ਪੜਚੋਲ ਕਰੋ

IPL: ਕੀ ਫਸ ਗਈ ‘ਪਲੇ ਆਫ਼’ ਦੀ ਰੇਸ? ਜਾਣੋ ਅਗਲੇ ਦੋ ਦਿਨਾਂ ’ਚ ਕਿਸ ਦੇ ਜਿੱਤਣ-ਹਾਰਨ ਨਾਲ ਕਿਵੇਂ ਹੋਣਗੀਆਂ ਤਿੰਨ ਟੀਮਾਂ

ਆਈਪੀਐਲ ਦੇ 13ਵੇਂ ਸੀਜ਼ਨ ’ਚ ਹੁਣ ਤੱਕ ਜ਼ਬਰਦਸਤ ਰੋਮਾਂਚ ਵੇਖਣ ਨੂੰ ਮਿਲੇ ਹਨ। ਲੀਗ ਰਾਊਂਡ ਵਿੱਚ ਸਿਰਫ਼ ਦੋ ਮੁਕਾਬਲੇ ਖੇਡੇ ਜਾਣੇ ਬਾਕੀ ਹਨ ਪਰ ਹੁਣ ਤੱਕ ਸਿਰਫ਼ ਮੁੰਬਈ ਇੰਡੀਅਨਜ਼ ਹੀ ਪਲੇਆਫ਼ ਵਿੱਚ ਪੁੱਜਣ ’ਚ ਸਫ਼ਲ ਹੋ ਸਕੀ ਹੈ।

ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ’ਚ ਹੁਣ ਤੱਕ ਜ਼ਬਰਦਸਤ ਰੋਮਾਂਚ ਵੇਖਣ ਨੂੰ ਮਿਲੇ ਹਨ। ਲੀਗ ਰਾਊਂਡ ਵਿੱਚ ਸਿਰਫ਼ ਦੋ ਮੁਕਾਬਲੇ ਖੇਡੇ ਜਾਣੇ ਬਾਕੀ ਹਨ ਪਰ ਹੁਣ ਤੱਕ ਸਿਰਫ਼ ਮੁੰਬਈ ਇੰਡੀਅਨਜ਼ ਹੀ ਪਲੇਆਫ਼ ਵਿੱਚ ਪੁੱਜਣ ’ਚ ਸਫ਼ਲ ਹੋ ਸਕੀ ਹੈ। ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਪਲੇਆਫ਼ ਦੀ ਰੇਸ ਵਿੱਚੋਂ ਬਾਹਰ ਹੋ ਚੁੱਕੀਆਂ ਹਨ। ਦਿੱਲੀ, ਆਰਸੀਬੀ, ਕੋਲਕਾਤਾ ਤੇ ਹੈਦਰਾਬਾਦ ਉਹ ਚਾਰ ਟੀਮਾਂ ਹਨ, ਜੋ ਪਲੇਆਫ਼ ਵਿੱਚ ਬਾਕੀ ਤਿੰਨ ਸਥਾਨਾਂ ਦੀ ਲੜਾਈ ਲੜ ਰਹੀਆਂ ਹਨ। ਸੋਮਵਾਰ ਨੂੰ ਆਈਪੀਐਲ 13 ਦੇ ਪਲੇਆਫ਼ ਵਿੱਚ ਇੱਕ ਹੋਰ ਟੀਮ ਦਾ ਪੁੱਜਣਾ ਬਿਲਕੁਲ ਤੈਅ ਹੈ। ਦਿੱਲੀ ਕੈਪੀਟਲਜ਼ ਤੇ ਆਰਸੀਬੀ ਵਿਚਾਲੇ ਐਤਵਾਰ ਨੂੰ ਟੱਕਰ ਹੋਵੇਗੀ। ਇਨ੍ਹਾਂ ਦੋਵੇਂ ਟੀਮਾਂ ਨੇ ਹੁਣ ਤੱਕ ਸੱਤ-ਸੱਤ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਇਸ ਲਈ ਜੋ ਵੀ ਟੀਮ ਅੱਜ ਜਿੱਤ ਦਰਜ ਕਰੇਗੀ, ਉਹ ਪਲੇਆਫ਼ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ, ਜਦ ਕਿ ਹਾਰਨ ਵਾਲੀ ਟੀਮ ਨੂੰ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਚਾਲੇ ਮੰਗਲਵਾਰ ਨੁੰ ਖੇਡੇ ਜਾਣ ਵਾਲੇ ਮੈਚ ਦੇ ਨਤੀਜੇ ਉੱਤੇ ਨਿਰਭਰ ਰਹਿਣਾ ਹੋਵੇਗਾ। ਦਿੱਲੀ ਕੈਪੀਟਲਜ਼: ਸੀਜ਼ਨ ਦੀ ਸ਼ੁਰੂਆਤ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਸ਼ਾਨਦਾਰ ਫ਼ਾਰਮ ਵਿਖਾਈ ਪਰ ਤਿੰਨ ਮੈਚਾਂ ਵਿੱਚ ਮਿਲੀ ਲਗਾਤਾਰ ਹਾਰ ਕਾਰਨ ਦਿੱਲੀ ਮੁਸ਼ਕਿਲ ਵਿੱਚ ਫਸ ਗਈ ਹੈ। ਜੇ ਦਿੱਲੀ ਦੀ ਟੀਮ ਆਰਸੀਬੀ ਵਿਰੁੱਧ ਜਿੱਤ ਦਰਜ ਨਹੀਂ ਕਰਦੀ, ਤਾਂ ਪਲੇਆਫ਼ ਵਿੱਚ ਪੁੱਜਣ ਲਈ ਉਸ ਨੂੰ ਨੈੱਟ ਰਨ ਰੇਟ ਉੱਤੇ ਨਿਰਪਰ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਹੈਦਰਾਬਾਦ ਦੀ ਹਾਰ ਦਿੱਲੀ ਕੈਪੀਟਲਜ਼ ਨੂੰ ਪਲੇਆਫ਼ ਵਿੱਚ ਪਹੁੰਚਾ ਸਕਦੀ ਹੈ। ਹੈਦਰਾਬਾਦ ਦੇ ਹਾਰਨ ਦੀ ਹਾਲਤ ਵਿੱਚ ਆਰਸੀਬੀ, ਦਿੱਲੀ ਤੇ ਹੈਦਰਾਬਾਦ ਤਿੰਨੇ ਟੀਮਾਂ ਨੂੰ ਪਲੇਆਫ਼ ਵਿੱਚ ਜਗ੍ਹਾ ਮਿਲ ਜਾਵੇਗੀ। ਆਰਸੀਬੀ: ਵਿਰਾਟ ਕੋਹਲੀ ਦੀ ਟੀਮ ਨੂੰ ਵੀ ਲਗਾਤਾਰ ਤਿੰਨ ਦਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੀਗ ਵਿੱਚ ਸੋਮਵਾਰ ਨੂੰ ਆਰਸੀਬੀ ਜੇ ਦਿੱਲੀ ਵਿਰੁੱਧ ਜਿੱਤ ਦਰਜ ਕਰਦੀ ਹੈ, ਤਾਂ ਉਹ ਪਲੇਆਫ਼ ਵਿੱਚ ਪੁੱਜਣ ਵਾਲੀ ਦੂਜੀ ਟੀਮ ਬਣੇਗੀ। ਹਾਰ ਦੀ ਹਾਲਤ ਵਿੱਚ ਆਰਸੀਬੀ ਨੂੰ ਨੈੱਟ ਰਨ ਰੇਟ ਤੇ ਹੈਦਰਾਬਾਦ ਦੇ ਮੈਚ ਗੁਆਉਣ ਉੱਤੇ ਨਿਰਭਰ ਰਹਿਣਾ ਹੋਵੇਗਾ। IPL : KKR ਪਲੇ ਆਫ ਦੀ ਰੇਸ 'ਚ ਬਰਕਰਾਰ ਸਨਰਾਈਜ਼ਰਜ਼ ਹੈਦਰਾਬਾਦ: ਵਾਰਨਰ ਦੀ ਟੀਮ ਲਈ ਪਲੇਆਫ਼ ਵਿੱਚ ਪੁੱਜਣ ਦਾ ਇੱਕੋ-ਇੱਕ ਤਰੀਕਾ ਮੁੰਬਈ ਇੰਡੀਅਨਜ਼ ਵਿਰੁੱਧ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨਾ ਹੈ। ਜੇ ਹੈਦਰਾਬਾਦ ਦੀ ਟੀਮ ਮੁੰਬਈ ਤੋਂ ਹਾਰ ਜਾਂਦੀ ਹੈ, ਤਾਂ ਉਸ ਕੋਲ 12 ਪੁਆਇੰਟ ਹੀ ਰਹਿਣਗੇ ਤੇ ਉਹ ਆਈਪੀਐਲ-14 ਤੋਂ ਬਾਹਰ ਹੋ ਜਾਵੇਗੀ। ਕੇਕੇਆਰ: ਕੋਲਕਾਤਾ ਦੀ ਟੀਮ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆੱਫ਼ ਵਿੱਚ ਪੁੱਜਣ ਦੀ ਆਸ ਨੂੰ ਜਿਊਂਦੀ ਰੱਖਿਆ ਹੋਇਆ ਹੈ ਪਰ ਕੇਕੇਆਰ ਲਈ ਵੱਡੀ ਔਕੜ ਉਸ ਦਾ ਨੈੱਟ ਰਨ ਰੇਟ ਹੈ। ਜੇ ਦਿੱਲੀ ਜਾਂ ਆਰਸੀਬੀ ਨੂੰ 22 ਦੌੜਾਂ ਤੋਂ ਘੱਟ ਦੇ ਫ਼ਰਕ ਨਾਲ ਹਾਰ ਮਿਲਦੀ ਹੈ ਤੇ ਹੈਦਰਾਬਾਦ ਆਪਣਾ ਆਖ਼ਰੀ ਮੁਕਾਬਲਾ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਕੇਕੇਆਰ ਦੀ ਟੀਮ ਪਲੇਆਫ਼ ਰੇਸ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਦੇ ਹਾਰਨ ਦੀ ਹਾਲਤ ਵਿੱਚ ਕੇਕੇਆਰ ਦਾ ਪਲੇਆਫ਼ ਵਿੱਚ ਖੇਡਣਾ ਤੈਅ ਹੈ। joe biden vs trump: ਟਰੰਪ ਨੂੰ ਵੱਡਾ ਝਟਕਾ, ਵਿਰੋਧੀ ਉਮੀਦਵਾਰ ਜੋਅ ਬਾਇਡੇਨ 4 ਅਹਿਮ ਰਾਜਾਂ ’ਚ ਅੱਗੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
Embed widget