(Source: ECI/ABP News)
IND Vs WI Live : ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
India vs West Indies 1st T20 Live Score : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ 3 ਅਗਸਤ ਨੂੰ ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ
LIVE
![IND Vs WI Live : ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ IND Vs WI Live : ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ](https://feeds.abplive.com/onecms/images/uploaded-images/2023/08/03/3660165d4fb8bcb3d29409237ffcf2901691068950535345_original.jpg)
Background
India vs West Indies 1st T20 Live Score : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ 3 ਅਗਸਤ ਨੂੰ ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਲਈ ਇਤਿਹਾਸਕ ਹੋਵੇਗਾ, ਕਿਉਂਕਿ ਇਹ ਉਸਦਾ 200ਵਾਂ ਟੀ-20 ਮੈਚ ਹੋਵੇਗਾ। ਨੌਜਵਾਨ ਭਾਰਤੀ ਟੀਮ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡੇਗੀ।
ਭਾਰਤ ਖਿਲਾਫ ਟੀ-20 ਸੀਰੀਜ਼ ਲਈ ਵੈਸਟਇੰਡੀਜ਼ ਦੀ ਟੀਮ : ਰੋਵਮੈਨ ਪਾਵੇਲ (ਕਪਤਾਨ), ਕਾਈਲ ਮੇਅਰਸ (ਉਪ-ਕਪਤਾਨ), ਜੌਹਨਸਨ ਚਾਰਲਸ, ਰੋਸਟਨ ਚੇਜ਼, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਸ਼ਾਈ ਹੋਪ, ਅਕਿਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਓਬੇਦ ਮੈਕਕੋਏ, ਨਿਕੋਲਸ ਪੂਰਨ, ਰੋਮਾਰੀਓ ਸ਼ੈਫਰਡ, ਓਡਿਅਨ ਸਮਿਥ ਅਤੇ ਓਸ਼ੇਨ ਥਾਮਸ।
IND Vs WI Live : ਹਾਰਦਿਕ ਪੰਡਯਾ ਦੇ ਰੂਪ ਵਿੱਚ ਲੱਗਾ ਭਾਰਤ ਨੂੰ ਪੰਜਵਾਂ ਝਟਕਾ
IND Vs WI Live : ਕਪਤਾਨ ਹਾਰਦਿਕ ਪੰਡਯਾ 19 ਦੌੜਾਂ ਦੀ ਪਾਰੀ ਖੇਡ ਕੇ ਬੋਲਡ ਹੋ ਗਏ ਹਨ। ਪੰਡਯਾ ਦੇ ਰੂਪ 'ਚ ਭਾਰਤ ਨੂੰ 113 ਦੇ ਸਕੋਰ 'ਤੇ ਪੰਜਵਾਂ ਝਟਕਾ ਲੱਗਾ। ਪੰਡਯਾ ਦਾ ਵਿਕਟ ਜੇਸਨ ਹੋਲਡਰ ਨੇ ਲਿਆ।
IND Vs WI Live :14 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 98/4
IND Vs WI Live : 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 14 ਓਵਰਾਂ ਦੀ ਸਮਾਪਤੀ ਤੋਂ ਬਾਅਦ 4 ਵਿਕਟਾਂ ਦੇ ਨੁਕਸਾਨ 'ਤੇ 98 ਦੌੜਾਂ ਬਣਾ ਲਈਆਂ ਹਨ। ਸੰਜੂ ਸੈਮਸਨ (4) ਅਤੇ ਹਾਰਦਿਕ ਪੰਡਯਾ (18) ਕ੍ਰੀਜ਼ 'ਤੇ ਬੱਲੇਬਾਜ਼ੀ ਕਰ ਰਹੇ ਹਨ। ਭਾਰਤ ਨੂੰ ਜਿੱਤ ਲਈ ਅਜੇ 36 ਗੇਂਦਾਂ ਵਿੱਚ 52 ਦੌੜਾਂ ਦੀ ਲੋੜ ਹੈ।
IND Vs WI Live : ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
IND Vs WI Live : ਪਹਿਲੇ ਟੀ-20 ਮੈਚ 'ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 150 ਦੌੜਾਂ ਦਾ ਟੀਚਾ ਦਿੱਤਾ ਹੈ। ਕੈਰੇਬੀਆਈ ਬੱਲੇਬਾਜ਼ਾਂ ਨੇ ਆਖਰੀ 5 ਓਵਰਾਂ ਵਿੱਚ ਸਿਰਫ਼ 42 ਦੌੜਾਂ ਹੀ ਬਣਾਈਆਂ। ਯੁਜਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ।
IND Vs WI Live : ਵੈਸਟਇੰਡੀਜ਼ 18 ਓਵਰਾਂ ਬਾਅਦ 133/4
IND Vs WI Live : 18 ਓਵਰਾਂ ਦੇ ਅੰਤ 'ਤੇ ਵੈਸਟਇੰਡੀਜ਼ ਨੇ 4 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾ ਲਈਆਂ ਹਨ। ਰੋਵਮੈਨ ਪਾਵੇਲ 48 ਦੌੜਾਂ ਬਣਾ ਕੇ ਕ੍ਰੀਜ਼ 'ਤੇ ਖੇਡ ਰਿਹਾ ਹੈ।
IND Vs WI Live : 16 ਓਵਰਾਂ ਬਾਅਦ ਵੈਸਟਇੰਡੀਜ਼ ਦਾ ਸਕੋਰ 115/4
IND Vs WI Live : ਪਹਿਲੇ ਟੀ-20 'ਚ ਵੈਸਟਇੰਡੀਜ਼ ਨੇ 16 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਬਣਾ ਲਈਆਂ ਹਨ। ਰੋਵਮੈਨ ਪਾਵੇਲ (33) ਅਤੇ ਸ਼ਿਮਰੋਨ ਹੇਟਮਾਇਰ (6) ਕ੍ਰੀਜ਼ 'ਤੇ ਬੱਲੇਬਾਜ਼ੀ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)