India Vs England: ਚੇਨਈ ਟੈਸਟ 'ਚ ਹੁਣ ਤੱਕ ਟੀਮ ਇੰਡੀਆ ਦੇ ਨਾਂ 5 ਯੂਨੀਕ ਰਿਕਾਰਡ
ਇਸ ਦੌਰਾਨ ਰੋਹਿਤ ਸ਼ਰਮਾ ਵੀ ਕਰੀਅਰ ਦੇ ਪਹਿਲੇ ਸੱਤ ਸੈਂਕੜੇ ਆਪਣੇ ਦੇਸ਼ ਵਿੱਚ ਲਾ ਕੇ ਪਹਿਲੇ ਭਾਰਤੀ ਕ੍ਰਿਕੇਟਰ ਬਣੇ।
ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਦੀ ਟੈਸਟ ਲੜੀ ਦਾ ਦੂਜਾ ਮੁਕਾਬਲਾ ਚੇਨਈ ਦੇ ਚੇਪੌਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 329 ਦੌੜਾਂ ਉੱਤੇ ਖ਼ਤਮ ਹੋਈ। ਟੀਮ ਇੰਡੀਆ ਲਈ ਰੋਹਿਤ ਸ਼ਰਮਾ (161), ਅਜਿੰਕਯ ਰਹਾਣੇ (67) ਨਾਲ ਰਿਸ਼ਭ ਪੰਤ ਨੇ 58 ਦੌੜਾਂ ਦਾ ਅਹਿਮ ਪਾਰੀ ਖੇਡੀ।
ਪੰਤ ਨੇ ਲਗਾਤਾਰ ਚੌਥੇ ਟੈਸਟ ਵਿੱਚ ਅਰਧ ਸੈਂਕੜਾ ਲਾਇਆ। ਇਸ ਮੈਚ ਵਿੱਚ ਹੁਣ ਤੱਕ ਟੀਮ ਇੰਡੀਆ ਦੇ ਨਾਂ ਪੰਜ ਯੂਨੀਕ ਰਿਕਾਰਡ ਦਰਜ ਹੋ ਚੁੱਕੇ ਹਨ ਤੇ ਹਾਲੇ ਹੋਰ ਰਿਕਾਰਡ ਵੀ ਬਣ ਸਕਦੇ ਹਨ।
ਭਾਰਤੀ ਟੀਮ ਨਾਲ ਸੀਰੀਜ਼ ਦੇ ਸ਼ੁਰੂਆਤੀ ਦੋ ਟੈਸਟਾਂ ਦੀਆਂ ਪਹਿਲੀਆਂ ਪਾਰੀਆਂ ਵਿੱਚ ਇੱਕੋ ਜਿੰਨੇ 95.5 ਓਵਰ ਖੇਡੇ ਹਨ। ਪਹਿਲੇ ਮੈਚ ਵਿੱਚ ਕੁੱਲ 337 ਦੌੜਾਂ ਬਣੀਆਂ ਸਨ; ਜਦ ਕਿ ਦੂਜੇ ਟੈਸਟ ਵਿੱਚ 329.
ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਨੇ ਇਨ੍ਹਾਂ ਦੋਵੇਂ ਟੈਸਟਾਂ ਦੀ ਪਹਿਲੀ ਪਾਰੀ ਵਿੱਚ ਇੱਕ ਵੀ ਐਕਸਟ੍ਰਾ ਦੌੜ ਨਹੀਂ ਦਿੱਤੀ। ਟੈਸਟ ਇਤਿਹਾਸ ਦੀ ਇੱਕ ਪਾਰੀ ਵਿੱਚ 329 ਵੱਡਾ ਸਕੋਰ ਹੈ ਪਰ ਇਸ ਵਿੱਚ ਐਕਸਟ੍ਰਾ ਦੌੜਾਂ ਦਾ ਕੋਈ ਯੋਗਦਾਨ ਨਹੀਂ ਹੈ।
ਇਸੇ ਟੈਸਟ ਵਿੱਚ ਇੱਕ ਹੋਰ ਯੂਨੀਕ ਰਿਕਾਰਡ ਬਣਿਆ, ਦੋਵੇਂ ਹੀ ਟੀਮਾਂ ਨੇ ਪਹਿਲੀਪਾਰੀ ਵਿੱਚ ਆਪਣੀ ਪਹਿਲੀ ਵਿਕੇਟ ਸਿਫ਼ਰ ਦੌੜ ਦੇ ਸਕੋਰ ਉੱਤੇ ਗੁਆਈ। ਇਸ ਦੇ ਨਾਲ ਹੀ ਭਾਰਤੀ ਬੱਲੇਬਾਜ਼ ਅਜਿੰਕਯ ਰਹਾਣੇ ਨੇ ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ 67 ਦੌੜਾਂ ਦੀ ਪਾਰੀ ਖੇਡ ਕੇ ਇੱਕ ਰਿਕਾਰਡ ਆਪਣੇ ਨਾਂਅ ਕੀਤਾ। ਉਹ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਹੁਣ ਤੱਕ 15 ਮੈਚਾਂ ਵਿੱਚ 1,051 ਦੌੜਾਂ ਬਣਾਈਆਂ ਹਨ।
ਇਸ ਦੌਰਾਨ ਰੋਹਿਤ ਸ਼ਰਮਾ ਵੀ ਕਰੀਅਰ ਦੇ ਪਹਿਲੇ ਸੱਤ ਸੈਂਕੜੇ ਆਪਣੇ ਦੇਸ਼ ਵਿੱਚ ਲਾ ਕੇ ਪਹਿਲੇ ਭਾਰਤੀ ਕ੍ਰਿਕੇਟਰ ਬਣੇ।
ਇਹ ਵੀ ਪੜ੍ਹੋ: Punjab Municipal Election 2021: ਗੁਰਦਾਸਪੁਰ 'ਚ ਵੋਟਿੰਗ ਦੌਰਾਨ ਚਾਰ ਸ਼ੱਕੀ ਗੱਡੀਆਂ ਦਸਤੀ ਹਥਿਆਰਾਂ ਸਮੇਤ ਕਾਬੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin