ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
India vs England Full Schedule: ਫ਼ਰਵਰੀ 2021 ’ਚ ਭਾਰਤੀ ਦੌਰੇ ’ਤੇ ਆਵੇਗੀ ਇੰਗਲੈਂਡ ਦੀ ਕ੍ਰਿਕਟ ਟੀਮ, ਜਾਣੋ ਮੈਚਾਂ ਦਾ ਸਾਰਾ ਟਾਈਮ ਟੇਬਲ
ਕੋਰੋਨਾ ਮਹਾਮਾਰੀ ਕਾਰਨ ਭਾਰਤ ’ਚ ਮਾਰਚ 2020 ਤੋਂ ਬਾਅਦ ਕੋਈ ਵੀ ਕੌਮਾਂਤਰੀ ਕ੍ਰਿਕੇਟ ਟੂਰਨਾਮੈਂਟ ਨਹੀਂ ਹੋ ਸਕਿਆ। ਇਸ ਵਾਰ ਆਈਪੀਐਲ ਵੀ ਯੂਏਈ ਵਿੱਚ ਕੀਤਾ ਗਿਆ ਸੀ।
![India vs England Full Schedule: ਫ਼ਰਵਰੀ 2021 ’ਚ ਭਾਰਤੀ ਦੌਰੇ ’ਤੇ ਆਵੇਗੀ ਇੰਗਲੈਂਡ ਦੀ ਕ੍ਰਿਕਟ ਟੀਮ, ਜਾਣੋ ਮੈਚਾਂ ਦਾ ਸਾਰਾ ਟਾਈਮ ਟੇਬਲ India vs England: England To Tour India In February, Ahmedabad To Host Day-Night Test India vs England Full Schedule: ਫ਼ਰਵਰੀ 2021 ’ਚ ਭਾਰਤੀ ਦੌਰੇ ’ਤੇ ਆਵੇਗੀ ਇੰਗਲੈਂਡ ਦੀ ਕ੍ਰਿਕਟ ਟੀਮ, ਜਾਣੋ ਮੈਚਾਂ ਦਾ ਸਾਰਾ ਟਾਈਮ ਟੇਬਲ](https://static.abplive.com/wp-content/uploads/sites/5/2020/12/10223452/India-Cricket-team.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਗਲੇ ਵਰ੍ਹੇ 2021 ’ਚ ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਦੇ ਦੌਰੇ ’ਤੇ ਆਵੇਗੀ। ਦੋਵੇਂ ਟੀਮਾਂ ਵਿਚਾਲੇ ਚਾਰ ਟੈਸਟ ਮੈਚ, ਤਿੰਨ ਵਨਡੇ ਤੇ ਪੰਜ ਟੀ-20 ਮੈਚ ਖੇਡੇ ਜਾਣਗੇ। ਚਾਰ ਟੈਸਟ ਮੈਚਾਂ ਦੀ ਸੀਰੀਜ਼ 5 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ’ਚ 24 ਫ਼ਰਵਰੀ ਤੋਂ ਡੇਅ-ਨਾਈਟ ਟੈਸਟ ਹੋਵੇਗਾ।
ਬੀਸੀਸੀਆਈ ਮੁਤਾਬਕ ਚਾਰ ਟੈਸਟ ਮੈਚਾਂ ਦੀ ਸੀਰੀਜ਼ ਚੇਨਈ ਤੇ ਅਹਿਮਦਾਬਾਦ ’ਚ ਖੇਡੀ ਜਾਵੇਗੀ। ਪੰਜ ਮੈਚਾਂ ਦੀ ਟੀ-20 ਸੀਰੀਜ਼ ਅਹਿਮਦਾਬਾਦ ਦੇ ਸਟੇਡੀਅਮ ’ਚ ਹੀ ਖੇਡੀ ਜਾਵੇਗੀ। ਉੱਥੇ ਵਨਡੇ ਸੀਰੀਜ਼ ਦੇ ਤਿੰਨੇ ਮੈਚ ਪੁਣੇ ’ਚ ਖੇਡੇ ਜਾਣਗੇ। ਸਾਲ 2021 ’ਚ ਭਾਰਤੀ ਟੀਮ ਵੀ ਅਗਸਤ-ਸਤੰਬਰ ’ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਇੰਗਲੈਂਡ ਜਾਵੇਗੀ। ਕੁਝ ਹਫ਼ਤੇ ਪਹਿਲਾਂ ਆਈਸੀਸੀ ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਸੀ; ਜਿਸ ਨਾਲ ਭਾਰਤੀ ਟੀਮ ਨੂੰ ਝਟਕਾ ਲੱਗਾ ਤੇ ਟੀਮ ਟੇਬਲ ਵਿੱਚ ਦੂਜੇ ਨੰਬਰ ਉੱਤੇ ਖਿਸਕ ਗਈ।
ਭਾਰਤ ਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚਾਂ ਦਾ ਸਮੁੱਚਾ ਟਾਈਮ ਟੇਬਲ
ਟੈਸਟ ਸੀਰੀਜ਼
ਪਹਿਲਾ ਟੈਸਟ 5-9 ਫਰਵਰੀ 2021 (ਚੇਨਈ)
ਦੂਜਾ ਟੈਸਟ 13–17 ਫਰਵਰੀ 2021 (ਚੇਨਈ)
ਤੀਜਾ ਟੈਸਟ (ਡੇਅ-ਨਾਈਟ) 24-28 ਫਰਵਰੀ 2021 (ਚੇਨਈ)
ਚੌਥਾ ਟੈਸਟ 4-8 ਮਾਰਚ 2021 (ਅਹਿਮਦਾਬਾਦ)
ਟੀ 20 ਸੀਰੀਜ਼
ਪਹਿਲਾ ਟੀ -20 - 12 ਮਾਰਚ 2021 (ਅਹਿਮਦਾਬਾਦ)
ਦੂਜਾ ਟੀ -20 - 14 ਮਾਰਚ 2021 (ਅਹਿਮਦਾਬਾਦ)
ਤੀਜਾ ਟੀ -20 - 16 ਮਾਰਚ 2021 (ਅਹਿਮਦਾਬਾਦ)
ਚੌਥਾ ਟੀ -20 - 18 ਮਾਰਚ 2021 (ਅਹਿਮਦਾਬਾਦ)
ਪੰਜਵਾਂ ਟੀ -20 - 20 ਮਾਰਚ 2021 (ਅਹਿਮਦਾਬਾਦ)
ਵਨਡੇ ਸੀਰੀਜ਼
ਪਹਿਲਾ ਵਨਡੇ - 23 ਮਾਰਚ 2021 (ਪੁਣੇ)
ਦੂਜਾ ਵਨਡੇ - 26 ਮਾਰਚ 2021 (ਪੁਣੇ)
ਤੀਜਾ ਵਨਡੇ - 28 ਮਾਰਚ 2021 (ਪੁਣੇ)
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)