IPL 2022 Venue: IPL ਦੇ ਅਗਲੇ ਸੀਜ਼ਨ ਦਾ ਕਿੱਥੇ ਹੋਵੇਗਾ ਹੁਣ ਤਕ ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਭਾਰਤ ਵਿਚ ਇਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਤੋਂ ਬਾਅਦ ਟੂਰਨਾਮੈਂਟ ਦਾ ਆਯੋਜਨ ਖ਼ਤਰੇ ਵਿਚ ਹੈ। ਕਿਆਸ ਜਾ ਰਹੇ ਹਨ ਕਿ ਅਪ੍ਰੈਲ 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਇਕ ਵਾਰ ਫਿਰ ਦੇਸ਼ ਤੋਂ ਬਾਹਰ ਹੋ ਸਕਦੀ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਬੋਰਡ ਭਾਰਤ ਵਿਚ ਟੂਰਨਾਮੈਂਟ ਦੇ ਆਯੋਜਨ ਨੂੰ ਤਰਜੀਹ ਦੇ ਰਿਹਾ ਹੈ ਪਰ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਰਾਜ ਸਰਕਾਰਾਂ ਇਸ 'ਤੇ ਕੀ ਫੈਸਲਾ ਕਰਦੀਆਂ ਹਨ।


ਮੀਡੀਆ ਰਿਪੋਰਟਾਂ ਦੇ ਅਨੁਸਾਰ ਬੀਸੀਸੀਆਈ ਕੋਵਿਡ -19 ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਟੂਰਨਾਮੈਂਟ ਦੇ ਸਥਾਨਾਂ ਬਾਰੇ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਹੈ। ਉਸ ਨੇ ਕਿਹਾ ਕਿ ਬੀਸੀਸੀਆਈ ਵਿਦੇਸ਼ੀ ਵਿਕਲਪਾਂ ਸਮੇਤ ਸਾਰੇ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ ਪਰ ਧਿਆਨ ਯਕੀਨੀ ਤੌਰ 'ਤੇ ਭਾਰਤ 'ਚ ਆਈਪੀਐਲ ਦੀ ਮੇਜ਼ਬਾਨੀ 'ਤੇ ਹੈ ਜਿਸ ਬਾਰੇ ਬੋਰਡ ਛੇਤੀ ਹੀ ਫੈਸਲਾ ਕਰੇਗਾ।


2020 ਟੂਰਨਾਮੈਂਟ ਪੂਰੀ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ 2021 ਦਾ ਆਈਪੀਐਲ ਸ਼ੁਰੂ ਵਿਚ ਭਾਰਤ ਵਿਚ ਹੋਣਾ ਤੈਅ ਸੀ ਪਰ ਇਸ ਨੂੰ ਕੋਰੋਨਾ ਮਹਾਂਮਾਰੀ ਕਾਰਨ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਆਈਪੀਐਲ ਹਾਲ ਹੀ ਵਿਚ ਭਾਰਤੀ ਕ੍ਰਿਕਟ ਬੋਰਡ ਨੇ ਮਹਾਮਾਰੀ ਕਾਰਨ ਰਣਜੀ ਟਰਾਫੀ ਸਮੇਤ ਸਾਰੇ ਆਉਣ ਵਾਲੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490