Mukesh kumar ਨੂੰ IPL ਦੌਰਾਨ ਧੋਨੀ ਤੋਂ ਮਿਲੀ ਸੀ ਖ਼ਾਸ ਸਲਾਹ, ਦੱਸਿਆ ਮੋਢੇ ‘ਤੇ ਹੱਥ ਰੱਖ ਕੇ ਕਹੀ ਸੀ ਇਹ ਗੱਲ
Mukesh kumar IND vs WI: ਮੁਕੇਸ਼ ਕੁਮਾਰ ਨੇ ਦੱਸਿਆ ਕਿ IPL 2023 ਦੌਰਾਨ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਕੀ ਸਲਾਹ ਦਿੱਤੀ ਸੀ।
Mukesh Kumar India vs West Indies 2023: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮੁਕੇਸ਼ ਕੁਮਾਰ ਨੇ ਘਰੇਲੂ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਮੁਕੇਸ਼ ਨੂੰ ਇਸ ਕਾਰਨ ਟੀਮ ਇੰਡੀਆ 'ਚ ਜਗ੍ਹਾ ਮਿਲੀ ਹੈ। ਉਹ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ ਵਨਡੇ ਅਤੇ ਟੈਸਟ ਸੀਰੀਜ਼ ਲਈ ਟੀਮ ਦਾ ਹਿੱਸਾ ਹਨ। ਮੁਕੇਸ਼ ਨੂੰ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਮੁਕੇਸ਼ ਨੇ ਹਾਲ ਹੀ 'ਚ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਧੋਨੀ ਨੇ ਕੀ ਸਲਾਹ ਦਿੱਤੀ ਸੀ।
ਮੁਕੇਸ਼ ਕੁਮਾਰ ਨੇ ਆਈਪੀਐਲ ਵਿੱਚ ਹੁਣ ਤੱਕ 10 ਮੈਚ ਖੇਡੇ ਹਨ ਅਤੇ ਇਸ ਦੌਰਾਨ 7 ਵਿਕਟਾਂ ਲਈਆਂ ਹਨ। ਉਹ ਇਸ 2023 ਵਿੱਚ ਦਿੱਲੀ ਕੈਪੀਟਲਜ਼ ਦਾ ਹਿੱਸਾ ਸਨ। ਇਸ ਦੌਰਾਨ ਮੁਕੇਸ਼ ਨੇ ਧੋਨੀ ਨਾਲ ਗੱਲਬਾਤ ਕੀਤੀ। ਇੰਡੀਆ ਟੂਡੇ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਮੁਕੇਸ਼ ਨੇ ਕਿਹਾ, ''ਮੈਂ ਹਮੇਸ਼ਾ ਧੋਨੀ ਭਈਆ (ਮਹਿੰਦਰ ਸਿੰਘ ਧੋਨੀ) ਨੂੰ ਮਿਲਣਾ ਚਾਹੁੰਦਾ ਸੀ ਅਤੇ ਕੁਝ ਗੱਲਾਂ ਪੁੱਛਣਾ ਚਾਹੁੰਦਾ ਸੀ। ਇਹ IPL ਦੇ ਕਾਰਨ ਸੰਭਵ ਹੋਇਆ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਪਤਾਨ ਅਤੇ ਵਿਕਟਕੀਪਰ ਵਜੋਂ ਆਪਣੇ ਗੇਂਦਬਾਜ਼ਾਂ ਨੂੰ ਕੀ ਕਹਿੰਦੇ ਹੋ।''
ਇਹ ਵੀ ਪੜ੍ਹੋ: IND vs BAN: ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਬੰਗਲਾਦੇਸ਼ ਖਿਲਾਫ ਖੇਡ ਦੇ ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਮੁਕੇਸ਼ ਨੇ ਕਿਹਾ, "ਉਨ੍ਹਾਂ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ, ਮੈਂ ਆਪਣੇ ਗੇਂਦਬਾਜ਼ਾਂ ਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਕੋਸ਼ਿਸ਼ ਨਹੀਂ ਕਰੋਗੇ, ਤੁਸੀਂ ਨਹੀਂ ਸਿੱਖੋਗੇ।" ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰੋ। ਜੇਕਰ ਤੁਸੀਂ ਇਦਾਂ ਨਹੀਂ ਕਰੋਗੇ ਤਾਂ ਨਹੀਂ ਸਿਖ ਸਕੋਗੇ। ਉਨ੍ਹਾਂ ਰਿਜਲਟ ਭੁੱਲ ਜਾਣ ਲਈ ਕਿਹਾ ਅਤੇ ਸਿਰਫ਼ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਚੀਜ਼ਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਇਆ।“
ਭਾਰਤੀ ਗੇਂਦਬਾਜ਼ ਨੇ ਕਿਹਾ, ਮੈਂ ਦਿੱਲੀ ਕੈਪੀਟਲਸ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਆਈਪੀਐਲ ਵਿੱਚ ਇਹ ਚੰਗਾ ਅਨੁਭਵ ਰਿਹਾ। ਇਸ਼ਾਂਤ ਭਈਆ (ਇਸ਼ਾਂਤ ਸ਼ਰਮਾ) ਨੇ ਵੀ ਕਾਫੀ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਗੇਂਦ ਸੁੱਟਣ ਦੇ ਕਈ ਐਂਗਲ ਦੱਸੇ। ਉਨ੍ਹਾਂ ਨੇ ਮੈਨੂੰ ਬਾਲਿੰਗ ਨੂੰ ਹੋਰ ਬਿਹਤਰ ਬਣਾਉਣ ਦੀ ਸਲਾਹ ਦਿੱਤੀ।“
ਇਹ ਵੀ ਪੜ੍ਹੋ: Watch: ਵਾਲੀਬਾਲ ਖੇਡਦੇ ਨਜ਼ਰ ਆਏ ਵਿਰਾਟ ਕੋਹਲੀ, ਵੀਡੀਓ ਵਿੱਚ ਦੇਖੋ ਕਿਵੇਂ ਭਾਰਤੀ ਟੀਮ ਦੇ ਖਿਡਾਰੀਆਂ ਨੇ ਕੀਤੀ ਮਸਤੀ