ਪੜਚੋਲ ਕਰੋ

Rule Change 2025: LPG ਸਿਲੰਡਰ, ਕਾਰਾਂ ਦੀਆਂ ਕੀਮਤਾਂ ਅਤੇ ਪੈਨਸ਼ਨ, 1 ਜਨਵਰੀ ਤੋਂ ਹੋਣਗੇ ਇਹ 6 ਵੱਡੇ ਬਦਲਾਅ, ਜੇਬ 'ਤੇ ਪਵੇਗਾ ਸਿੱਧਾ ਅਸਰ

ਨਵਾਂ ਸਾਲ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਨਵੇਂ ਸਾਲ ਦੇ ਨਾਲ ਕੁਝ ਨਵੇਂ ਨਿਯਮ ਵੀ ਆ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨ੍ਹਾਂ ਵਿੱਚ ਕਾਰਾਂ ਦੀਆਂ ਕੀਮਤਾਂ, ਐਲਪੀਜੀ ਸਿਲੰਡਰ ਦੀਆਂ ਕੀਮਤਾਂ..

Rule Change 2025: ਨਵਾਂ ਸਾਲ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਨਵੇਂ ਸਾਲ ਦੇ ਨਾਲ ਕੁਝ ਨਵੇਂ ਨਿਯਮ ਵੀ ਆ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨ੍ਹਾਂ ਵਿੱਚ ਕਾਰਾਂ ਦੀਆਂ ਕੀਮਤਾਂ, ਐਲਪੀਜੀ ਸਿਲੰਡਰ ਦੀਆਂ ਕੀਮਤਾਂ, ਪੈਨਸ਼ਨ ਸੰਬੰਧੀ ਨਿਯਮ, ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ, UPI 123pay ਨਿਯਮ ਅਤੇ FD ਸੰਬੰਧੀ ਨਿਯਮ ਸ਼ਾਮਲ ਹਨ।

ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ

ਨਵੇਂ ਸਾਲ 'ਚ ਕਾਰ ਖਰੀਦਣੀ ਮਹਿੰਗੀ ਹੋ ਜਾਵੇਗੀ। 1 ਜਨਵਰੀ, 2025 ਤੋਂ, ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ, ਹੌਂਡਾ, ਮਰਸੀਡੀਜ਼-ਬੈਂਜ਼, ਔਡੀ ਅਤੇ BMW ਵਰਗੀਆਂ ਪ੍ਰਮੁੱਖ ਆਟੋਮੋਬਾਈਲ ਕੰਪਨੀਆਂ ਵਾਹਨਾਂ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਕਰਨਗੀਆਂ। ਕੰਪਨੀਆਂ ਨੇ ਇਸ ਦਾ ਕਾਰਨ ਉਤਪਾਦਨ ਲਾਗਤ ਵਧਣ ਨੂੰ ਦੱਸਿਆ ਹੈ। ਇਸ ਲਈ, ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ।

ਐਲਪੀਜੀ ਸਿਲੰਡਰ ਦੀਆਂ ਕੀਮਤਾਂ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਹਾਲਾਂਕਿ, ਘਰੇਲੂ ਐਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਬਦਲੀ ਹੈ। ਫਿਲਹਾਲ ਦਿੱਲੀ 'ਚ ਇਸ ਦੀ ਕੀਮਤ 803 ਰੁਪਏ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਿਆ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 73.58 ਡਾਲਰ ਪ੍ਰਤੀ ਬੈਰਲ ਹੈ, ਜਿਸ ਕਾਰਨ ਭਵਿੱਖ 'ਚ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।

ਪੈਨਸ਼ਨ ਕਢਵਾਉਣ ਵਿੱਚ ਬਦਲਾਅ

ਨਵਾਂ ਸਾਲ ਪੈਨਸ਼ਨ ਧਾਰਕਾਂ ਲਈ ਰਾਹਤ ਲੈ ਕੇ ਆ ਰਿਹਾ ਹੈ। 1 ਜਨਵਰੀ, 2025 ਤੋਂ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪੈਨਸ਼ਨ ਕਢਵਾਉਣ ਦੇ ਨਿਯਮਾਂ ਨੂੰ ਸਰਲ ਕਰ ਦਿੱਤਾ ਹੈ। ਹੁਣ ਪੈਨਸ਼ਨਰ ਦੇਸ਼ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਸਕਣਗੇ। ਇਸਦੇ ਲਈ ਉਹਨਾਂ ਨੂੰ ਕਿਸੇ ਵਾਧੂ ਤਸਦੀਕ ਦੀ ਲੋੜ ਨਹੀਂ ਪਵੇਗੀ। ਇਹ ਸਹੂਲਤ ਪੈਨਸ਼ਨਰਾਂ ਲਈ ਵੱਡੀ ਰਾਹਤ ਹੈ।

ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੇ ਨਵੇਂ ਨਿਯਮ

ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੇ ਨਿਯਮਾਂ 'ਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ, ਜੋ 1 ਜਨਵਰੀ 2025 ਤੋਂ ਲਾਗੂ ਹੋਵੇਗਾ। ਨਵੇਂ ਨਿਯਮਾਂ ਦੇ ਤਹਿਤ, ਪ੍ਰਾਈਮ ਵੀਡੀਓ ਨੂੰ ਇੱਕ ਪ੍ਰਾਈਮ ਖਾਤੇ ਤੋਂ ਸਿਰਫ ਦੋ ਟੀਵੀ 'ਤੇ ਸਟ੍ਰੀਮ ਕੀਤਾ ਜਾ ਸਕਦਾ ਹੈ। ਜੇਕਰ ਕੋਈ ਤੀਜੇ ਟੀਵੀ 'ਤੇ ਪ੍ਰਾਈਮ ਵੀਡੀਓ ਦੇਖਣਾ ਚਾਹੁੰਦਾ ਹੈ, ਤਾਂ ਉਸ ਨੂੰ ਵਾਧੂ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਪਹਿਲਾਂ, ਪ੍ਰਾਈਮ ਮੈਂਬਰ ਇੱਕ ਖਾਤੇ ਤੋਂ ਪੰਜ ਡਿਵਾਈਸਾਂ ਤੱਕ ਵੀਡੀਓ ਸਟ੍ਰੀਮ ਕਰ ਸਕਦੇ ਸਨ।

ਫਿਕਸਡ ਡਿਪਾਜ਼ਿਟ (FD) ਨਿਯਮ

RBI ਨੇ NBFCs ਅਤੇ HFCs ਲਈ ਫਿਕਸਡ ਡਿਪਾਜ਼ਿਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮ 1 ਜਨਵਰੀ 2025 ਤੋਂ ਲਾਗੂ ਹੋਣਗੇ। ਇਨ੍ਹਾਂ ਤਬਦੀਲੀਆਂ ਦੇ ਤਹਿਤ, ਜਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਜਨਤਾ ਤੋਂ ਡਿਪਾਜ਼ਿਟ ਲੈਣਾ, ਤਰਲ ਸੰਪਤੀਆਂ ਦਾ ਇੱਕ ਹਿੱਸਾ ਸੁਰੱਖਿਅਤ ਰੱਖਣਾ ਅਤੇ ਡਿਪਾਜ਼ਿਟ ਦਾ ਬੀਮਾ ਕਰਨਾ ਸ਼ਾਮਲ ਹਨ।

UPI 123p ਦੀ ਨਵੀਂ ਲੈਣ-ਦੇਣ ਸੀਮਾ

ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਫੀਚਰ ਫੋਨ ਉਪਭੋਗਤਾਵਾਂ ਲਈ ਸ਼ੁਰੂ ਕੀਤੀ UPI 123Pay ਸੇਵਾ ਵਿੱਚ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਗਈ ਹੈ। ਪਹਿਲਾਂ ਇਸ ਸੇਵਾ ਤਹਿਤ ਵੱਧ ਤੋਂ ਵੱਧ 5,000 ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਸੀ, ਪਰ ਹੁਣ ਇਹ ਸੀਮਾ ਵਧਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। ਇਹ ਸਹੂਲਤ 1 ਜਨਵਰੀ 2025 ਤੋਂ ਲਾਗੂ ਹੋਵੇਗੀ।

 

ਟਾਪ ਹੈਡਲਾਈਨ

 Gold-Silver Rate : ਸੋਨਾ-ਚਾਂਦੀ ਨੂੰ ਲੈ ਕੇ ਆਇਆ ਵੱਡਾ ਅਪਡੇਟ, ਖਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਅੱਜ ਦੇ ਨਵੇਂ ਭਾਅ!
 Gold-Silver Rate : ਸੋਨਾ-ਚਾਂਦੀ ਨੂੰ ਲੈ ਕੇ ਆਇਆ ਵੱਡਾ ਅਪਡੇਟ, ਖਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਅੱਜ ਦੇ ਨਵੇਂ ਭਾਅ!
Salary and pensions : ਆਪਣੀ ਕੁੱਲ ਕਮਾਈ ਦਾ 95% ਤਨਖਾਹਾਂ ਤੇ ਪੈਨਸ਼ਨਾਂ ’ਤੇ ਖਰਚ ਕਰ ਰਿਹਾ ਇਹ ਸੂਬਾ, ਖਾਲੀ ਹੋ ਰਿਹਾ ਖਜ਼ਾਨਾ
Salary and pensions : ਆਪਣੀ ਕੁੱਲ ਕਮਾਈ ਦਾ 95% ਤਨਖਾਹਾਂ ਤੇ ਪੈਨਸ਼ਨਾਂ ’ਤੇ ਖਰਚ ਕਰ ਰਿਹਾ ਇਹ ਸੂਬਾ, ਖਾਲੀ ਹੋ ਰਿਹਾ ਖਜ਼ਾਨਾ
Bank  Holiday : ਕੱਲ੍ਹ ਬੈਂਕ ਜਾਣਾ ਹੈ? ਪਹਿਲਾਂ ਦੇਖ ਲਓ ਇਹ ਜ਼ਰੂਰੀ ਅਪਡੇਟ!
Bank  Holiday : ਕੱਲ੍ਹ ਬੈਂਕ ਜਾਣਾ ਹੈ? ਪਹਿਲਾਂ ਦੇਖ ਲਓ ਇਹ ਜ਼ਰੂਰੀ ਅਪਡੇਟ!
Gold Silver Price Today: ਸੋਨੇ-ਚਾਂਦੀ ਦੀਆਂ ਅੱਜ ਧੜੰਮ ਡਿੱਗੀਆਂ ਕੀਮਤਾਂ, ਜਾਣੋ 10 ਗ੍ਰਾਮ ਕਿੰਨਾ ਸਸਤਾ ਹੋਇਆ ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਸੋਨੇ-ਚਾਂਦੀ ਦੀਆਂ ਅੱਜ ਧੜੰਮ ਡਿੱਗੀਆਂ ਕੀਮਤਾਂ, ਜਾਣੋ 10 ਗ੍ਰਾਮ ਕਿੰਨਾ ਸਸਤਾ ਹੋਇਆ ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...

ਵੀਡੀਓਜ਼

Petrol Langar in Chandigarh | ਪੈਸਿਆਂ ਦੇ ਲੰਗਰ ਬਾਅਦ ਚੰਡੀਗੜ੍ਹ ’ਚ ਅੱਜ ਲੱਗੇਗਾ ਪੈਟਰੋਲ ਲੰਗਰ | Abp Sanjha
Akal Takht Jathedar Gargajj ਦੀ 3 ਬੱਚਿਆਂ ਵਾਲੀ ਅਪੀਲ ’ਤੇ SGPC ਪ੍ਰਧਾਨ ਦਾ ਵੱਡਾ ਬਿਆਨ | Abp Sanjha
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Embed widget