Gold Prices: ਸੋਨਾ 90000 ਤੋਂ ਪਾਰ! ਮਾਹਿਰਾਂ ਨੇ ਦੱਸਿਆ ਕਿਉਂ ਚੜ੍ਹ ਰਹੇ ਤੇਜ਼ੀ ਨਾਲ ਆਸਮਾਨੀ ਰੇਟ
ਨਵੇਂ ਸਾਲ 'ਚ ਸੋਨੇ ਦੀ ਕੀਮਤ 85,000 ਤੋਂ ਲੈ ਕੇ 90000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਜੇਕਰ ਭੂ-ਰਾਜਨੀਤਕ ਤਣਾਅ ਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਜਾਰੀ ਰਹਿੰਦੀਆਂ ਹਨ ਤਾਂ ਇਹ ਘਰੇਲੂ ਬਾਜ਼ਾਰ ਵਿੱਚ 90,000 ਰੁਪਏ ਤੋਂ ਵੀ ਉਪਰ

Gold Prices: ਨਵੇਂ ਸਾਲ 'ਚ ਸੋਨੇ ਦੀ ਕੀਮਤ 85,000 ਤੋਂ ਲੈ ਕੇ 90000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਜੇਕਰ ਭੂ-ਰਾਜਨੀਤਕ ਤਣਾਅ ਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਜਾਰੀ ਰਹਿੰਦੀਆਂ ਹਨ ਤਾਂ ਇਹ ਘਰੇਲੂ ਬਾਜ਼ਾਰ ਵਿੱਚ 90,000 ਰੁਪਏ ਤੋਂ ਵੀ ਉਪਰ ਪਹੁੰਚ ਸਕਦੀ ਹੈ। ਮੁਦਰਾ ਨੀਤੀ (Monetary policy) ਵਿੱਚ ਨਰਮ ਰੁਖ ਤੇ ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ ਵੀ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਦਾ ਕਾਰਨ ਹਨ। ਆਓ ਜਾਣਦੇ ਹਾਂ ਨਵੇਂ ਸਾਲ 'ਚ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਮਾਹਿਰਾਂ ਦੀ ਕੀ ਰਾਏ ਹੈ।
ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਨਵੇਂ ਸਾਲ 'ਚ ਸੋਨੇ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਸਕਦੀ ਹੈ। ਕੀਮਤ 85,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਭੂ-ਰਾਜਨੀਤਕ ਤਣਾਅ ਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਜਾਰੀ ਰਹਿੰਦੀਆਂ ਹਨ ਤਾਂ ਇਹ ਘਰੇਲੂ ਬਾਜ਼ਾਰ ਵਿੱਚ 90,000 ਰੁਪਏ ਦੇ ਪੱਧਰ ਤੱਕ ਵੀ ਪਹੁੰਚ ਸਕਦੀ ਹੈ। ਹਾਲਾਂਕਿ ਜੇ ਭੂ-ਰਾਜਨੀਤਕ ਸੰਕਟ ਘੱਟ ਜਾਂਦਾ ਹੈ ਤਾਂ ਰੁਪਏ ਦੇ ਮੁੱਲ ਵਿੱਚ ਗਿਰਾਵਟ ਰੁਕਣ ਨਾਲ ਕੀਮਤੀ ਧਾਤ ਕਮਜ਼ੋਰ ਹੋ ਸਕਦੀ ਹੈ। ਮੌਜੂਦਾ ਸਮੇਂ 'ਚ ਸਪਾਟ ਬਾਜ਼ਾਰ 'ਚ ਸੋਨੇ ਦੀ ਕੀਮਤ 79,350 ਰੁਪਏ ਪ੍ਰਤੀ 10 ਗ੍ਰਾਮ ਤੇ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵਾਅਦਾ ਕਾਰੋਬਾਰ ਵਿੱਚ 76,600 ਰੁਪਏ ਪ੍ਰਤੀ 10 ਗ੍ਰਾਮ ਚੱਲ ਰਹੀ ਹੈ।
2024 'ਚ ਸੋਨੇ ਨੇ ਦਿੱਤਾ 23 ਫੀਸਦੀ ਰਿਟਰਨ, ਚਾਂਦੀ 30 ਫੀਸਦੀ ਵਧੀ
ਸੋਨੇ ਨੇ 2024 ਵਿੱਚ ਆਪਣੀ ਨਵੀਂ ਸਿਖਰ 'ਤੇ ਪਹੁੰਚਣ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਘਰੇਲੂ ਬਾਜ਼ਾਰ 'ਚ ਸੋਨੇ 'ਚ 23 ਫੀਸਦੀ ਰਿਟਰਨ ਦਰਜ ਕੀਤੀ ਗਈ। 30 ਅਕਤੂਬਰ ਨੂੰ ਪੀਲੀ ਧਾਤੂ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਈ। ਚਾਂਦੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 30 ਫੀਸਦੀ ਦੇ ਵਾਧੇ ਨਾਲ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕੀਤਾ।
ਵਿਸ਼ਵ ਪੱਧਰ 'ਤੇ ਕਾਮੈਕਸ ਗੋਲਡ ਫਿਊਚਰਜ਼ ਨੇ ਸਾਲ ਦੀ ਸ਼ੁਰੂਆਤ ਲਗਪਗ $2,062 ਪ੍ਰਤੀ ਔਂਸ ਤੋਂ ਕੀਤੀ ਤੇ 31 ਅਕਤੂਬਰ ਨੂੰ 2,790 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ ਨੂੰ ਛੂਹਿਆ, ਜਿਸ ਨਾਲ 28 ਫੀਸਦੀ ਤੱਕ ਦਾ ਰਿਟਰਨ ਮਿਲਿਆ। ਇਸ ਨਾਲ ਵਿਸ਼ਵੀ ਅਨਿਸ਼ਚਿਤਤਾਵਾਂ ਦੇ ਵਿਚਕਾਰ ਸੋਨੇ ਦੀ ਖਿੱਚ ਮਜ਼ਬੂਤ ਹੋਈ। ਮਾਹਿਰਾਂ ਦਾ ਮੰਨਣਾ ਹੈ ਕਿ ਭੂ-ਰਾਜਨੀਤਕ ਤਣਾਅ, ਕੇਂਦਰੀ ਬੈਂਕ ਦੀ ਖਰੀਦਦਾਰੀ ਤੇ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਨੂੰ ਘਟਾਉਣ ਦੇ ਰੁਝਾਨ ਕਾਰਨ ਕੀਮਤੀ ਧਾਤਾਂ 2025 ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨਾ ਜਾਰੀ ਰੱਖਣਗੀਆਂ।
ਸੋਨਾ 2025 'ਚ 85 ਤੋਂ 90 ਹਜ਼ਾਰ ਦੇ ਪੱਧਰ ਤੱਕ ਪਹੁੰਚ ਸਕਦਾ
ਐਲਕੇਪੀ ਸਕਿਓਰਿਟੀਜ਼ ਦੇ VP ਖੋਜ ਵਿਸ਼ਲੇਸ਼ਕ-ਵਸਤੂ ਤੇ ਮੁਦਰਾ, ਜਤਿਨ ਤ੍ਰਿਵੇਦੀ ਨੇ ਖਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ 2025 ਵਿੱਚ ਸੋਨੇ ਲਈ ਦ੍ਰਿਸ਼ਟੀਕੋਣ ਸਕਾਰਾਤਮਕ ਬਣਿਆ ਹੋਇਆ ਹੈ। ਹਾਲਾਂਕਿ ਵਿਕਾਸ ਦੀ ਗਤੀ 2024 ਦੇ ਮੁਕਾਬਲੇ ਹੌਲੀ ਹੋ ਸਕਦੀ ਹੈ। ਉਨ੍ਹਾਂ ਕਿਹਾ, "ਘਰੇਲੂ ਤੌਰ 'ਤੇ ਸੋਨੇ ਦੀ ਕੀਮਤ 85,000 ਰੁਪਏ ਤੱਕ ਪਹੁੰਚਣ ਦੀ ਉਮੀਦ ਹੈ ਜਦੋਂਕਿ ਸਭ ਤੋਂ ਵਧੀਆ ਸਥਿਤੀ ਵਿੱਚ ਇਹ 90,000 ਰੁਪਏ ਤੱਕ ਪਹੁੰਚ ਸਕਦੀ ਹੈ। ਜੇਕਰ ਭੂ-ਰਾਜਨੀਤਕ ਤਣਾਅ ਜਾਰੀ ਰਹਿੰਦਾ ਹੈ ਜਾਂ ਵਧਦਾ ਹੈ, ਤਾਂ ਚਾਂਦੀ ਦੀਆਂ ਕੀਮਤਾਂ ਮਾਮੂਲੀ ਵਾਧੇ ਨਾਲ 1.1 ਰੁਪਏ ਤੱਕ ਪਹੁੰਚ ਸਕਦੀਆਂ ਹਨ। ਹਾਲਾਤ ਸਾਜਗਾਰ ਰਹੇ ਤਾਂ ਇਹਬ 1.25 ਲੱਖ ਰੁਪਏ ਤੱਕ ਵੀ ਪਹੁੰਚ ਸਕਦੀਆਂ ਹਨ।”






















