(Source: ECI/ABP News/ABP Majha)
India Playing 11: ਦੱਖਣੀ ਅਫਰੀਕਾ ਖਿਲਾਫ ਬਦਲੀ ਹੋਈ ਨਜ਼ਰ ਆਵੇਗੀ ਟੀਮ ਇੰਡੀਆ, ਇਹ ਖਿਡਾਰੀ ਖੇਡਣ ਲਈ ਤਿਆਰ
India Playing 11: ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਟੀਮ ਇੰਡੀਆ ਦਾ ਟੌਪ ਆਰਡਰ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ ਤੋਂ ਇਲਾਵਾ ਤਿੰਨ ਸਪਿਨ ਗੇਂਦਬਾਜ਼ਾਂ ਨੂੰ ਖੇਡਣ ਦਾ ਵੀ ਫੈਸਲਾ ਕੀਤਾ ਗਿਆ ਹੈ।
India Playing 11: ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਸੀਰੀਜ਼ 9 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਨਾਲ ਟੀਮ ਇੰਡੀਆ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਵਰਗੇ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਅਜਿਹੇ ਵਿੱਚ ਟੀਮ ਦੀ ਕਮਾਨ ਕੇਐਲ ਰਾਹੁਲ ਦੇ ਹੱਥ ਵਿੱਚ ਹੈ। ਆਸਟ੍ਰੇਲੀਆ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਮੱਦੇਨਜ਼ਰ ਨੌਜਵਾਨ ਖਿਡਾਰੀਆਂ ਲਈ ਇਹ ਸੀਰੀਜ਼ ਵਧੀਆ ਮੌਕਾ ਹੈ। ਇਸ ਨਾਲ ਕੇਐਲ ਰਾਹੁਲ ਦੀ ਅਗਵਾਈ 'ਚ ਪਲੇਇੰਗ 11 'ਚ ਕਾਫੀ ਕੁਝ ਦੇਖਣ ਨੂੰ ਮਿਲੇਗਾ।
ਟੀਮ ਦੀ ਕਮਾਨ ਸੰਭਾਲਣ ਦੇ ਨਾਲ ਹੀ ਕੇਐੱਲ ਰਾਹੁਲ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਨਜ਼ਰ ਆਉਣਗੇ। ਟੀਮ ਇੰਡੀਆ ਬੈਕਅੱਪ ਵਿਕਟਕੀਪਰ ਦੇ ਨਾਲ-ਨਾਲ ਈਸ਼ਾਨ ਕਿਸ਼ਨ ਨੂੰ ਬੈਕਅੱਪ ਓਪਨਰ ਵਜੋਂ ਵੀ ਦੇਖ ਰਹੀ ਹੈ। ਇਸ ਲਈ ਪਹਿਲੇ ਮੈਚ 'ਚ ਈਸ਼ਾਨ ਕਿਸ਼ਨ ਓਪਨਿੰਗ 'ਚ ਰਾਹੁਲ ਦਾ ਸਾਥ ਦਿੰਦੇ ਨਜ਼ਰ ਆਉਣਗੇ। ਸੀਮਤ ਓਵਰਾਂ ਦੇ ਫਾਰਮੈਟ 'ਚ ਚੰਗੀ ਫਾਰਮ 'ਚ ਚੱਲ ਰਹੇ ਸ਼੍ਰੇਅਸ ਅਈਅਰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।
ਰਿਸ਼ਭ ਪੰਤ ਚੌਥੇ ਨੰਬਰ 'ਤੇ ਖੇਡਣ ਲਈ ਤਿਆਰ ਹੈ। ਹਾਰਦਿਕ ਪੰਡਿਯਾ ਨੇ ਆਈਪੀਐਲ ਵਿੱਚ ਆਪਣੀ ਬੱਲੇਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਉਹ ਪੰਜਵੇਂ ਨੰਬਰ ਲਈ ਟੀਮ ਇੰਡੀਆ ਦੀ ਪਹਿਲੀ ਪਸੰਦ ਹੈ। ਦਿਨੇਸ਼ ਕਾਰਤਿਕ ਫਿਨਿਸ਼ਰ ਦੀ ਭੂਮਿਕਾ ਨਿਭਾਉਣਗੇ ਤੇ 6ਵੇਂ ਨੰਬਰ 'ਤੇ ਖੇਡਦੇ ਨਜ਼ਰ ਆਉਣਗੇ।
ਤਿੰਨ ਸਪਿਨਰ ਸੰਭਾਲਣਗੇ ਫਰੰਟ
ਅਕਸ਼ਰ ਪਟੇਲ 7ਵੇਂ ਨੰਬਰ 'ਤੇ ਆਲਰਾਊਂਡਰ ਵਜੋਂ ਬੱਲੇਬਾਜ਼ੀ ਕਰੇਗਾ। ਸਪਿਨ ਗੇਂਦਬਾਜ਼ੀ ਦੀ ਕਮਾਨ ਯੁਜਵੇਂਦਰ ਚਾਹਲ ਅਤੇ ਰਵੀ ਬਿਸ਼ਨੋਈ ਦੇ ਹੱਥਾਂ ਵਿੱਚ ਹੋਵੇਗੀ। ਹਾਲਾਂਕਿ ਕੁਲਦੀਪ ਬਿਸ਼ਨੋਈ ਨੂੰ ਬਾਹਰ ਬੈਠਣਾ ਹੋਵੇਗਾ। ਤੇਜ਼ ਗੇਂਦਬਾਜ਼ੀ ਦੀ ਕਮਾਨ ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਕੋਲ ਹੋਵੇਗੀ। ਹਾਰਦਿਕ ਪੰਡਯਾ ਆਈਪੀਐਲ ਵਿੱਚ ਗੇਂਦਬਾਜ਼ੀ ਕਰਦੇ ਹੋਏ ਚੰਗੀ ਫਾਰਮ ਵਿੱਚ ਹੈ ਅਤੇ 8 ਵਿਕਟਾਂ ਲੈਣ ਵਿੱਚ ਵੀ ਕਾਮਯਾਬ ਰਿਹਾ ਹੈ। ਹਾਰਦਿਕ ਪੰਡਯਾ ਟੀਮ 'ਚ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਉਣਗੇ।
India Playing 11: ਕੇਐਲ ਰਾਹੁਲ (ਕਪਤਾਨ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ, ਰਿਸ਼ਭ ਪੰਤ (ਡਬਲਯੂ ਕੇ), ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ।
ਇਹ ਵੀ ਪੜ੍ਹੋ: Punjab News: ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੂੰ ਝਟਕਾ ਦੇ ਸਕਦੀ ਭਾਜਪਾ, ਜਾਣੋ ਕੀ ਪਲਾਨ ਕਰ ਰਹੀ ਬੀਜੇਪੀ