ਨਵੀਂ ਦਿੱਲੀ: ਨਵੇਂ ਟਾਈਟਲ ਸਪਾਂਸਰ (IPL Sponsor) ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਚੀਨ ਨਾਲ ਸਰਹੱਦੀ ਵਿਵਾਦ ਤੇ ਚੀਨ ਪ੍ਰਤੀ ਨਾਰਾਜ਼ਗੀ ਕਰਕੇ ਵੀਵੋ ਨੇ ਇਸ ਸਾਲ ਦੇ ਟਾਈਟਲ ਸਪਾਂਸਰਸ਼ਿਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਦੇ ਕੁਝ ਦਿਨ ਬਾਅਦ ਬੀਸੀਸੀਆਈ ਨੇ ਨਵੇਂ ਸਪਾਂਸਰ ਦੀ ਜ਼ਰੂਰਤ ਮਹਿਸੂਸ ਕੀਤੀ। ਵੀਵੋ ਦੀ ਚੀਨੀ ਕੰਪਨੀ ਹੋਣ ਦੇ ਵਿਵਾਦ ਤੋਂ ਬਾਅਦ ਬੋਰਡ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ।

ਦੱਸ ਦਈਏ ਕਿ ਵੀਵੋ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦੀ ਦੌੜ ਵਿੱਚੋਂ ਆਪਣਾ ਨਾਂ ਹਟਾਏ ਜਾਣ ਤੋਂ ਬਾਅਦ ਨਵੇਂ ਸਪਾਂਸਰ ਲਈ ਬੋਲੀ ਮੰਗੀ ਗਈ। ਅੱਜ ਯਾਨੀ ਮੰਗਲਵਾਰ ਨੂੰ ਕੰਪਨੀਆਂ ਅਧਿਕਾਰਤ ਤੌਰ 'ਤੇ ਆਪਣੀ ਬੋਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਦੇ ਸਕਦੀਆਂ ਹਨ। ਪੰਤਜਲੀ ਆਯੁਰਵੈਦ (Patanajli) ਇਸ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਪਿੱਛੇ ਹਟਾ ਚੁੱਕੀ ਹੈ।

ਟਾਟਾ ਸੰਨਜ਼ ਇੰਡੀਅਨ ਪ੍ਰੀਮੀਅਰ ਲੀਗ-ਆਈਪੀਐਲ ਸਪਾਂਸਰਸ਼ਿਪ ਦੀ ਦੌੜ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਵਿੱਚ ਮੋਹਰੀ ਹੈ। ਇਸ ਦੌੜ ਵਿੱਚ ਸ਼ਾਮਲ ਹੋਰ ਕੰਪਨੀਆਂ ਵਿੱਚ ਪਤੰਜਲੀ ਆਯੁਰਵੈਦ ਤੇ ਜੀਓ ਤੋਂ ਇਲਾਵਾ ਈ-ਲਰਨਿੰਗ ਪਲੇਟਫਾਰਮ ਬੈਜੂ ਤੇ Unacademy ਫੈਂਟਸੀ ਸਪੋਰਟਸ ਫਰਮ ਡਰੀਮ 11 ਸ਼ਾਮਲ ਹਨ। ਹੁਣ ਪਤੰਜਲੀ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਨੇ ਆਪਣੀ ਈਓਆਈ ਨੂੰ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੂੰ ਭੇਜਿਆ ਹੈ।

ਕਿੰਨੀ ਰਕਮ ਜੋੜ ਸਕਦਾ ਬੋਰਡ:

ਬੋਰਡ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਵੀਵੋ ਇੱਕ ਸਾਲ ਲਈ 440 ਕਰੋੜ ਰੁਪਏ ਅਦਾ ਕਰਦਾ ਹੈ ਪਰ ਥੋੜ੍ਹੇ ਸਮੇਂ ਤੇ ਕੋਵਿਡ-19 ਕਾਰਨ ਮਾਰਕੀਟ ਦੀ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਮਾਹਰ ਮੰਨਦੇ ਹਨ ਕਿ ਬੋਰਡ ਨੂੰ ਇੰਨੀ ਰਕਮ ਨਹੀਂ ਮਿਲ ਸਕਦੀ। ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਬੋਰਡ ਮਾਰਕੀਟ ਦੇ ਅਨੁਮਾਨਾਂ ਨਾਲੋਂ ਵਧੇਰੇ ਰਕਮ ਇੱਕਠਾ ਕਰਨ 'ਚ ਵੀ ਕਾਮਯਾਬ ਹੋ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904