(Source: ECI/ABP News)
Indian Team ਨੇ ਦੂਜਾ ਮੈਚ ਜਿੱਤ ਕੇ ਸੁਪਰ-4 'ਚ ਕੀਤਾ ਪ੍ਰਵੇਸ਼, 10 ਸਤੰਬਰ ਨੂੰ ਭਾਰਤ – ਪਾਕਿਸਤਾਨ ਹੋਣਗੇ ਆਹਮੋ ਸਾਹਮਣੇ
Cricket ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦਾ ਦੂਜਾ ਮੈਚ ਜਿੱਤ ਕੇ ਸੁਪਰ-4 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ ..
![Indian Team ਨੇ ਦੂਜਾ ਮੈਚ ਜਿੱਤ ਕੇ ਸੁਪਰ-4 'ਚ ਕੀਤਾ ਪ੍ਰਵੇਸ਼, 10 ਸਤੰਬਰ ਨੂੰ ਭਾਰਤ – ਪਾਕਿਸਤਾਨ ਹੋਣਗੇ ਆਹਮੋ ਸਾਹਮਣੇ India and Pakistan will face each other on September 10 Indian Team ਨੇ ਦੂਜਾ ਮੈਚ ਜਿੱਤ ਕੇ ਸੁਪਰ-4 'ਚ ਕੀਤਾ ਪ੍ਰਵੇਸ਼, 10 ਸਤੰਬਰ ਨੂੰ ਭਾਰਤ – ਪਾਕਿਸਤਾਨ ਹੋਣਗੇ ਆਹਮੋ ਸਾਹਮਣੇ](https://feeds.abplive.com/onecms/images/uploaded-images/2023/09/05/e0f63cc58dd941900efc7ac08cf6790e1693887150661785_original.png?impolicy=abp_cdn&imwidth=1200&height=675)
Ashia Cup 2023 - ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦਾ ਦੂਜਾ ਮੈਚ ਜਿੱਤ ਕੇ ਸੁਪਰ-4 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਟੀਮ ਇੰਡੀਆ ਨੇ ਨੇਪਾਲ ਦੇ ਖਿਲਾਫ ਮੈਚ ਡਕਵਰਥ ਲੁਈਸ ਨਿਯਮ ਦੇ ਮੁਤਾਬਕ 10 ਵਿਕਟਾਂ ਨਾਲ ਇਕਤਰਫਾ ਜਿੱਤ ਲਿਆ ਹੈ। ਪਾਕਿਸਤਾਨ ਨੇ ਗਰੁੱਪ-ਏ ਤੋਂ ਅਗਲੇ ਦੌਰ 'ਚ ਪਹਿਲਾਂ ਹੀ ਜਗ੍ਹਾ ਬਣਾ ਲਈ ਸੀ, ਜਦਕਿ ਹੁਣ ਭਾਰਤ ਵੀ ਉਥੇ ਪਹੁੰਚ ਗਿਆ ਹੈ।
ਇਸਤੋਂ ਇਲਾਵਾ ਏਸ਼ੀਆ ਕੱਪ 2023 'ਚ ਗਰੁੱਪ-ਬੀ ਤੋਂ ਸੁਪਰ-4 'ਚ ਬੰਗਲਾਦੇਸ਼ ਟੀਮ ਦਾ ਸਥਾਨ ਲਗਭਗ ਪੱਕਾ ਹੋ ਗਿਆ ਹੈ। ਦੂਜੀ ਟੀਮ ਦਾ ਫੈਸਲਾ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ 5 ਸਤੰਬਰ ਨੂੰ ਹੋਣ ਵਾਲੇ ਮੈਚ ਨਾਲ ਹੋਵੇਗਾ। ਇਸ ਤੋਂ ਬਾਅਦ 6 ਸਤੰਬਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਸੁਪਰ-4 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਗਰੁੱਪ-ਬੀ 'ਚ ਦੂਜੇ ਸਥਾਨ 'ਤੇ ਰਹੀ ਟੀਮ ਵਿਚਾਲੇ ਖੇਡਿਆ ਜਾਵੇਗਾ।
ਜੇਕਰ ਅਸੀਂ ਗਰੁੱਪ-ਬੀ ਦੀ ਅੰਕ ਸੂਚੀ 'ਚ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਬੰਗਲਾਦੇਸ਼ ਨੇ 2 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿਣ ਦੇ ਬਾਵਜੂਦ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਨੰਬਰ ਵਨ ਸ਼੍ਰੀਲੰਕਾ ਦੇ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜੇਕਰ ਲੰਕਾ ਅਫਗਾਨਿਸਤਾਨ ਖਿਲਾਫ ਵੱਡੇ ਫਰਕ ਨਾਲ ਹਾਰਦਾ ਹੈ ਤਾਂ ਉਹ ਨੈੱਟ ਰਨਰੇਟ ਦੇ ਆਧਾਰ 'ਤੇ ਕੁਆਲੀਫਾਈ ਨਹੀਂ ਕਰ ਸਕੇਗਾ। ਇਸ ਸਮੇਂ ਸ਼੍ਰੀਲੰਕਾ ਦੀ ਨੈੱਟ ਰਨ ਰੇਟ 0.951 ਹੈ ਜਦੋਂ ਕਿ ਅਫਗਾਨਿਸਤਾਨ ਦੀ -1.780 ਹੈ।
ਭਾਰਤੀ ਟੀਮ ਨੂੰ ਹੁਣ ਆਪਣੇ ਸੁਪਰ-4 ਦੇ ਤਿੰਨ ਮੈਚ ਖੇਡਣ ਦਾ ਮੌਕਾ ਮਿਲੇਗਾ। ਇਸ 'ਚ ਟੀਮ ਇੰਡੀਆ ਆਪਣਾ ਪਹਿਲਾ ਮੈਚ 10 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਇਸ ਤੋਂ ਬਾਅਦ ਟੀਮ 12 ਸਤੰਬਰ ਨੂੰ ਦੂਜੇ ਮੈਚ ਵਿੱਚ ਗਰੁੱਪ ਬੀ ਦੀ ਨੰਬਰ ਇੱਕ ਟੀਮ ਨਾਲ ਭਿੜੇਗੀ। ਇਸ ਦੇ ਨਾਲ ਹੀ ਭਾਰਤ ਆਪਣਾ ਆਖਰੀ ਮੈਚ 15 ਸਤੰਬਰ ਨੂੰ ਗਰੁੱਪ ਬੀ ਦੀ ਦੂਜੇ ਨੰਬਰ ਦੀ ਟੀਮ ਨਾਲ ਖੇਡੇਗਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)