Jasprit Bumrah: ਆਪਣੇ ਨਵਜੰਮੇ ਬੱਚੇ ਨਾਲ ਨਜ਼ਰ ਆਏ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤਸਵੀਰ ਹੋਈ ਵਾਇਰਲ
Jasprit Bumrah With Baby: ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਫੋਟੋ 'ਚ ਜਸਪ੍ਰੀਤ ਬੁਮਰਾਹ ਆਪਣੇ ਨਵਜੰਮੇ ਬੱਚੇ ਨਾਲ ਨਜ਼ਰ ਆ ਰਹੇ ਹਨ।
Jasprit Bumrah Viral: ਹਾਲ ਹੀ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣੇ ਸਨ। ਇਸ ਤੇਜ਼ ਗੇਂਦਬਾਜ਼ ਦੀ ਪਤਨੀ ਸੰਜਨਾ ਗਣੇਸ਼ਨ ਨੇ ਬੱਚੇ ਨੂੰ ਜਨਮ ਦਿੱਤਾ ਸੀ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਫੋਟੋ 'ਚ ਜਸਪ੍ਰੀਤ ਬੁਮਰਾਹ ਆਪਣੇ ਨਵਜੰਮੇ ਬੱਚੇ ਨਾਲ ਨਜ਼ਰ ਆ ਰਹੇ ਹਨ। ਜਸਪ੍ਰੀਤ ਬੁਮਰਾਹ ਦੀ ਇਸ ਤਸਵੀਰ ਨੂੰ ਫੈਨਜ਼ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਕਿ ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਨੇ 4 ਸਤੰਬਰ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦੇ ਨਾਲ ਸ਼੍ਰੀਲੰਕਾ ਵਿੱਚ ਏਸ਼ੀਆ ਕੱਪ ਖੇਡ ਰਹੇ ਸਨ, ਪਰ ਉਹ ਟੂਰਨਾਮੈਂਟ ਦੇ ਅੱਧ ਵਿੱਚ ਭਾਰਤ ਪਰਤ ਆਏ ਸਨ।
Jasprit Bumrah with his baby.
— Johns. (@CricCrazyJohns) November 24, 2023
- A lovely picture. pic.twitter.com/F7WY0vnLjf
ਇਹ ਵੀ ਪੜ੍ਹੋ: Mitchell Marsh: ਮਿਸ਼ੇਲ ਮਾਰਸ਼ ਦੀ ਹਰਕਤ 'ਤੇ ਭੜਕੇ ਮੁਹੰਮਦ ਸ਼ਮੀ, ਵਿਸ਼ਵ ਕੱਪ ਦੀ ਟ੍ਰਾਫੀ ਤੇ ਪੈਰ ਰੱਖਣ ਨੂੰ ਦੱਸਿਆ ਦੁਖਦਾਈ
ਇਦਾਂ ਦਾ ਰਿਹਾ ਜਸਪ੍ਰੀਤ ਬੁਮਰਾਹ ਦਾ ਕਰੀਅਰ
ਉੱਥੇ ਹੀ ਜਸਪ੍ਰੀਤ ਬੁਮਰਾਹ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ। ਜਸਪ੍ਰੀਤ ਬੁਮਰਾਹ ਟੂਰਨਾਮੈਂਟ ਵਿੱਚ ਚੌਥੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਜਸਪ੍ਰੀਤ ਬੁਮਰਾਹ ਨੇ 11 ਮੈਚਾਂ ਵਿੱਚ ਵਿਰੋਧੀ ਧਿਰ ਦੇ 20 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਜਸਪ੍ਰੀਤ ਬੁਮਰਾਹ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਸ ਗੇਂਦਬਾਜ਼ ਨੇ 30 ਟੈਸਟ ਮੈਚਾਂ ਤੋਂ ਇਲਾਵਾ 89 ਵਨਡੇ ਅਤੇ 62 ਟੀ-20 ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ IPL ਦੇ 120 ਮੈਚ ਖੇਡੇ ਹਨ। ਜਸਪ੍ਰੀਤ ਬੁਮਰਾਹ ਨੇ ਟੈਸਟ, ਵਨਡੇ ਅਤੇ ਟੀ-20 ਫਾਰਮੈਟਾਂ ਵਿੱਚ ਕ੍ਰਮਵਾਰ 128, 149 ਅਤੇ 74 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਦੇ ਨਾਂ ਆਈਪੀਐਲ ਵਿੱਚ 145 ਵਿਕਟਾਂ ਹਨ। ਆਈਪੀਐਲ ਵਿੱਚ, ਜਸਪ੍ਰੀਤ ਬੁਮਰਾਹ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ।
ਇਹ ਵੀ ਪੜ੍ਹੋ: IND vs AUS: ਸੂਰਿਆਕੁਮਾਰ ਯਾਦਵ ਨੇ ਰੋਹਿਤ ਸ਼ਰਮਾ ਦਾ ਤੋੜਿਆ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਜਲਦ ਸਕਦੇ ਪਛਾੜ