ਪੜਚੋਲ ਕਰੋ
Advertisement
ਭਾਰਤੀ ਹਾਕੀ ਟੀਮ: ਮਨਦੀਪ ਮਗਰੋਂ ਹੁਣ ਹਾਕੀ ਦੇ ਪੰਜ ਹੋਰ ਖਿਡਾਰੀ ਹਸਪਤਾਲ ਦਾਖਲ
ਮਨਦੀਪ 'ਚ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆਏ ਪਰ ਖੂਨ ਵਿੱਚ ਆਕਸੀਜਨ ਦਾ ਪੱਧਰ ਘੱਟ ਹੋਣ ਤੋਂ ਬਾਅਦ ਉਸ ਨੂੰ ਸੋਮਵਾਰ ਰਾਤ ਐਸਐਸ ਸਪਰਸ਼ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਪੰਜ ਸਾਥੀ ਵੀ ਮੰਗਲਵਾਰ ਨੂੰ ਉਸੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ।
ਨਵੀਂ ਦਿੱਲੀ: ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਪੰਜ ਹੋਰ ਹਾਕੀ ਖਿਡਾਰੀਆਂ ਨੂੰ ਵੀ ਸਾਵਧਾਨੀ ਦੇ ਤੌਰ 'ਤੇ ਬੰਗਲੁਰੂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਈ ਨੇ ਕਿਹਾ, "ਇੰਡੀਅਨ ਸਪੋਰਟਸ ਅਥਾਰਟੀ ਨੇ ਵੀ ਪੰਜ ਹੋਰ ਖਿਡਾਰੀਆਂ ਨੂੰ ਐਸਐਸ ਸਪਰਸ਼ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਸਾਵਧਾਨੀ ਦੇ ਤੌਰ 'ਤੇ ਦਾਖਲ ਕਰਨ ਦਾ ਫੈਸਲਾ ਕੀਤਾ ਹੈ।"
ਸਾਈ ਮੁਤਾਬਕ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਖਿਡਾਰੀ ਇੱਕ ਮਹੀਨੇ ਦੇ ਬਰੇਕ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੈਂਗਲੁਰੂ ਦੀ ਯਾਤਰਾ ਦੌਰਾਨ ਸੰਕਰਮਿਤ ਹੋਏ। ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਦਿਨ ਵਿੱਚ ਚਾਰ ਵਾਰ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਫੀਮੇਲ ਖਿਡਾਰੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਤੇ ਉਹ ਟ੍ਰੇਨਿੰਗ ਸ਼ੁਰੂ ਕਰ ਸਕਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਖਿਡਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਹਰ ਸਮੇਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਨੇ ਵਧੀਆ ਇਲਾਜ ਮਿਲ ਸਕੇ। ਸਾਰੇ ਛੇ ਖਿਡਾਰੀਆਂ ਦੀ ਸਿਹਤ ਠੀਕ ਹੈ ਤੇ ਉਹ ਰਿਕਵਰੀ ਕਰ ਰਹੇ ਹਨ। "
-ਸਾਈ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement