ਭਾਰਤ ਦੀ ਸਮ੍ਰਿਤੀ ਮੰਧਾਨਾ ਦਾ ਜਲਵਾ, ICC ਨੇ ਚੁਣਿਆ Women’s Cricketer of the Year
ਆਈਸੀਸੀ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਹੈ। ਭਾਰਤ ਦੀ ਇਸ ਬੱਲੇਬਾਜ਼ ਨੇ ਬੀਤੇ ਸਾਲ ਕੁੱਲ 22 ਇੰਟਰਨੈਸ਼ਨਲ ਮੈਚ ਖੇਡੇ ਸੀ। ਇਨ੍ਹਾਂ ਮੈਚਾਂ 'ਚ ਸਮ੍ਰਿਤੀ ਨੇ 38.86 ਦੀ ਔਸਤ ਨਾਲ 855 ਦੌੜਾਂ ਬਣਾਈਆਂ ਸੀ।
Women’s Cricketer of the Year : ਭਾਰਤ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਆਈਸੀਸੀ ਨੇ ਸਾਲ ਦੀ ਸਰਵਉੱਚ ਮਹਿਲਾ ਕ੍ਰਿਕਟਰ ਚੁਣਿਆ ਹੈ। ਆਈਸੀਸੀ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਆਈਸੀਸੀ ਨੇ ਸਾਲ ਦੀ ਸਰਵਉੱਚ ਮਹਿਲਾ ਕ੍ਰਿਕਟਰ ਚੁਣਿਆ ਹੈ।
ਆਈਸੀਸੀ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਹੈ। ਭਾਰਤ ਦੀ ਇਸ ਬੱਲੇਬਾਜ਼ ਨੇ ਬੀਤੇ ਸਾਲ ਕੁੱਲ 22 ਇੰਟਰਨੈਸ਼ਨਲ ਮੈਚ ਖੇਡੇ ਸੀ। ਇਨ੍ਹਾਂ ਮੈਚਾਂ 'ਚ ਸਮ੍ਰਿਤੀ ਨੇ 38.86 ਦੀ ਔਸਤ ਨਾਲ 855 ਦੌੜਾਂ ਬਣਾਈਆਂ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜਾ ਤੇ ਪੰਜ ਅਰਧ ਸੈਂਕੜੇ ਲਾਏ।
ਸਮ੍ਰਿਤੀ ਨੇ ਬੀਤੇ ਸਾਲ ਖੇਡ ਦੇ ਤਿੰਨੋਂ ਪ੍ਰਰੂਪਾਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਇਸ ਕਾਰਨ ਆਈਸੀਸੀ ਨੇ ਉਨ੍ਹਾਂ ਨੂੰ ਰਚੇਲ ਹੇਹੋ ਫਲਿੰਟ ਟਰਾਫੀ ਲਈ ਚੁਣਿਆ ਹੈ। ਮੰਧਾਨਾ ਨੂੰ ਭਾਰਤ ਦੀ ਬਿਹਤਰੀਨ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਸਾਲ ਦਰ ਸਾਲ ਆਪਣੇ ਪ੍ਰਦਰਸ਼ਨ ਨਾਲ ਆਪਣੀ ਅਹਿਮੀਅਤ ਨੂੰ ਵਧਾਇਆ ਹੈ।
A year to remember 🤩
— ICC (@ICC) January 24, 2022
Smriti Mandhana's quality at the top of the order was on full display in 2021 🏏
More on her exploits 👉 https://t.co/QI8Blxf0O5 pic.twitter.com/3jRjuzIxiT
2021 ਵਿੱਚ ਉਸਦੇ ਖਾਤੇ ਵਿੱਚ 1 ਸੈਂਕੜਾ ਅਤੇ 5 ਅਰਧ ਸੈਂਕੜੇ ਸਨ। ਮੰਧਾਨਾ ਨੇ ਭਾਰਤ ਲਈ ਪਿੰਕ ਬਾਲ ਟੈਸਟ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਹਾਲਾਂਕਿ ਇਸ ਇਤਿਹਾਸਕ ਯਾਦਗਾਰ ਪਾਰੀ 'ਚ ਉਸ ਨੂੰ ਐਲੀਸਾ ਪੇਰੀ ਨੇ 80 ਦੌੜਾਂ 'ਤੇ ਆਊਟ ਕੀਤਾ ਪਰ ਅੰਪਾਇਰ ਨੇ ਇਸ ਨੂੰ ਨੋ ਬਾਲ ਮੰਨਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮਿਲੇ ਜੀਵਨ ਤੋਹਫੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਸੈਂਕੜਾ ਲਗਾਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin