ਪੜਚੋਲ ਕਰੋ
Advertisement
IPL 2020 Logo: ਆਈਪੀਐਲ ਦੇ ਅਗਲੇ ਸੀਜ਼ਨ ਦੇ ਸਪਾਂਸਰ ਡ੍ਰੀਮ 11 ਲਈ ਨਵਾਂ ਲੋਗੋ ਰਿਲੀਜ਼, ਸੋਸ਼ਲ ਮੀਡੀਆ ‘ਤੇ ਕੀਤਾ ਸ਼ੇਅਰ
Dream 11 IPL 2020 Logo Launch: ਆਈਪੀਐਲ ਦੇ ਨਵੇਂ ਸਪਾਂਸਰ ਡ੍ਰੀਮ-11 ਨੂੰ ਵੀ ਨਵੇਂ ਆਈਪੀਐਲ ਲੋਗੋ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਆਈਪੀਐਲ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਕੇ ਸਟੋਰੀ ਦੇ ਤੌਰ ‘ਤੇ ਸ਼ੇਅਰ ਕੀਤਾ ਗਿਆ, ਜਿਸ ਤੋਂ ਬਾਅਦ ਚਾਰ ਵਾਰ ਦੀ ਚੈਂਪੀਅਨ ਰਹੀ ਟੀਮ ਮੁੰਬਈ ਇੰਡੀਅਨਜ਼ ਨੇ ਵੀ ਇਸ ਨੂੰ ਸ਼ੇਅਰ ਕੀਤਾ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ 13ਵੇਂ ਸੀਜ਼ਨ ਲਈ ਨਵੇਂ ਟਾਈਟਲ ਸਪਾਂਸਰ ਡ੍ਰੀਮ-11 ਦਾ ਨਵਾਂ ਲੋਗੋ ਡਰੀਮ11 ਆਈਪੀਐਲ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਵੀ ਇਸ ਲੋਗੋ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਤੇ ਆਈਪੀਐਲ ਨੂੰ ਟੈਗ ਕਰ ਕੇ ਡ੍ਰੀਮ 11 ਨੂੰ ਵਧਾਈ ਦਿੱਤੀ।
ਮੁੰਬਈ ਇੰਡੀਅਨਜ਼ ਦਾ ਇੰਸਟਾਗ੍ਰਾਮ:
ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਇਸ ਵਾਰ ਆਈਪੀਐਲ ਦਾ ਟਾਈਟਲ ਸਪਾਂਸਰ ਬਦਲ ਗਿਆ ਹੈ। ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਕਿ ਡ੍ਰੀਮ 11 ਕੰਪਨੀ ਨੂੰ ਆਈਪੀਐਲ 2020 ਲਈ ਟਾਈਟਲ ਸਪਾਂਸਰ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਇੱਕ ਦਿਨ ਬਾਅਦ ਨਵਾਂ ਲੋਗੋ ਆਈਪੀਐਲ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਇਸ ਵਾਰ ਆਈਪੀਐਲ ਦਾ ਆਯੋਜਨ ਵਿਦੇਸ਼ਾਂ ਵਿੱਚ ਕਰਨਾ ਪਏਗਾ ਕਿਉਂਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਬਹੁਤ ਤੇਜ਼ੀ ਫੈਲ ਰਹੀ ਹੈ। ਆਈਪੀਐਲ ਦਾ ਆਖਰੀ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਵੀਕੈਂਡ 'ਤੇ ਨਹੀਂ ਬਲਕਿ ਹਫਤੇ ਦੇ ਦਿਨ ਹੋਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904View this post on InstagramNow taking guard 👉 #Dream11IPL 👏🏻 . Congratulations, @dream11! . #OneFamily @iplt20
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement