Arjun Tendulkar: ਅਰਜੁਨ ਤੇਂਦੁਲਕਰ ਦੇਵਧਰ ਟਰਾਫੀ 2023 'ਚੋਂ ਹੋਏ ਬਾਹਰ, ਜਾਣੋ ਕਿਸ ਕ੍ਰਿਕਟਰ ਨੂੰ ਮਿਲਿਆ ਮੌਕਾ
Deodhar Trophy Final 2023: ਭਾਰਤੀ ਘਰੇਲੂ ਕ੍ਰਿਕਟ ਦੇ ਵੱਕਾਰੀ ਲਿਸਟ-ਏ ਟੂਰਨਾਮੈਂਟ ਦੇਵਧਰ ਟਰਾਫੀ 2023 ਦਾ ਫਾਈਨਲ ਮੈਚ ਦੱਖਣੀ ਜ਼ੋਨ ਅਤੇ ਪੂਰਬੀ ਜ਼ੋਨ ਦੀ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ। ਨੌਜਵਾਨ ਆਲਰਾਊਂਡਰ
Deodhar Trophy Final 2023: ਭਾਰਤੀ ਘਰੇਲੂ ਕ੍ਰਿਕਟ ਦੇ ਵੱਕਾਰੀ ਲਿਸਟ-ਏ ਟੂਰਨਾਮੈਂਟ ਦੇਵਧਰ ਟਰਾਫੀ 2023 ਦਾ ਫਾਈਨਲ ਮੈਚ ਦੱਖਣੀ ਜ਼ੋਨ ਅਤੇ ਪੂਰਬੀ ਜ਼ੋਨ ਦੀ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ। ਨੌਜਵਾਨ ਆਲਰਾਊਂਡਰ ਅਰਜੁਨ ਤੇਂਦੁਲਕਰ ਨੂੰ ਇਸ ਮੈਚ 'ਚ ਦੱਖਣੀ ਖੇਤਰ ਦੀ ਟੀਮ ਦੇ ਪਲੇਇੰਗ 11 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਇਸ ਦਾ ਕਾਰਨ ਟੂਰਨਾਮੈਂਟ ਦੇ ਕੁਝ ਮੈਚਾਂ 'ਚ ਉਸ ਦਾ ਖਰਾਬ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।
ਇਸ ਟੂਰਨਾਮੈਂਟ 'ਚ 2 ਮੈਚ ਖੇਡਣ ਵਾਲੇ ਅਰਜੁਨ ਤੇਂਦੁਲਕਰ ਸਿਰਫ 3 ਵਿਕਟਾਂ ਹੀ ਆਪਣੇ ਨਾਂ ਕਰ ਸਕੇ। ਅਰਜੁਨ ਨੇ ਨਾਰਥ ਈਸਟ ਦੇ ਖਿਲਾਫ ਮੈਚ 'ਚ 1 ਵਿਕਟ ਅਤੇ ਸੈਂਟਰਲ ਜ਼ੋਨ ਖਿਲਾਫ ਮੈਚ 'ਚ 2 ਵਿਕਟਾਂ ਲਈਆਂ। ਅਰਜੁਨ ਤੇਂਦੁਲਕਰ ਨੂੰ ਦੱਖਣੀ ਜ਼ੋਨ ਦੀ ਟੀਮ ਨੇ ਫਾਈਨਲ ਮੈਚ ਵਿੱਚੋਂ ਬਾਹਰ ਕਰ ਵਿਧਵਥ ਕਾਵਰੱਪਾ ਨੂੰ ਮੌਕਾ ਦਿੱਤਾ ਹੈ। ਅਰਜੁਨ ਨੂੰ ਇਸ ਸਾਲ ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਲਈ ਡੈਬਿਊ ਕਰਨ ਦਾ ਮੌਕਾ ਵੀ ਮਿਲਿਆ ਸੀ।
South Zone bowlers on 🔝
— BCCI Domestic (@BCCIdomestic) August 1, 2023
Arjun Tendulkar gets the well-set Yash Dubey O.U.T 👏
Central Zone reach 192/7 with less than 7 overs to go!
Live Stream 📺 - https://t.co/M03oZDsf3j
Follow the match - https://t.co/2PNA0GOiLC#DeodharTrophy | #CZvSZ pic.twitter.com/A89p9LXvA0
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਆਪਣੇ ਕਰੀਅਰ 'ਚ ਹੁਣ ਤੱਕ ਸਿਰਫ 4 IPL ਮੈਚ ਖੇਡੇ ਹਨ। ਇਸ 'ਚ ਉਹ 3 ਵਿਕਟਾਂ ਆਪਣੇ ਨਾਂ ਕਰਨ 'ਚ ਕਾਮਯਾਬ ਰਹੇ। ਇਸ ਦੇ ਨਾਲ ਹੀ ਘਰੇਲੂ ਕ੍ਰਿਕਟ 'ਚ ਉਸ ਨੇ 7 ਮੈਚਾਂ 'ਚ 12 ਵਿਕਟਾਂ ਹਾਸਲ ਕੀਤੀਆਂ ਹਨ।
ਦੱਖਣੀ ਖੇਤਰ ਦੇ ਬੱਲੇਬਾਜ਼ਾਂ ਨੇ ਫਾਈਨਲ 'ਚ ਦਿਖਾਇਆ ਕਮਾਲ
ਦੇਵਧਰ ਟਰਾਫੀ 2023 ਦੇ ਫਾਈਨਲ ਮੈਚ ਦੀ ਗੱਲ ਕਰੀਏ ਤਾਂ ਦੱਖਣੀ ਖੇਤਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 328 ਦੌੜਾਂ ਬਣਾਈਆਂ। ਟੀਮ ਲਈ ਸਲਾਮੀ ਬੱਲੇਬਾਜ਼ ਰੋਹਨ ਕੁਨੁਮਲ ਨੇ 107 ਦੌੜਾਂ ਬਣਾਈਆਂ ਜਦਕਿ ਕਪਤਾਨ ਮਯੰਕ ਅਗਰਵਾਲ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਟੀਮ ਲਈ ਨਰਾਇਣ ਜਗਦੀਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ।