BCCI announces india tour of west indies india play 3 odis 5 t20 matches against west indies


India vs West Indies: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਵੈਸਟਇੰਡੀਜ਼ ਕ੍ਰਿਕਟ ਨੇ ਭਾਰਤ-ਵੈਸਟ ਇੰਡੀਜ਼ ਮੈਚ ਦਾ ਐਲਾਨ ਕੀਤਾ ਹੈ। ਭਾਰਤ ਦਾ ਇਹ ਦੌਰਾ 22 ਜੁਲਾਈ ਤੋਂ 7 ਅਗਸਤ ਤੱਕ ਹੋਵੇਗਾ। ਇਸ ਦੌਰੇ 'ਤੇ ਦੋਵਾਂ ਟੀਮਾਂ ਵਿਚਾਲੇ 3 ਵਨਡੇ ਅਤੇ 5 ਟੀ-20 ਮੈਚ ਖੇਡੇ ਜਾਣਗੇ। ਭਾਰਤ ਦਾ ਇੰਗਲੈਂਡ ਦੌਰਾ 17 ਜੁਲਾਈ ਨੂੰ ਖ਼ਤਮ ਹੋਣ ਤੋਂ ਬਾਅਦ ਖਿਡਾਰੀ ਸਿੱਧੇ ਵੈਸਟਇੰਡੀਜ਼ ਲਈ ਰਵਾਨਾ ਹੋਣਗੇ। ਵਨਡੇ ਸੀਰੀਜ਼ ਦੇ ਸਾਰੇ ਮੈਚ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਓਵਲ 'ਚ ਖੇਡੇ ਜਾਣਗੇ।


ਇਸ ਦੇ ਨਾਲ ਹੀ 3 ਟੀ-20 ਮੈਚਾਂ 'ਚ ਪਹਿਲਾ ਮੈਚ ਪੋਰਟ ਆਫ ਸਪੇਨ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਅਤੇ ਤੀਜਾ ਟੀ-20 ਮੈਚ ਸੇਂਟ ਕਿਟਸ ਐਂਡ ਨੇਵਿਸ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਆਖਰੀ ਦੋ ਟੀ-20 ਮੈਚਾਂ ਲਈ ਅਮਰੀਕਾ ਜਾਣਗੀਆਂ। ਉੱਥੇ ਹੀ ਦੋਵੇਂ ਮੈਚ ਫਲੋਰੀਡਾ ਦੇ ਲਾਡਰਹਿਲ 'ਚ ਖੇਡੇ ਜਾਣਗੇ।






ਸਾਰੇ ਵਨਡੇ ਪੋਰਟ ਆਫ ਸਪੇਨ ਵਿੱਚ ਖੇਡੇ ਜਾਣਗੇ


ਸੀਰੀਜ਼ ਦਾ ਪਹਿਲਾ ਵਨਡੇ ਮੈਚ 22 ਜੁਲਾਈ, ਦੂਜਾ 24 ਜੁਲਾਈ ਅਤੇ ਤੀਜਾ 27 ਜੁਲਾਈ ਨੂੰ ਖੇਡਿਆ ਜਾਵੇਗਾ। ਤਿੰਨੋਂ ਵਨਡੇ ਪੋਰਟ ਆਫ ਸਪੇਨ ਵਿੱਚ ਖੇਡੇ ਜਾਣਗੇ। ਇਸ ਦੇ ਨਾਲ ਹੀ ਪਹਿਲਾ ਟੀ-20 ਮੈਚ 29 ਜੁਲਾਈ, ਦੂਜਾ 1 ਅਗਸਤ ਅਤੇ ਤੀਜਾ 2 ਅਗਸਤ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 6 ਅਤੇ 7 ਅਗਸਤ ਨੂੰ ਚੌਥਾ ਅਤੇ ਪੰਜਵਾਂ ਟੀ-20 ਮੈਚ ਖੇਡਿਆ ਜਾਵੇਗਾ।


ODI ਸੀਰੀਜ਼ ਦਾ ਸ਼ੈਡਿਊਲ


ਪਹਿਲਾ ਵਨਡੇ: 22 ਜੁਲਾਈ, ਪੋਰਟ ਆਫ ਸਪੇਨ


ਦੂਜਾ ਵਨਡੇ: 24 ਜੁਲਾਈ, ਪੋਰਟ ਆਫ ਸਪੇਨ


ਤੀਜਾ ਵਨਡੇ: 27 ਜੁਲਾਈ, ਪੋਰਟ ਆਫ ਸਪੇਨ


ਟੀ-20 ਸੀਰੀਜ਼ ਦਾ ਸ਼ੈਡਿਊਲ


ਪਹਿਲਾ ਟੀ-20: 29 ਜੁਲਾਈ, ਪੋਰਟ ਆਫ਼ ਸਪੇਨ


ਦੂਜਾ ਟੀ-20: 1 ਅਗਸਤ, ਸੇਂਟ ਕਿਟਸ ਅਤੇ ਨੇਵਿਸ


ਤੀਜਾ ਟੀ-20: 2 ਅਗਸਤ, ਸੇਂਟ ਕਿਟਸ ਅਤੇ ਨੇਵਿਸ


ਚੌਥਾ ਟੀ-20: 6 ਅਗਸਤ, ਫਲੋਰੀਡਾ, ਅਮਰੀਕਾ


ਪੰਜਵਾਂ ਟੀ-20: 7 ਅਗਸਤ, ਫਲੋਰੀਡਾ, ਅਮਰੀਕਾ


ਇਹ ਵੀ ਪੜ੍ਹੋ: Bhagwant Mann meets Kejriwal: ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੌਰਾਨ ਹੀ ਭਗਵੰਤ ਮਾਨ ਪਹੁੰਚੇ ਦਿੱਲੀ, ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ 'ਤੇ ਹੋ ਸਕਦੀ ਚਰਚਾ