IND vs SA 1st Test :  ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਉਨ੍ਹਾਂ ਦੇ ਘਰ ਸੇਂਚੁਰੀਅਨ ਟੈਸਟ 'ਚ 113 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ।  ਭਾਰਤੀ ਨੇ ਦੱਖਣੀ ਅਫਰੀਕਾ ਨੂੰ 305 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ 'ਚ 191 ਦੌੜਾਂ 'ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੀ ਇਹ ਲਗਾਤਾਰ 5ਵੀਂ ਟੈਸਟ ਜਿੱਤ ਹੈ। 

ਇਸ ਤਰ੍ਹਾਂ ਭਾਰਤ ਨੇ ਸੈਂਚੁਰੀਅਨ ਟੈਸਟ 113 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਨੇ ਦੂਜੀ ਪਾਰੀ ਵਿੱਚ ਤਿੰਨ-ਤਿੰਨ ਵਿਕਟਾਂ ਲਈਆਂ। ਜਦਕਿ ਰਵੀਚੰਦਰਨ ਅਸ਼ਵਿਨ ਤੇ ਮੁਹੰਮਦ ਸਿਰਾਜ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

 

ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਆਖਰੀ 4 ਟੈਸਟ ਮੈਚਾਂ 'ਚ ਲਗਾਤਾਰ ਜਿੱਤ ਦਰਜ ਕੀਤੀ ਸੀ। ਇਹ 5ਵੀਂ ਸਫਲਤਾ ਸੀ। ਇਹ ਜਿੱਤ ਦਾ ਸਿਲਸਿਲਾ ਦੱਖਣੀ ਅਫਰੀਕਾ ਦੌਰੇ ਤੋਂ ਹੀ ਸ਼ੁਰੂ ਹੋਇਆ। ਭਾਰਤ ਨੇ ਜਨਵਰੀ 2018 ਦੇ ਦੌਰੇ 'ਤੇ ਆਖਰੀ ਟੈਸਟ ਯਾਨੀ ਜੋਹਾਨਸਬਰਗ 'ਚ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾਇਆ ਸੀ।

 

ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੀ ਇਹ ਲਗਾਤਾਰ 5ਵੀਂ ਟੈਸਟ ਜਿੱਤ ਹੈ। ਇਸ ਨਾਲ ਭਾਰਤੀ ਟੀਮ ਨੇ 3 ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਟੀਮ ਇੰਡੀਆ ਦੀ ਨਜ਼ਰ ਦੂਜਾ ਟੈਸਟ ਜਿੱਤ ਕੇ ਅਤੇ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਉਸ ਦੇ ਘਰ 'ਚ ਟੈਸਟ ਸੀਰੀਜ਼ 'ਚ ਹਰਾ ਕੇ ਇਤਿਹਾਸ ਰਚਣ 'ਤੇ ਹੈ।



ਇਹ ਵੀ ਪੜ੍ਹੋ : GoodBye 2021 : TVS ਤੋਂ ਲੈ ਕੇ Suzuki Hayabusa ਤੱਕ, ਸਾਲ 2021 ਵਿੱਚ ਲਾਂਚ ਹੋਈਆਂ ਇਹ 5 ਦਮਦਾਰ ਬਾਇਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490