Deepak Chahar: ਦੀਪਕ ਚਾਹਰ ਆਨਲਾਈਨ ਧੋਖਾਧੜੀ ਦੇ ਹੋਏ ਸ਼ਿਕਾਰ, ਜਾਣੋ ਕ੍ਰਿਕਟਰ ਨਾਲ ਕੌਣ ਖੇਡ ਗਿਆ ਚਾਲ ?
Deepak Chahar IPL 2024: ਦੀਪਕ ਚਾਹਰ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਹਾਲਾਂਕਿ ਉਸ ਦਾ ਮੈਦਾਨ ਉੱਪਰ ਪ੍ਰਦਰਸ਼ਨ ਚੰਗਾ ਰਿਹਾ ਹੈ। ਦੀਪਕ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੈ।
Deepak Chahar IPL 2024: ਦੀਪਕ ਚਾਹਰ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਹਾਲਾਂਕਿ ਉਸ ਦਾ ਮੈਦਾਨ ਉੱਪਰ ਪ੍ਰਦਰਸ਼ਨ ਚੰਗਾ ਰਿਹਾ ਹੈ। ਦੀਪਕ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੈ। ਹਾਲ ਹੀ 'ਚ ਚਾਹਰ ਨਾਲ ਧੋਖਾਧੜੀ ਦੀ ਘਟਨਾ ਵਾਪਰੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਚਾਹਰ ਨੇ ਆਨਲਾਈਨ ਫੂਡ ਡਿਲੀਵਰੀ ਐਪ ਤੋਂ ਖਾਣਾ ਆਰਡਰ ਕੀਤਾ ਸੀ। ਪਰ ਖਾਣਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਚਾਹਰ ਨੇ ਕੰਪਨੀ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਟੈਗ ਕਰਕੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ।
ਦਰਅਸਲ ਦੀਪਕ ਚਾਹਰ ਨੇ ਐਕਸ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਫੂਡ ਆਰਡਰ ਦੇ ਵੇਰਵਿਆਂ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ। ਚਾਹਰ ਨੇ ਕੈਪਸ਼ਨ ਵਿੱਚ ਲਿਖਿਆ, "ਭਾਰਤ ਵਿੱਚ ਨਵਾਂ ਧੋਖਾ, ਖਾਣਾ ਆਰਡਰ ਕੀਤਾ, ਪਰ ਖਾਣਾ ਨਹੀਂ ਮਿਲਿਆ। ਜਦੋਂ ਮੈਂ ਗਾਹਕ ਸੇਵਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਖਾਣਾ ਡਿਲੀਵਰ ਹੋ ਗਿਆ ਹੈ ਅਤੇ ਮੈਂ ਝੂਠ ਬੋਲ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਇਸ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋਣਗੇ।
ਦੀਪਕ ਚਾਹਰ ਨੇ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਨੂੰ ਐਕਸ 'ਤੇ ਵੀ ਟੈਗ ਕੀਤਾ ਹੈ। ਕੰਪਨੀ ਨੇ ਦੀਪਕ ਨੂੰ ਜਵਾਬ ਦਿੱਤਾ ਅਤੇ ਲਿਖਿਆ, “Hi ਦੀਪਕ, ਅਸੀਂ ਤੁਹਾਡੇ ਅਨੁਭਵ ਨੂੰ ਲੈ ਕੇ ਬਹੁਤ ਚਿੰਤਤ ਹਾਂ ਅਤੇ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਭਰੋਸਾ ਰੱਖੋ, ਅਸੀਂ ਅਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜਲਦੀ ਹੀ ਇਸ ਨੂੰ ਹੱਲ ਕਰ ਲਵਾਂਗੇ।'' ਦੀਪਕ ਨੇ ਵੀ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੁੱਖ ਲਈ ਖਾਣੇ ਦੀ ਲੋੜ ਹੁੰਦੀ ਹੈ। ਇਸ ਦੀ ਬਜਾਏ ਰਿਫੰਡ ਕਰਨ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ।
new fraud in India 😂 . Ordered food from @zomato and app shows delivered but didn’t receive anything. After calling the customer service they also said that it’s been delivered and m lying 🤥 . M sure lot of people must be facing same issues. Tag @zomato and tell your story . pic.twitter.com/PwvNTcRTTj
— Deepak chahar 🇮🇳 (@deepak_chahar9) February 24, 2024
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।