Indies 1st Test Day 2 Highlights: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਡੋਮਿਨਿਕਾ ਟੈਸਟ ਦਾ ਦੂਜਾ ਦਿਨ ਵੀ ਭਾਰਤੀ ਟੀਮ ਦੇ ਨਾਂ ਰਿਹਾ। ਵਿੰਡੀਜ਼ ਦੀ ਟੀਮ ਨੂੰ ਪਹਿਲੇ ਦਿਨ 150 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ਦੇ ਆਧਾਰ 'ਤੇ 162 ਦੌੜਾਂ ਦੀ ਲੀਡ ਲੈ ਲਈ।
ਭਾਰਤ ਵੱਲੋਂ ਦੂਜੇ ਦਿਨ ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਦੇ ਬੱਲੇ ਨਾਲ ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 'ਚ 2 ਵਿਕਟਾਂ ਦੇ ਨੁਕਸਾਨ 'ਤੇ 312 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ 143 ਅਤੇ ਵਿਰਾਟ ਕੋਹਲੀ ਨੇ 36 ਦੌੜਾਂ ਬਣਾ ਕੇ ਅਜੇਤੂ ਰਹੇ।
ਯਸ਼ਸਵੀ ਅਤੇ ਰੋਹਿਤ ਨੇ ਪਹਿਲੇ ਸੈਸ਼ਨ 'ਚ ਸਾਵਧਾਨੀ ਨਾਲ ਖੇਡੇ
ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਖੇਡ ਵਿੱਚ ਭਾਰਤੀ ਟੀਮ ਦੇ ਦੋਵੇਂ ਓਪਨਰ ਬੱਲੇਬਾਜ਼ਾਂ ਨੇ ਬੜਾ ਸੰਭਲ ਕੇ ਖੇਡਦਿਆਂ ਹੋਇਆਂ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਇਸ ਦੌਰਾਨ ਯਸ਼ਸਵੀ ਜੈਸਵਾਲ ਨੇ ਵੀ ਟੈਸਟ ਕ੍ਰਿਕਟ 'ਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਉੱਥੇ ਹੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੈਸਟ ਕ੍ਰਿਕਟ 'ਚ ਆਪਣਾ 15ਵਾਂ ਅਰਧ ਸੈਂਕੜਾ ਪੂਰਾ ਕੀਤਾ। ਲੰਚ ਵੇਲੇ ਜਦੋਂ ਖੇਡ ਰੋਕੀ ਗਈ ਤਾਂ ਭਾਰਤੀ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 146 ਦੌੜਾਂ ਸੀ। ਭਾਰਤ ਨੇ ਪਹਿਲੇ ਸੈਸ਼ਨ ਵਿੱਚ ਕੁੱਲ 66 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: IND vs WI 1st Test: ਯਸ਼ਸਵੀ ਨੇ ਡੈਬਿਊ ਟੈਸਟ ਸੈਂਕੜਾ ਕਿਸ ਨੂੰ ਕੀਤਾ ਸਮਰਪਿਤ, ਪੜ੍ਹੋ ਸ਼ਾਨਦਾਰ ਪਾਰੀ ਤੋਂ ਬਾਅਦ ਕੀ ਕਿਹਾ
ਦੂਜੇ ਸੈਸ਼ਨ 'ਚ ਰੋਹਿਤ ਅਤੇ ਯਸ਼ਸਵੀ ਨੇ ਲਾਇਆ ਸੈਂਕੜਾ, 2 ਝਟਕੇ ਵੀ ਲੱਗੇ
ਲੰਚ ਤੋਂ ਬਾਅਦ ਦੂਜੇ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਰੋਹਿਤ ਅਤੇ ਯਸ਼ਸਵੀ ਨੇ ਸਕੋਰ ਨੂੰ ਤੇਜ਼ ਕਰਨ ਲਈ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਯਸ਼ਸਵੀ ਜੈਸਵਾਲ ਨੇ ਆਪਣੇ ਡੈਬਿਊ ਟੈਸਟ ਵਿੱਚ ਸੈਂਕੜਾ ਲਗਾ ਕੇ ਆਪਣੇ ਆਪ ਨੂੰ ਇੱਕ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਕਰ ਲਿਆ। ਇਸ ਦੇ ਨਾਲ ਹੀ ਕਪਤਾਨ ਰੋਹਿਤ ਅਤੇ ਯਸ਼ਸਵੀ ਵਿਚਾਲੇ ਪਹਿਲੀ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਵੀ ਦੇਖਣ ਨੂੰ ਮਿਲੀ।
ਰੋਹਿਤ ਸ਼ਰਮਾ ਨੂੰ ਵੀ ਆਪਣਾ 10ਵਾਂ ਟੈਸਟ ਸੈਂਕੜਾ ਪੂਰਾ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ। ਹਾਲਾਂਕਿ ਉਹ 103 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਮੈਚ 'ਚ ਭਾਰਤੀ ਟੀਮ ਨੂੰ ਪਹਿਲਾ ਝਟਕਾ 229 ਦੇ ਸਕੋਰ 'ਤੇ ਲੱਗਿਆ। ਇਸ ਦੇ ਨਾਲ ਹੀ ਨੰਬਰ-3 'ਤੇ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ ਸਿਰਫ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਦੂਜੇ ਸੈਸ਼ਨ ਦੀ ਸਮਾਪਤੀ 'ਤੇ ਭਾਰਤੀ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 245 ਦੌੜਾਂ ਸੀ।
ਆਖਰੀ ਸੈਸ਼ਨ 'ਚ ਯਸ਼ਸਵੀ ਅਤੇ ਕੋਹਲੀ ਨੇ ਸਾਵਧਾਨੀ ਨਾਲ ਖੇਡਦਿਆਂ ਹੋਇਆਂ ਟੀਮ ਦੀ ਬੜ੍ਹਤ 150 ਤੋਂ ਪਾਰ ਪਹੁੰਚਾਈ
ਦਿਨ ਦੇ ਆਖਰੀ ਸੈਸ਼ਨ ਵਿੱਚ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਸਾਵਧਾਨੀ ਨਾਲ ਬੱਲੇਬਾਜ਼ੀ ਕਰਦੇ ਹੋਏ ਦੋਵਾਂ ਨੇ ਤੀਜੇ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਦਿਨ ਦੀ ਖੇਡ ਖਤਮ ਹੋਣ ਤੱਕ ਸਕੋਰ 312 ਦੌੜਾਂ ਤੱਕ ਪਹੁੰਚ ਗਿਆ ਹੈ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਕੋਲ ਹੁਣ 162 ਦੌੜਾਂ ਦੀ ਬੜ੍ਹਤ ਹੈ। ਯਸ਼ਸਵੀ 143 ਦੌੜਾਂ ਬਣਾ ਕੇ ਖੇਡ ਰਿਹਾ ਹੈ, ਜਦਕਿ ਵਿਰਾਟ 36 ਦੌੜਾਂ ਬਣਾ ਕੇ ਖੇਡ ਰਿਹਾ ਹੈ। ਵੈਸਟਇੰਡੀਜ਼ ਵੱਲੋਂ ਦੂਜੇ ਦਿਨ ਐਥਨਾਜੇ ਅਤੇ ਵਾਰਿਕਨ ਨੇ 1-1 ਵਿਕਟ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: Emerging Teams Asia Cup 2023: ਭਾਰਤ-ਏ ਨੇ ਯੂਏਈ-ਏ ਨੂੰ 8 ਵਿਕਟਾਂ ਨਾਲ ਹਰਾਇਆ, ਕਪਤਾਨ ਯਸ਼ ਧੁਲ ਨੇ ਲਾਇਆ ਅਜੇਤੂ ਸੈਂਕੜਾ