ICC Bad Management For Indian Team: ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਚੈਂਪੀਅਨ ਟੀਮ ਇੰਡੀਆ 04 ਜੁਲਾਈ ਨੂੰ ਬਾਰਬਾਡੋਸ ਤੋਂ ਘਰ ਪਹੁੰਚੀ, ਜਿਸ ਤੋਂ ਬਾਅਦ ਮੇਨ ਬਲੂ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਫਿਰ ਮੁੰਬਈ ਪਹੁੰਚ ਕੇ ਇਤਿਹਾਸਕ ਵਿਕਟਰੀ ਪਰੇਡ 'ਚ ਹਿੱਸਾ ਲਿਆ। ਜਿੱਥੇ ਲੋਕਾਂ ਨੇ ਦਿਲ ਖੋਲ੍ਹ ਕੇ ਟੀਮ ਇੰਡੀਆ ਉੱਤੇ ਪਿਆਰ ਲੁੱਟਾਇਆ। ਪਰ ਇਸ ਸਭ ਦੇ ਵਿਚਕਾਰ ਜੋ ਰਿਪੋਰਟ ਸਾਹਮਣੇ ਆਈ ਹੈ, ਉਹ ਹੈਰਾਨ ਕਰਨ ਵਾਲੀ ਹੈ, ਰਿਪੋਰਟ 'ਚ ਦੱਸਿਆ ਗਿਆ ਹੈ ਕਿ ਟੂਰਨਾਮੈਂਟ ਦੌਰਾਨ ਟੀਮ ਇੰਡੀਆ ਨੂੰ ਠੰਡਾ ਭੋਜਨ ਪਰੋਸਿਆ (Served cold food to Team India during the tournament) ਗਿਆ। ਇੰਨਾ ਹੀ ਨਹੀਂ ਇਕ ਥਾਂ 'ਤੇ ਪੁਲਿਸ ਨੇ ਭਾਰਤੀ ਖਿਡਾਰੀਆਂ ਦੀ ਤਲਾਸ਼ੀ ਵੀ ਲਈ। ਤਾਂ ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਕੀ ਸੀ?



'ਲਲਨਟੌਪ' 'ਚ ਛਪੀ ਰਿਪੋਰਟ 'ਚ ਦੱਸਿਆ ਗਿਆ ਕਿ ਇੰਡੀਆ ਟੂਡੇ ਨਾਲ ਜੁੜੇ ਵਿਕਰਾਂਤ ਗੁਪਤਾ ਨੇ ਕੁਸ਼ਾਸਨ ਬਾਰੇ ਦੱਸਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਸੀਸੀ ਨੇ ਟੀ-20 ਵਿਸ਼ਵ ਕੱਪ ਵਿੱਚ ਮਾੜੇ ਪ੍ਰਬੰਧ ਕੀਤੇ ਸਨ। ਟੂਰਨਾਮੈਂਟ ਦੇ ਅਭਿਆਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੂੰ ਠੰਡਾ ਭੋਜਨ ਪਰੋਸਿਆ ਗਿਆ। ਰਾਤ ਦੇ ਖਾਣੇ ਲਈ ਪਰੋਸਿਆ ਗਿਆ ਸੈਂਡਵਿਚ ਅਤੇ ਚਿਕਨ ਠੰਡਾ ਸੀ। ਇਸ ਘਟਨਾ ਤੋਂ ਬਾਅਦ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਲਈ ਤਾਜ਼ੇ ਖਾਣੇ ਦਾ ਪ੍ਰਬੰਧ ਕੀਤਾ।


ਆਈਸੀਸੀ ਤੋਂ ਮਾੜਾ ਜਵਾਬ ਮਿਲਿਆ 


ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਜਦੋਂ ਭਾਰਤੀ ਟੀਮ ਨੇ ਆਈਸੀਸੀ ਕੋਲ ਠੰਡੇ ਭੋਜਨ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਸਾਡੇ ਮਾਪਦੰਡ ਹਨ ਅਤੇ ਅਸੀਂ ਸਾਰਿਆਂ ਨੂੰ ਸਮਾਨ ਤਰੀਕੇ ਨਾਲ ਚੀਜ਼ਾਂ ਪ੍ਰਦਾਨ ਕਰ ਰਹੇ ਹਾਂ। ਫਿਰ BCCI ਨੇ ਆਪਣੇ ਖਰਚੇ 'ਤੇ ਟੀਮ ਲਈ ਇੱਕ ਸ਼ੈੱਫ ਨੂੰ ਹਾਇਰ ਕੀਤਾ।


ਪੁਲਿਸ ਨੇ ਟੀਮ ਇੰਡੀਆ ਦੀ ਤਲਾਸ਼ੀ ਲਈ 


ਪੁਲਿਸ ਨੇ ਫਲੋਰੀਡਾ ਵਿੱਚ ਟੀਮ ਇੰਡੀਆ ਦੇ ਖਿਡਾਰੀਆਂ ਦੀ ਤਲਾਸ਼ੀ ਲਈ। ਭਾਰਤੀ ਟੀਮ ਨੇ ਕੈਨੇਡਾ ਖਿਲਾਫ ਗਰੁੱਪ ਗੇੜ ਦਾ ਆਖਰੀ ਮੈਚ ਖੇਡਣਾ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਮੈਚ ਦੀ ਸਵੇਰ ਫਲੋਰੀਡਾ ਪੁਲਿਸ ਨੇ ਆ ਕੇ ਖਿਡਾਰੀਆਂ ਦੀ ਤਲਾਸ਼ੀ ਲਈ। ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਕਿ ਖਿਡਾਰੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਜਾਵੇਗੀ। ਇਸ 'ਤੇ ਖਿਡਾਰੀਆਂ ਨੇ ਇਤਰਾਜ਼ ਵੀ ਕੀਤਾ ਪਰ ਟੀਮ ਅੜੀ ਰਹੀ। ਇਸ ਘਟਨਾ ਕਾਰਨ ਟੀਮ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।



ਹੋਰ ਪੜ੍ਹੋ : ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ