(Source: ECI/ABP News)
Ind vs Eng 1st T20: ਸ਼੍ਰੇਯਸ਼ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਸੰਭਲਿਆ ਭਾਰਤ, ਇੰਗਲੈਂਡ ਸਾਹਮਣੇ 125 ਦੌੜਾਂ ਦਾ ਟੀਚਾ
India vs England 1st T20: ਭਾਰਤ ਨੇ ਇੰਗਲੈਂਡ ਖਿਲਾਫ ਖੇਡਣਾ ਬਹੁਤ ਮਾੜੀ ਸ਼ੁਰੂਆਤ ਕੀਤੀ। ਪਹਿਲੇ ਪੰਜ ਓਵਰਾਂ ਵਿੱਚ ਭਾਰਤ ਦੇ ਟਾਪ ਦੇ ਤਿੰਨ ਬੱਲੇਬਾਜ਼ ਸ਼ਿਖਰ ਧਵਨ, ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਪੈਵੇਲੀਅਨ ਪਰਤ ਗਏ ਸੀ। ਪਰ ਸ਼੍ਰੀਯੇਸ਼ ਅਈਅਰ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਜਿਸ ਨਾਲ 20 ਓਵਰਾਂ ਵਿਚ ਭਾਰਤ ਦਾ ਸਕੋਰ 124 ਹੋਇਆ।
![Ind vs Eng 1st T20: ਸ਼੍ਰੇਯਸ਼ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਸੰਭਲਿਆ ਭਾਰਤ, ਇੰਗਲੈਂਡ ਸਾਹਮਣੇ 125 ਦੌੜਾਂ ਦਾ ਟੀਚਾ India vs England, First T20: Shreyas Iyer scores half century against England in first t20 clash at Ahmedabad Ind vs Eng 1st T20: ਸ਼੍ਰੇਯਸ਼ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਸੰਭਲਿਆ ਭਾਰਤ, ਇੰਗਲੈਂਡ ਸਾਹਮਣੇ 125 ਦੌੜਾਂ ਦਾ ਟੀਚਾ](https://feeds.abplive.com/onecms/images/uploaded-images/2021/03/12/0c0ca0c8b96aa5fd69dfce5c2f397633_original.jpg?impolicy=abp_cdn&imwidth=1200&height=675)
ਅਹਿਮਦਾਬਾਦ: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ -20 ਸੀਰੀਜ਼ ਦੀ ਸ਼ੁਰੂਆਤ ਹੋ ਗਈ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਯੋਜਿਤ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ਬਣਾਈਆਂ। ਇੰਗਲੈਂਡ ਦੇ ਕੋਲ 125 ਦੌੜਾਂ ਦਾ ਟੀਚਾ ਹੈ।
ਭਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ਹੀ ਬਣਾ ਸਕਿਆ। ਭਾਰਤ ਲਈ ਸ਼੍ਰੇਯਸ਼ ਅਈਅਰ ਨੇ 48 ਗੇਂਦਾਂ 'ਤੇ 67 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪੰਤ ਨੇ 21 ਅਤੇ ਪਾਂਡਿਆ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਉਧਰ ਇੰਗਲੈਂਡ ਦੇ ਗੇਂਦਬਾਜ਼ ਜੋਫਰਾ ਆਰਚਰ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸੈਮ ਕੁਰਾਨ ਦੇ ਓਵਰ ਤੋਂ 9 ਦੌੜਾਂ ਆਈਆਂ। ਭਾਰਤ ਨੇ 19 ਓਵਰਾਂ ਦੇ ਬਾਅਦ 6 ਵਿਕਟਾਂ ਦੇ ਨੁਕਸਾਨ 'ਤੇ 114 ਦੌੜਾਂ ਬਣਾਈਆਂ।
ਸ਼ਾਰਦੂਲ ਨੂੰ ਪਹਿਲਾਂ ਖੇਡਣ ਦਾ ਦਾਅ ਭਾਰਤ ਦੇ ਕੰਮ ਨਹੀਂ ਆਇਆ। ਸ਼ਾਰਦੂਲ ਪਹਿਲੀ ਗੇਂਦ 'ਤੇ ਆਊਟ ਹੋਇਆ ਅਤੇ ਪਵੇਲੀਅਨ ਪਰਤ ਗਿਆ। ਜੋਫਰਾ ਆਰਚਰ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ ਸਾਬਤ ਹੋਏ, ਜਿਸ ਨੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ ਅਤੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ। ਹਾਲਾਂਕਿ, ਜੇ ਭਾਰਤ ਨੇ ਇਹ ਸਕੋਰ ਹਾਸਲ ਕਰ ਲਿਆ ਜਿਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਸ਼੍ਰੇਅਸ ਅਈਅਰ (67) ਦੀ ਸ਼ਾਨਦਾਰ ਪਚਾਸਾ ਸੀ।
ਆਓ ਮੈਚ ਦੀਆਂ ਦੋਵੇਂ ਟੀਮਾਂ 'ਤੇ ਇੱਕ ਨਜ਼ਰ ਮਾਰੀਏ:
ਭਾਰਤ: ਵਿਰਾਟ ਕੋਹਲੀ (ਕਪਤਾਨ), ਕੇ ਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ।
ਇੰਗਲੈਂਡ: ਇਓਨ ਮੋਰਗਨ (ਕਪਤਾਨ), ਜੇਸਨ ਰੌਏ, ਜੋਸ ਬਟਲਰ, ਡੇਵਿਡ ਮਲਾਨ, ਜੌਨੀ ਬੇਅਰਸਟੋ, ਬੇਨ ਸਟੋਕਸ, ਸੈਮ ਕਰੈਨ, ਜੋਫਰਾ ਆਰਚਰ, ਕ੍ਰਿਸ ਜੌਰਡਨ, ਆਦਿਲ ਰਾਸ਼ਿਦ ਅਤੇ ਮਾਰਕ ਵੁਡ।
ਇਹ ਵੀ ਪੜ੍ਹੋ: Street Library: ਕਸ਼ਮੀਰੀ ਵਿਦਿਆਰਥੀਆਂ ਲਈ ਬੱਸ ਸਟੈਂਡ ਨੂੰ 'ਸਟਰੀਟ ਲਾਇਬ੍ਰੇਰੀ' ਵਿਚ ਬਦਲਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)