India Squad for SA T20: IPL 2022 ਵਿੱਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਉਸ ਨੂੰ ਲਗਾਤਾਰ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਟੂਰਨਾਮੈਂਟ 'ਚ ਹੁਣ ਤੱਕ ਉਹ ਸਿਰਫ਼ ਇੱਕ ਅਰਧ ਸੈਂਕੜਾ ਹੀ ਬਣਾ ਸਕਿਆ ਹੈ। ਅਜਿਹੇ 'ਚ BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਉਨ੍ਹਾਂ ਦਾ ਸਮਰਥਨ ਮਿਲਿਆ ਹੈ। ਗਾਂਗੁਲੀ ਨੇ ਕੋਹਲੀ ਦੇ ਟੀ-20 ਭਵਿੱਖ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕੋਹਲੀ ਜਲਦੀ ਹੀ ਫਾਰਮ 'ਚ ਵਾਪਸੀ ਕਰਨਗੇ। ਉਹ ਟੀ-20 ਵਿਸ਼ਵ ਕੱਪ ਟੀਮ ਦਾ ਵੀ ਅਹਿਮ ਹਿੱਸਾ ਹੋਵੇਗਾ।
ਮਿਡ-ਡੇਅ ਨੂੰ ਦਿੱਤੇ ਇੰਟਰਵਿਊ ਵਿੱਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, "ਮੈਂ ਵਿਰਾਟ ਕੋਹਲੀ ਜਾਂ ਰੋਹਿਤ ਦੀ ਫਾਰਮ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹਾਂ। ਕੋਹਲੀ ਅਸਲ ਵਿੱਚ ਬਹੁਤ ਵਧੀਆ ਅਤੇ ਵੱਡੇ ਖਿਡਾਰੀ ਹਨ। ਵਿਸ਼ਵ ਕੱਪ ਅਜੇ ਦੂਰ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਟੂਰਨਾਮੈਂਟ ਤੋਂ ਕਾਫੀ ਪਹਿਲਾਂ ਫਾਰਮ 'ਚ ਵਾਪਸ ਆ ਜਾਵੇਗਾ।"
IPL 2022 'ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਉਸ ਨੇ 13 ਮੈਚਾਂ ਵਿੱਚ 19.67 ਦੀ ਔਸਤ ਅਤੇ 113.46 ਦੀ ਸਟ੍ਰਾਈਕ ਰੇਟ ਨਾਲ 236 ਦੌੜਾਂ ਬਣਾਈਆਂ ਹਨ। IPL 2022 'ਚ ਕੋਹਲੀ ਨੇ ਹੁਣ ਤੱਕ ਸਿਰਫ 1 ਅਰਧ ਸੈਂਕੜਾ ਲਗਾਇਆ ਹੈ। ਉਹ ਤਿੰਨ ਵਾਰ ਗੋਲਡਨ ਡਕ ਦਾ ਸ਼ਿਕਾਰ ਵੀ ਹੋ ਚੁੱਕਾ ਹੈ। ਆਈਪੀਐਲ ਦੇ ਇਤਿਹਾਸ ਵਿੱਚ ਕੋਹਲੀ ਦਾ ਇਹ ਸਭ ਤੋਂ ਖ਼ਰਾਬ ਸੀਜ਼ਨ ਹੈ। ਗਾਂਗੁਲੀ ਦੇ ਮੁਤਾਬਕ ਹੁਣ ਕੋਹਲੀ ਲਈ ਆਪਣੀ ਫਾਰਮ 'ਚ ਵਾਪਸੀ ਕਰਨ ਦੇ ਸਮੇਂ ਦੀ ਗੱਲ ਹੈ।
ਕੀ ਵਿਰਾਟ ਕੋਹਲੀ ਨੂੰ ਦਿੱਤਾ ਜਾਵੇਗਾ ਆਰਾਮ?
ਆਈਪੀਐਲ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਟੀਮ ਭਾਰਤ ਦਾ ਦੌਰਾ ਕਰੇਗੀ। ਇਸ ਦੌਰੇ 'ਤੇ 5 ਟੀ-20 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋ ਟੀ-20 ਮੈਚ ਆਇਰਲੈਂਡ 'ਚ, ਤਿੰਨ ਇੰਗਲੈਂਡ 'ਚ ਅਤੇ ਤਿੰਨ ਆਸਟ੍ਰੇਲੀਆ ਖਿਲਾਫ ਘਰੇਲੂ ਮੈਦਾਨ 'ਤੇ ਖੇਡੇ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕੋਹਲੀ ਨੂੰ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਦੇ ਨਾਲ ਦੱਖਣੀ ਅਫਰੀਕਾ ਅਤੇ ਆਇਰਲੈਂਡ ਖਿਲਾਫ ਸੀਰੀਜ਼ ਲਈ ਆਰਾਮ ਦਿੱਤਾ ਜਾਵੇਗਾ।
ਬੀਸੀਸੀਆਈ ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ ਨੂੰ ਦੱਸਿਆ, 'ਭਾਰਤ ਦੇ ਸਾਰੇ ਸੀਨੀਅਰ ਖਿਡਾਰੀਆਂ ਨੂੰ ਘੱਟੋ-ਘੱਟ ਸਾਢੇ ਤਿੰਨ ਹਫ਼ਤਿਆਂ ਤੱਕ ਪੂਰਾ ਆਰਾਮ ਮਿਲੇਗਾ। ਰੋਹਿਤ, ਵਿਰਾਟ, ਕੇਐੱਲ, ਰਿਸ਼ਭ ਅਤੇ ਜਸਪ੍ਰੀਤ ਵਾਈਟ-ਬਾਲ ਸੀਰੀਜ਼ ਤੋਂ ਬਾਅਦ 'ਪੰਜਵੇਂ ਟੈਸਟ' ਲਈ ਸਿੱਧੇ ਇੰਗਲੈਂਡ ਰਵਾਨਾ ਹੋਣਗੇ। ਇੰਗਲੈਂਡ ਸੀਰੀਜ਼ ਲਈ ਸਾਨੂੰ ਆਪਣੇ ਸਾਰੇ ਪ੍ਰਮੁੱਖ ਖਿਡਾਰੀਆਂ ਦੀ ਲੋੜ ਹੈ।
ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਆਰਾਮ
- ਵਿਰਾਟ ਕੋਹਲੀ
- ਰੋਹਿਤ ਸ਼ਰਮਾ
- ਜਸਪ੍ਰੀਤ ਬੁਮਰਾਹ
- ਮੁਹੰਮਦ ਸ਼ਮੀ
- ਰਿਸ਼ਭ ਪੰਤ
- ਕੇਐਲ ਰਾਹੁਲ
- ਰਵਿੰਦਰ ਜਡੇਜਾ (ਜ਼ਖਮੀ)
- ਸੂਰਿਆਕੁਮਾਰ ਯਾਦਵ (ਜ਼ਖਮੀ)
ਇਹ ਵੀ ਪੜ੍ਹੋ: ਹਰਜੋਤ ਸਿੰਘ ਬੈਂਸ ਵੱਲੋਂ ਜੇਲ੍ਹਾਂ 'ਚ ਮੋਬਾਈਲ ਦੀ ਵਰਤੋਂ ’ਤੇ ਮੁਕੰਮਲ ਰੋਕ ਲਗਾਉਣ ਲਈ ਤਕਨੀਕੀ ਹੱਲ ਤਲਾਸ਼ਣ ਦੇ ਨਿਰਦੇਸ਼