IND vs AFG: ਅਫਗਾਨਿਸਤਾਨ ਖਿਲਾਫ ਪਹਿਲੇ T20 ਚ ਇਤਿਹਾਸ ਰਚੇਗਾ ਰੋਹਿਤ ਸ਼ਰਮਾ? ਤੋੜਣਗੇ ਕੋਹਲੀ ਦਾ ਇਹ ਰਿਕਾਰਡ!
India vs Afghanistan 1st T20: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕੱਲ ਯਾਨੀ ਵੀਰਵਾਰ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ। ਭਾਰਤੀ ਕਪਤਾਨ
India vs Afghanistan 1st T20: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕੱਲ ਯਾਨੀ ਵੀਰਵਾਰ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਇਸ ਮੈਚ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਸਕਦਾ ਹੈ। ਫਿਲਹਾਲ ਇਹ ਰਿਕਾਰਡ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ।
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੋਹਾਲੀ ਦੇ IS ਬਿੰਦਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਸੀਰੀਜ਼ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਟੀ-20 ਟੀਮ 'ਚ ਵਾਪਸੀ ਹੋਈ ਹੈ। ਸੱਟਾਂ ਕਾਰਨ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪਾਂਡਿਆ ਇਸ ਸੀਰੀਜ਼ ਦਾ ਹਿੱਸਾ ਨਹੀਂ ਹਨ।
ਕੋਹਲੀ ਨੂੰ ਪਿੱਛੇ ਛੱਡ ਸਕਦੇ ਰੋਹਿਤ ਸ਼ਰਮਾ
ਅਫਗਾਨਿਸਤਾਨ ਖਿਲਾਫ ਪਹਿਲੇ ਟੀ-20 'ਚ ਸਿਰਫ 44 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ। ਦਰਅਸਲ ਟੀ-20 ਇੰਟਰਨੈਸ਼ਨਲ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਕਿੰਗ ਕੋਹਲੀ ਦੇ ਨਾਂ ਹੈ। ਕੋਹਲੀ ਨੇ 50 ਮੈਚਾਂ 'ਚ 1570 ਦੌੜਾਂ ਬਣਾਈਆਂ ਹਨ। ਜਦਕਿ ਰੋਹਿਤ ਦੇ ਨਾਂ 51 ਮੈਚਾਂ 'ਚ 1527 ਦੌੜਾਂ ਹਨ। ਅਜਿਹੇ 'ਚ ਜੇਕਰ ਰੋਹਿਤ ਪਹਿਲੇ ਟੀ-20 'ਚ 44 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੀ-20 ਇੰਟਰਨੈਸ਼ਨਲ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬਣ ਜਾਣਗੇ।
ਆਸਟਰੇਲੀਆ ਦੇ ਆਰੋਨ ਫਿੰਚ ਹਨ ਨੰਬਰ-1
ਵਿਰਾਟ ਇਸ ਸਮੇਂ ਟੀ-20 ਇੰਟਰਨੈਸ਼ਨਲ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਹਨ। ਅਫਗਾਨਿਸਤਾਨ ਖਿਲਾਫ ਪਹਿਲੇ ਟੀ-20 'ਚ ਜੇਕਰ ਰੋਹਿਤ 44 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਕੋਹਲੀ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ 'ਤੇ ਆ ਜਾਵੇਗਾ। ਇਸ ਰਿਕਾਰਡ ਸੂਚੀ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਸਭ ਤੋਂ ਉੱਪਰ ਹਨ। ਫਿੰਚ ਦੇ ਨਾਂ 2236 ਦੌੜਾਂ ਹਨ। ਬਾਬਰ ਆਜ਼ਮ 2195 ਦੌੜਾਂ ਦੇ ਨਾਲ ਇਸ ਰਿਕਾਰਡ ਸੂਚੀ 'ਚ ਦੂਜੇ ਸਥਾਨ 'ਤੇ ਹਨ। ਇਸ ਰਿਕਾਰਡ ਸੂਚੀ 'ਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੀਜੇ ਸਥਾਨ 'ਤੇ ਹਨ। ਉਸ ਦੇ ਨਾਂ 2042 ਦੌੜਾਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।