(Source: ECI/ABP News/ABP Majha)
India vs Sri Lanka Schedule: ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ੈਡਿਊਲ ਜਾਰੀ, ਇਸ ਦੌਰੇ ਤੋਂ ਗੰਭੀਰ ਸ਼ੁਰੂ ਕਰਨਗੇ ਕੋਚਿੰਗ, ਜਾਣੋ ਕਦੋਂ ਹੋਏਗੀ ਟੱਕਰ
India vs Sri Lanka series Schedule: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਜ਼ਿੰਬਾਬਵੇ ਦੌਰੇ 'ਤੇ ਹੈ, ਜਿੱਥੇ ਉਹ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਉਸ ਨੇ ਸ਼੍ਰੀਲੰਕਾ ਦੌਰੇ 'ਤੇ ਜਾਣਾ ਹੈ, ਜਿੱਥੇ ਉਸ ਨੇ 3
India vs Sri Lanka series Schedule: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਜ਼ਿੰਬਾਬਵੇ ਦੌਰੇ 'ਤੇ ਹੈ, ਜਿੱਥੇ ਉਹ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਉਸ ਨੇ ਸ਼੍ਰੀਲੰਕਾ ਦੌਰੇ 'ਤੇ ਜਾਣਾ ਹੈ, ਜਿੱਥੇ ਉਸ ਨੇ 3 ਮੈਚਾਂ ਦੀ ਟੀ-20 ਅਤੇ ਫਿਰ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਸੀਰੀਜ਼ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਤੋਂ ਬਾਅਦ ਹੀ ਰਾਹੁਲ ਦ੍ਰਾਵਿੜ ਦਾ ਕੋਚ ਵਜੋਂ ਕਾਰਜਕਾਲ ਖਤਮ ਹੋ ਗਿਆ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ।
ਸ਼੍ਰੀਲੰਕਾ ਸੀਰੀਜ਼ ਤੋਂ ਸ਼ੁਰੂਆਤ ਕਰਨਗੇ ਗੰਭੀਰ
ਹੁਣ ਗੰਭੀਰ ਇਸ ਸ਼੍ਰੀਲੰਕਾ ਦੌਰੇ ਤੋਂ ਹੀ ਆਪਣੀ ਕੋਚਿੰਗ ਸ਼ੁਰੂ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਨੌਜਵਾਨ ਭਾਰਤੀ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਜ਼ਿੰਬਾਬਵੇ ਦੌਰੇ 'ਤੇ ਗਈ ਹੈ। ਇੱਥੇ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ ਜਾਵੇਗੀ।
ਹਾਲਾਂਕਿ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਦਾ ਐਲਾਨ ਇਸ ਹਫਤੇ ਦੇ ਅੰਤ 'ਚ ਕੀਤਾ ਜਾਵੇਗਾ। ਇਸ ਦੌਰੇ ਲਈ ਭਾਰਤੀ ਟੀ-20 ਟੀਮ ਦੀ ਕਪਤਾਨੀ ਹਾਰਦਿਕ ਪਾਂਡਿਆ ਨੂੰ ਸੌਂਪੀ ਜਾ ਸਕਦੀ ਹੈ। ਜਦੋਂਕਿ ਵਨਡੇ ਦੀ ਕਮਾਨ ਕੇਐਲ ਰਾਹੁਲ ਨੂੰ ਦਿੱਤੀ ਜਾ ਸਕਦੀ ਹੈ। ਇਸ ਦਾ ਕਾਰਨ ਰੋਹਿਤ ਸ਼ਰਮਾ ਦਾ ਆਰਾਮ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਰੋਹਿਤ ਇਸ ਦੌਰੇ ਤੋਂ ਆਰਾਮ ਵੀ ਲੈ ਸਕਦੇ ਹਨ। ਜਦੋਂ ਕਿ ਉਨ੍ਹਾਂ ਨੇ ਵਿਸ਼ਵ ਕੱਪ ਤੋਂ ਬਾਅਦ ਹੀ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ ਸੀ। ਅਜਿਹੇ 'ਚ ਹਾਰਦਿਕ ਟੀ-20 ਅਤੇ ਰਾਹੁਲ ਵਨਡੇ 'ਚ ਕਪਤਾਨ ਬਣ ਸਕਦੇ ਹਨ।
ਟੀ-20 ਮੈਚ ਸ਼ਾਮ ਨੂੰ ਅਤੇ ਵਨਡੇ ਮੈਚ ਦੁਪਹਿਰ ਨੂੰ ਹੋਣਗੇ
ਭਾਰਤੀ ਟੀਮ ਇਸ ਦੌਰੇ ਦੀ ਸ਼ੁਰੂਆਤ 26 ਜੁਲਾਈ ਨੂੰ ਕਰੇਗੀ। ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਹ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਪੱਲੇਕੇਲੇ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ।
ਪਹਿਲਾ ਵਨਡੇ ਮੈਚ 1 ਅਗਸਤ ਨੂੰ ਹੋਵੇਗਾ। ਇਸ ਸੀਰੀਜ਼ ਦੇ ਸਾਰੇ ਵਨਡੇ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਖੇਡੇ ਜਾਣਗੇ। 50-50 ਓਵਰਾਂ ਦੇ ਇਹ ਇੱਕ ਰੋਜ਼ਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਤੋਂ ਖੇਡੇ ਜਾਣਗੇ।
ਭਾਰਤ-ਸ਼੍ਰੀਲੰਕਾ ਦਾ ਸ਼ੈਡਿਊਲ
26 ਜੁਲਾਈ- ਪਹਿਲਾ ਟੀ-20, ਪੱਲੇਕੇਲ
27 ਜੁਲਾਈ- ਦੂਜਾ ਟੀ-20, ਪੱਲੇਕੇਲ
29 ਜੁਲਾਈ- ਤੀਜਾ ਟੀ-20, ਪੱਲੇਕੇਲ
1 ਅਗਸਤ- ਪਹਿਲਾ ਵਨਡੇ, ਕੋਲੰਬੋ
4 ਅਗਸਤ- ਦੂਜਾ ਵਨਡੇ, ਕੋਲੰਬੋ
7 ਅਗਸਤ- ਤੀਜਾ ਵਨਡੇ, ਕੋਲੰਬੋ