ਪੜਚੋਲ ਕਰੋ

IND W vs PAK W: ਟੀਮ ਇੰਡੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ, ਮੰਧਾਨਾ-ਸ਼ੈਫਾਲੀ ਦਾ ਧਮਾਕੇਦਾਰ ਪ੍ਰਦਰਸ਼ਨ

Cricket News: ਮਹਿਲਾ ਏਸ਼ੀਆ ਕੱਪ ਟੀ-20 2024 ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।

Womens Asia Cup T20 2024: ਮਹਿਲਾ ਏਸ਼ੀਆ ਕੱਪ ਟੀ-20 2024 ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਪਾਕਿਸਤਾਨ ਦੀ ਟੀਮ 108 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਜਵਾਬ 'ਚ ਭਾਰਤ ਨੇ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀਆਂ ਜ਼ਬਰਦਸਤ ਪਾਰੀਆਂ ਦੇ ਦਮ 'ਤੇ ਜਿੱਤ ਦਰਜ ਕੀਤੀ। ਭਾਰਤ ਲਈ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ।

ਪਾਕਿਸਤਾਨ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ 14.1 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਮਹਿਲਾ ਏਸ਼ੀਆ ਕੱਪ 2024 ਵਿੱਚ ਭਾਰਤੀ ਟੀਮ ਦਾ ਇਹ ਪਹਿਲਾ ਮੈਚ ਸੀ।

ਟੀਮ ਇੰਡੀਆ ਲਈ ਸ਼ੈਫਾਲੀ-ਮੰਧਾਨਾ ਦਾ ਜ਼ਬਰਦਸਤ ਪ੍ਰਦਰਸ਼ਨ -

ਪਾਕਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਓਪਨਿੰਗ ਕਰਨ ਆਈਆਂ। ਇਸ ਦੌਰਾਨ ਦੋਵਾਂ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿੱਤੀ। ਮੰਧਾਨਾ ਨੇ 31 ਗੇਂਦਾਂ ਦਾ ਸਾਹਮਣਾ ਕਰਦਿਆਂ 45 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 9 ਚੌਕੇ ਸ਼ਾਮਲ ਸਨ। ਸ਼ੈਫਾਲੀ ਨੇ 29 ਗੇਂਦਾਂ 'ਚ 40 ਦੌੜਾਂ ਬਣਾਈਆਂ। ਸ਼ੈਫਾਲੀ ਨੇ 6 ਚੌਕੇ ਅਤੇ 1 ਛੱਕਾ ਲਗਾਇਆ। ਦਿਆਲਨ ਹੇਮਲਤਾ 14 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੇ 11 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕੇ ਲਗਾਏ। ਅੰਤ ਵਿੱਚ ਹਰਮਨਪ੍ਰੀਤ ਕੌਰ 5 ਦੌੜਾਂ ਬਣਾ ਕੇ ਨਾਬਾਦ ਰਹੀ ਅਤੇ ਜੇਮਿਮਾ 3 ਦੌੜਾਂ ਬਣਾ ਕੇ ਨਾਬਾਦ ਰਹੀ।

ਪਾਕਿ ਟੀਮ 108 ਦੌੜਾਂ ਦੇ ਸਕੋਰ 'ਤੇ ਢਹਿ-ਢੇਰੀ ਹੋ ਗਈ

ਟੀਮ ਇੰਡੀਆ ਨੇ ਪਾਕਿਸਤਾਨ ਨੂੰ 108 ਦੌੜਾਂ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ ਸੀ। ਨਿਦਾ ਡਾਰ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਲਈ ਅਮੀਨ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ। ਉਸ ਨੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਚੌਕੇ ਲਗਾਏ ਅਤੇ ਫਾਤਿਮਾ ਸਨਾ ਨੇ 22 ਦੌੜਾਂ ਦੀ ਪਾਰੀ ਖੇਡੀ। ਉਸ ਨੇ 16 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 22 ਦੌੜਾਂ ਬਣਾਈਆਂ। ਸਨਾ ਨੇ ਇੱਕ ਚੌਕਾ ਤੇ ਦੋ ਛੱਕੇ ਲਾਏ। ਹਸਨ ਨੇ 19 ਗੇਂਦਾਂ ਦਾ ਸਾਹਮਣਾ ਕਰਦਿਆਂ 22 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ।

ਟੀਮ ਇੰਡੀਆ ਨੇ ਮਾਰੀ ਗੇਂਦਬਾਜ਼ੀ 

ਪਾਕਿਸਤਾਨ ਦੀ ਪਾਰੀ ਦੌਰਾਨ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਦੀਪਤੀ ਸ਼ਰਮਾ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੀਪਤੀ ਨੇ 8 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਕਿਸਤਾਨੀ ਕਪਤਾਨ ਨਿਦਾ ਨੂੰ ਆਊਟ ਕਰ ਦਿੱਤਾ। ਹਸਨ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਈ ਹੈ। ਭਾਰਤ ਲਈ ਰੇਣੁਕਾ ਸਿੰਘ, ਸ਼੍ਰੇਅੰਕਾ ਪਾਟਿਲ ਅਤੇ ਪੂਜਾ ਨੇ 2-2 ਵਿਕਟਾਂ ਲਈਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gidderbaha Seat: ਗਿੱਦੜਬਾਹਾ ਸੀਟ ਨੂੰ ਲੈ ਕੇ ਬਾਦਲ ਪਰਿਵਾਰ ਹੋਇਆ ਐਕਟਿਵ, ਬੀਬਾ ਹਰਸਿਮਰਤ ਬਾਦਲ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ
Gidderbaha Seat: ਗਿੱਦੜਬਾਹਾ ਸੀਟ ਨੂੰ ਲੈ ਕੇ ਬਾਦਲ ਪਰਿਵਾਰ ਹੋਇਆ ਐਕਟਿਵ, ਬੀਬਾ ਹਰਸਿਮਰਤ ਬਾਦਲ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ
Punjab News: ਭਲਕੇ ਹੋਏਗੀ CM ਮਾਨ ਦੀ ਕਿਸਾਨਾਂ ਨਾਲ ਮੀਟਿੰਗ
Punjab News: ਭਲਕੇ ਹੋਏਗੀ CM ਮਾਨ ਦੀ ਕਿਸਾਨਾਂ ਨਾਲ ਮੀਟਿੰਗ
Punjab Vidhan Sabha: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ! ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
Punjab Vidhan Sabha: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ! ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ
Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ
Advertisement
ABP Premium

ਵੀਡੀਓਜ਼

Tarantaran firing | ਫਿਰੌਤੀ ਦੇ ਪੈਸੇ ਨਾ ਦੇਣ 'ਤੇ ਸੁਨਿਆਰੇ ਦੇ ਘਰ ਦੇ ਬਾਹਰ ਚਲਾਈਆਂ ਗੋਲੀਆਂFerozpur Tripple Murder ਨੇ ਮਚਾਈ ਦਹਿਸ਼ਤ, ਭਰਾ-ਭੈਣ ਸਮੇਤ 3 ਨੂੰ ਗੋਲੀਆਂ ਨਾਲ ਭੁੰਨਿਆRaja warring | 'ਆਪ' ਸਰਕਾਰ ਖਿਲਾਫ ਹਾਈਕੋਰਟ ਪਹੁੰਚੇ ਰਾਜਾ ਵੜਿੰਗPunjab Vidhan sabha Session | ਪੰਜਾਬ ਵਿਧਾਨ ਸਭਾ ਪਹੁੰਚੇ Dev Kharoud ਤੇ Binnu Dhillon

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gidderbaha Seat: ਗਿੱਦੜਬਾਹਾ ਸੀਟ ਨੂੰ ਲੈ ਕੇ ਬਾਦਲ ਪਰਿਵਾਰ ਹੋਇਆ ਐਕਟਿਵ, ਬੀਬਾ ਹਰਸਿਮਰਤ ਬਾਦਲ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ
Gidderbaha Seat: ਗਿੱਦੜਬਾਹਾ ਸੀਟ ਨੂੰ ਲੈ ਕੇ ਬਾਦਲ ਪਰਿਵਾਰ ਹੋਇਆ ਐਕਟਿਵ, ਬੀਬਾ ਹਰਸਿਮਰਤ ਬਾਦਲ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ
Punjab News: ਭਲਕੇ ਹੋਏਗੀ CM ਮਾਨ ਦੀ ਕਿਸਾਨਾਂ ਨਾਲ ਮੀਟਿੰਗ
Punjab News: ਭਲਕੇ ਹੋਏਗੀ CM ਮਾਨ ਦੀ ਕਿਸਾਨਾਂ ਨਾਲ ਮੀਟਿੰਗ
Punjab Vidhan Sabha: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ! ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
Punjab Vidhan Sabha: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ! ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ
Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ
ਹਰਿਆਣਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ AAP-ਕਾਂਗਰਸ ਦਾ ਗਠਜੋੜ, MCD ਵਾਰਡ ਕਮੇਟੀ ਚੋਣਾਂ 'ਚ ਕੀ ਹੈ ਰਣਨੀਤੀ?
ਹਰਿਆਣਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ AAP-ਕਾਂਗਰਸ ਦਾ ਗਠਜੋੜ, MCD ਵਾਰਡ ਕਮੇਟੀ ਚੋਣਾਂ 'ਚ ਕੀ ਹੈ ਰਣਨੀਤੀ?
Punjab Vidhan Sabha: ਹੁਣ ਡੀਪੀਏ ਖਾਦ ਦੀ ਨੋ ਟੈਨਸ਼ਨ...ਸੀਐਮ ਭਗਵੰਤ ਮਾਨ ਨੇ ਘੁਮਾਇਆ ਜੇਪੀ ਨੱਡਾ ਨੂੰ ਫ਼ੋਨ..ਕੋਟਾ ਹੋਏਗਾ ਤੈਅ 
Punjab Vidhan Sabha: ਹੁਣ ਡੀਪੀਏ ਖਾਦ ਦੀ ਨੋ ਟੈਨਸ਼ਨ...ਸੀਐਮ ਭਗਵੰਤ ਮਾਨ ਨੇ ਘੁਮਾਇਆ ਜੇਪੀ ਨੱਡਾ ਨੂੰ ਫ਼ੋਨ..ਕੋਟਾ ਹੋਏਗਾ ਤੈਅ 
Punjab Vidhan Sabha: ਕਿਸਾਨੀ ਤੇ ਬੇਅਦਬੀ ਦੇ ਮੁੱਦੇ 'ਤੇ ਕੁੰਵਰ ਵਿਜੇ ਪ੍ਰਤਾਪ ਦਾ ਸਖਤ ਸਟੈਂਡ, ਆਪਣੀ ਹੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਿਸਾਨੀ ਤੇ ਬੇਅਦਬੀ ਦੇ ਮੁੱਦੇ 'ਤੇ ਕੁੰਵਰ ਵਿਜੇ ਪ੍ਰਤਾਪ ਦਾ ਸਖਤ ਸਟੈਂਡ, ਆਪਣੀ ਹੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
Firozpur Firing Case: ਸਿੱਧੂ ਮੂਸੇਵਾਲਾ ਸਟਾਈਲ 'ਚ ਕਤਲ ਕਾਂਡ ਨੇ ਪੰਜਾਬ ਨੂੰ ਝੰਜੋੜਿਆ...ਤਿੰਨ ਭੈਣ-ਭਰਾਵਾਂ ਨੂੰ ਕਿਉਂ ਉਤਾਰਿਆ ਮੌਤ ਦੇ ਘਾਟ
Firozpur Firing Case: ਸਿੱਧੂ ਮੂਸੇਵਾਲਾ ਸਟਾਈਲ 'ਚ ਕਤਲ ਕਾਂਡ ਨੇ ਪੰਜਾਬ ਨੂੰ ਝੰਜੋੜਿਆ...ਤਿੰਨ ਭੈਣ-ਭਰਾਵਾਂ ਨੂੰ ਕਿਉਂ ਉਤਾਰਿਆ ਮੌਤ ਦੇ ਘਾਟ
Embed widget