ਪੜਚੋਲ ਕਰੋ
Advertisement
ipl highest run scorer: ਆਈਪੀਐਲ ਦੇ ਇਤਿਹਾਸ 'ਚ 5 ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ 'ਤੇ ਵੀ ਕੋਹਲੀ ਦਾ ਰਾਜ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ IPL ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ ਪਰ ਡੇਵਿਡ ਵਾਰਨਰ ਨੇ ਸਭ ਤੋਂ ਵੱਧ ਅਰਧ ਸੈਂਕੜੇ ਲਾਏ ਹਨ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੋਰੋਨਾਵਾਇਰਸ ਕਰਕੇ ਇਸ ਵਾਰ ਆਈਪੀਐਲ ਭਾਰਤ ਦੀ ਬਜਾਏ ਯੂਏਈ ਵਿੱਚ ਕਰਵਾਇਆ ਜਾ ਰਿਹਾ ਹੈ। ਯੂਏਈ ਵਿੱਚ ਟੂਰਨਾਮੈਂਟ ਹੋਣ ਦੇ ਬਾਵਜੂਦ ਵੀ ਸਾਰੀਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਪਸੰਦੀਦਾ ਖਿਡਾਰੀਆਂ 'ਤੇ ਟਿਕੀਆਂ ਰਹਿਣਗੀਆਂ ਜਿਨ੍ਹਾਂ ਨੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਆਓ ਵੇਖਦੇ ਹਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕਿਹੜੇ ਖਿਡਾਰੀ ਹਨ।
ਵਿਰਾਟ ਕੋਹਲੀ: ਵਿਰਾਟ ਕੋਹਲੀ ਲਗਪਗ ਹਰ ਪੱਖੋਂ ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਸਫਲ ਬੱਲੇਬਾਜ਼ ਹੈ। ਵਿਰਾਟ ਕੋਹਲੀ ਨੇ 177 ਮੈਚਾਂ ਦੀ 169 ਪਾਰੀਆਂ ਵਿੱਚ 37.84 ਦੀ ਔਸਤ ਨਾਲ 5412 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਈਪੀਐਲ ਵਿੱਚ 5 ਸੈਂਕੜੇ ਤੇ 36 ਅਰਧ ਸੈਂਕੜੇ ਲਾਏ ਹਨ। ਵਿਰਾਟ ਕੋਹਲੀ ਨੇ 480 ਚੌਕੇ ਤੇ 190 ਛੱਕੇ ਲਾਏ ਹਨ।
ਸੁਰੇਸ਼ ਰੈਨਾ: ਸੁਰੇਸ਼ ਰੈਨਾ ਆਈਪੀਐਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਸਫਲ ਬੱਲੇਬਾਜ਼ ਹੈ। ਰੈਨਾ ਨੇ 193 ਮੈਚਾਂ ਦੀ 189 ਪਾਰੀਆਂ ਵਿੱਚ 5398 ਦੌੜਾਂ ਬਣਾਈਆਂ ਹਨ। ਰੈਨਾ ਨੇ ਇੱਕ ਸੈਂਕੜਾ ਤੇ 38 ਅਰਧ ਸੈਂਕੜੇ ਲਾਏ ਹਨ। ਰੈਨਾ ਨੇ 493 ਚੌਕੇ ਤੇ 194 ਛੱਕੇ ਲਾਏ ਹਨ।
ਰੋਹਿਤ ਸ਼ਰਮਾ: ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਹਨ। ਰੋਹਿਤ ਸ਼ਰਮਾ ਨੇ 188 ਮੈਚਾਂ ਵਿੱਚ 183 ਪਾਰੀਆਂ ਵਿੱਚ 4898 ਦੌੜਾਂ ਬਣਾਈਆਂ ਹਨ। ਰੋਹਿਤ ਦੇ ਨਾਂ ਇੱਕ ਸੈਂਕੜਾ ਤੇ 36 ਅਰਧ ਸੈਂਕੜੇ ਹਨ। ਰੋਹਿਤ ਸ਼ਰਮਾ ਨੇ ਆਈਪੀਐਲ ਵਿੱਚ 194 ਛੱਕੇ ਲਾਏ ਹਨ।
ਡੇਵਿਡ ਵਾਰਨਰ: ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਆਈਪੀਐਲ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਵਿੱਚ ਸ਼ਾਮਲ ਹਨ। ਵਾਰਨਰ ਨੇ 126 ਮੈਚਾਂ ਦੀ 126 ਪਾਰੀਆਂ ਵਿੱਚ 43.17 ਦੀ ਔਸਤ ਨਾਲ 4706 ਦੌੜਾਂ ਬਣਾਈਆਂ ਹਨ। ਵਾਰਨਰ ਨੇ 4 ਸੈਂਕੜੇ ਤੇ 44 ਅਰਧ ਸੈਂਕੜੇ ਲਾਏ ਹਨ। ਵਾਰਨਰ ਨੇ 181 ਛੱਕੇ ਲਾਏ ਹਨ।
ਸ਼ਿਖਰ ਧਵਨ: ਸ਼ਿਖਰ ਧਵਨ ਇਸ ਸੀਜ਼ਨ ਵਿੱਚ ਹੈਦਰਾਬਾਦ ਦੀ ਬਜਾਏ ਸਨਰਾਈਜ਼ਰਜ਼ ਦਿੱਲੀ ਰਾਜਧਾਨੀ ਲਈ ਖੇਡਦੇ ਨਜ਼ਰ ਆਉਣਗੇ। ਧਵਨ ਨੇ 159 ਮੈਚਾਂ ਵਿਚ 158 ਪਾਰੀਆਂ ਵਿੱਚ 4579 ਦੌੜਾਂ ਬਣਾਈਆਂ ਹਨ। ਧਵਨ ਨੇ ਆਈਪੀਐਲ ਵਿੱਚ 37 ਅਰਧ ਸੈਂਕੜੇ ਲਗਾਏ ਹਨ।
IPL 2020 KXIP Schedule: ਕਿੰਗਜ਼ ਇਲੈਵਨ ਪੰਜਾਬ ਦੀ ਇਸ ਵਾਰ ਪਹਿਲੀ ਵਾਰ ਖਿਤਾਬ ਜਿੱਤਣ 'ਤੇ ਹੈ ਨਜ਼ਰ, ਜਾਣੋ KXIP ਦੀ ਕਦੋਂ ਹੈ ਟੱਕਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement