ਪੜਚੋਲ ਕਰੋ
Advertisement
IPL 2020 ਦੀ ਸ਼ੁਰੂਆਤ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਝਟਕਾ, ਫੀਲਡਿੰਗ ਕੋਚ ਕੋਰੋਨਾ ਪੌਜ਼ੇਟਿਵ
ਬੀਸੀਸੀਆਈ ਵੱਲੋਂ ਜਾਰੀ ਕੀਤੇ ਗਏ ਐਸਓਪੀ ਤਹਿਤ ਦਿਸ਼ਾਂਤ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਛੇ ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਤੇ ਹੋਰਨਾਂ ਮੈਂਬਰਾਂ ਦੀ ਤਰ੍ਹਾਂ ਇਸ ਮਿਆਦ ਦੇ ਦੌਰਾਨ ਤਿੰਨ ਟੈਸਟ ਕੀਤੇ ਜਾਣਗੇ, ਜਿਸ ਵਿੱਚ ਰਿਪੋਰਟ ਦਾ ਨੈਗਟਿਵ ਆਉਣਾ ਜ਼ਰੂਰੀ ਹੈ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫ੍ਰੈਂਚਾਇਜ਼ੀ ਟੀਮ ਰਾਜਸਥਾਨ ਰਾਇਲਜ਼ ਦਾ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਕੋਵਿਡ-19 ਟੈਸਟ ਵਿੱਚ ਪੌਜ਼ੇਟਿਵ ਪਾਇਆ ਗਿਆ ਹੈ। ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅਜਿਹੀ ਖ਼ਬਰ ਰਾਜਸਥਾਨ ਰਾਇਲਜ਼ ਲਈ ਵੱਡਾ ਝਟਕਾ ਹੋ ਸਕਦੀ ਹੈ। ਰਾਜਸਥਾਨ ਰੌਇਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।
ਹੁਣ ਬੀਸੀਸੀਆਈ ਵਲੋਂ ਜਾਰੀ ਕੀਤੇ ਗਏ ਐਸਓਪੀ ਤਹਿਤ ਦਿਸ਼ਾਂਤ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਛੇ ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਤੇ ਹੋਰਨਾਂ ਮੈਂਬਰਾਂ ਦੀ ਤਰ੍ਹਾਂ ਇਸ ਮਿਆਦ ਦੇ ਦੌਰਾਨ ਤਿੰਨ ਟੈਸਟ ਕੀਤੇ ਜਾਣਗੇ, ਜਿਸ ਵਿੱਚ ਰਿਪੋਰਟ ਦਾ ਨੈਗਟਿਵ ਆਉਣਾ ਜ਼ਰੂਰੀ ਹੈ।
2008 ਦੇ ਆਈਪੀਐਲ ਚੈਂਪੀਅਨ ਰਾਇਲਜ਼ ਨੇ ਵੀ ਆਪਣੇ ਬਿਆਨ ਵਿੱਚ ਇਹ ਸਾਫ ਕੀਤਾ ਸੀ ਕਿ ਟੀਮ ਦਾ ਕੋਈ ਵੀ ਮੈਂਬਰ ਪਿਛਲੇ 10 ਦਿਨਾਂ ਵਿੱਚ ਦਿਸ਼ਾਂਤ ਦੇ ਸੰਪਰਕ ਵਿੱਚ ਨਹੀਂ ਆਇਆ ਹੈ। ਇਸ ਤੋਂ ਇਲਾਵਾ ਰਾਜਸਥਾਨ ਨੇ ਇਹ ਵੀ ਸਾਫ ਕੀਤਾ ਕਿ ਟੀਮ ਦੇ ਬਾਕੀ ਸਾਰੇ ਮੈਂਬਰਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।Our fielding coach @Dishantyagnik77 has tested positive for COVID-19 in an extra round of testing done by the franchise. All other franchise members have tested negative to date. Full statement below.
— Rajasthan Royals (@rajasthanroyals) August 12, 2020
ਦੱਸ ਦਈਏ ਕਿ ਟੀਮਾਂ 20 ਅਗਸਤ ਦੇ ਲਗਪਗ ਯੂਏਈ ਲਈ ਰਵਾਨਾ ਹੋਣਗੀਆਂ। ਰਾਜਸਥਾਨ ਰਾਇਲਜ਼ ਨੇ 2008 ਵਿੱਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਕਦੇ ਵੀ ਇਹ ਖਿਤਾਬ ਨਹੀਂ ਜਿੱਤ ਸਕੀ। ਭਾਰਤੀ ਹਾਕੀ ਟੀਮ: ਮਨਦੀਪ ਮਗਰੋਂ ਹੁਣ ਹਾਕੀ ਦੇ ਪੰਜ ਹੋਰ ਖਿਡਾਰੀ ਹਸਪਤਾਲ ਦਾਖਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Hi all, I hv tested COVID +. Pls get tested if you hv been in contact with me in the last 10 days. In line wd BCCI protocols I will be now quarantining for 14 days. I will then need 2 ngtv tests b4 joining the team @rajasthanroyals in UAE. Thx 4 yr blessings & good wishes!
— Dishant Yagnik (@Dishantyagnik77) August 12, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement