ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?
India-Pakistan: ਭਾਰਤ-ਪਾਕਿਸਤਾਨ, ਇਹ ਦੋ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਦੇ ਮੈਚ ਦੇਖਣ ਲਈ ਪੂਰਾ ਸਟੇਡੀਅਮ ਖਚਾਖੱਚ ਭਰਿਆ ਹੁੰਦਾ ਹੈ। ਦੋਵਾਂ ਦੇਸ਼ਾਂ ਦੇ ਫੈਨਜ਼ ਦੋਵਾਂ ਟੀਮਾਂ ਨੂੰ ਖੇਡ ਮੈਦਾਨ ਉੱਤੇ ਦੇਖਣ ਲਈ ਕਾਫੀ ਉਤਸੁਕ ਰਹਿੰਦੇ ਹਨ।

Champions Trophy 2025: ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਲਈ ਦੋਵੇਂ ਦੇਸ਼ਾਂ ਦੇ ਨਾਗਰਿਕ ਬਹੁਤ ਹੀ ਉਤਸੁਕ ਰਹਿੰਦੇ ਹਨ। ਦੱਸ ਦਈਏ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਚੈਂਪੀਅਨਸ ਟਰਾਫੀ ਦੇ ਅਸਥਾਈ ਸ਼ਡਿਊਲ 'ਚ ਅਗਲੇ ਸਾਲ 1 ਮਾਰਚ ਨੂੰ ਕੱਟੜ ਵਿਰੋਧੀ ਭਾਰਤ ਖਿਲਾਫ ਆਪਣੀ ਟੀਮ ਦਾ ਮੈਚ ਰੱਖਿਆ ਹੈ। ਹਾਲਾਂਕਿ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਜੇ ਤੱਕ ਇਸ ਲਈ ਸਹਿਮਤੀ ਨਹੀਂ ਦਿੱਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਬੋਰਡ ਦੇ ਇੱਕ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। ਟੂਰਨਾਮੈਂਟ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡਿਆ ਜਾਵੇਗਾ ਅਤੇ 10 ਮਾਰਚ ਨੂੰ 'ਰਿਜ਼ਰਵ ਡੇਅ' ਹੋਵੇਗਾ।
ਲਾਹੌਰ ਵਿੱਚ ਭਾਰਤ ਦੇ ਮੈਚ ਹੋਏ
ਪਤਾ ਲੱਗਾ ਹੈ ਕਿ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ, ਜਿਸ ਵਿੱਚ ਸੁਰੱਖਿਆ ਅਤੇ ‘ਲੋਜਿਸਟਿਕਲ’ ਕਾਰਨਾਂ ਕਰਕੇ ਭਾਰਤ ਦੇ ਮੈਚ ਲਾਹੌਰ ਵਿੱਚ ਹੀ ਰੱਖੇ ਗਏ ਹਨ। ਨਕਵੀ ਨੂੰ ਟੀ-20 ਵਿਸ਼ਵ ਕੱਪ ਫਾਈਨਲ ਦੇਖਣ ਲਈ ਬਾਰਬਾਡੋਸ ਬੁਲਾਇਆ ਗਿਆ ਸੀ। ਆਈਸੀਸੀ ਬੋਰਡ ਮੈਂਬਰ ਨੇ ਕਿਹਾ, "ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਡਰਾਫਟ ਸ਼ਡਿਊਲ ਸੌਂਪ ਦਿੱਤਾ ਹੈ, ਜਿਸ ਵਿੱਚ ਲਾਹੌਰ ਵਿੱਚ ਸੱਤ ਮੈਚ, ਕਰਾਚੀ ਵਿੱਚ ਤਿੰਨ ਮੈਚ ਅਤੇ ਰਾਵਲਪਿੰਡੀ ਵਿੱਚ ਪੰਜ ਮੈਚ ਸ਼ਾਮਲ ਹਨ।"
ਫਾਈਨਲ ਲਾਹੌਰ ਵਿੱਚ ਹੋਵੇਗਾ
ਸੂਤਰ ਨੇ ਕਿਹਾ, “ਪਹਿਲਾ ਮੈਚ ਕਰਾਚੀ ਵਿੱਚ ਹੋਇਆ ਹੈ ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਅਤੇ ਰਾਵਲਪਿੰਡੀ ਵਿੱਚ ਹੋਣਗੇ ਜਦਕਿ ਫਾਈਨਲ ਲਾਹੌਰ ਵਿੱਚ ਹੋਵੇਗਾ। ਭਾਰਤ ਦੇ ਸਾਰੇ ਮੈਚ (ਜੇ ਟੀਮ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਸਮੇਤ) ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਗਰੁੱਪ ਬੀ ਵਿੱਚ ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨਿਸਤਾਨ ਸ਼ਾਮਲ ਹਨ।
ਹਾਲ ਹੀ ਵਿੱਚ ਆਈਸੀਸੀ ਟੂਰਨਾਮੈਂਟ ਦੇ ਮੁਖੀ ਕ੍ਰਿਸ ਟੈਟਲੀ ਨੇ ਇਸਲਾਮਾਬਾਦ ਵਿੱਚ ਪੀਸੀਬੀ ਚੇਅਰਮੈਨ ਨਕਵੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵਿਸ਼ਵ ਸੰਸਥਾ ਦੀ ਸੁਰੱਖਿਆ ਟੀਮ ਨੇ ਘਟਨਾ ਸਥਾਨ ਅਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕੀਤਾ ਸੀ।
BCCI ਕਦੋਂ ਅਪਡੇਟ ਕਰੇਗਾ?
ਪਿਛਲੀ ਵਾਰ ਪਾਕਿਸਤਾਨ ਨੇ ਏਸ਼ੀਆ ਕੱਪ ਦੀ ਮੇਜ਼ਬਾਨੀ 2023 ਵਿਚ 'ਹਾਈਬ੍ਰਿਡ ਮਾਡਲ' ਵਿਚ ਕੀਤੀ ਸੀ ਜਿਸ ਵਿਚ ਭਾਰਤ ਨੇ ਆਪਣੇ ਮੈਚ ਸ੍ਰੀਲੰਕਾ ਵਿਚ ਖੇਡੇ ਸਨ ਕਿਉਂਕਿ ਸਰਕਾਰ ਨੇ ਖਿਡਾਰੀਆਂ ਨੂੰ ਸਰਹੱਦ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਸੂਤਰ ਨੇ ਕਿਹਾ, "ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ (ਬੀਸੀਸੀਆਈ ਤੋਂ ਇਲਾਵਾ) ਦੇ ਬੋਰਡ ਮੁਖੀਆਂ ਨੇ ਪੂਰਾ ਸਮਰਥਨ ਦਿੱਤਾ ਹੈ ਪਰ ਬੀਸੀਸੀਆਈ ਸਰਕਾਰ ਨਾਲ ਸਲਾਹ ਕਰਕੇ ਆਈਸੀਸੀ ਨੂੰ ਅਪਡੇਟ ਕਰੇਗਾ, ਇਸ ਲਈ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੀਸੀਸੀਆਈ ਕਦੋਂ ਇਸ ਮਾਮਲੇ ਵਿੱਚ ਫੈਸਲਾ ਲੈਂਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
