ਪੜਚੋਲ ਕਰੋ

IPL 2024: ਹਾਰਦਿਕ ਪੰਡਯਾ ਹੋਣਗੇ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ, ਰੋਹਿਤ ਸ਼ਰਮਾ ਦੇ ਹੱਥੋਂ ਗਈ ਕੁਰਸੀ

Hardik Pandya Captain: ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਦਾ ਨਵਾਂ ਕਪਤਾਨ ਬਣਾਇਆ ਜਾ ਸਕਦਾ ਹੈ। ਰੋਹਿਤ ਸ਼ਰਮਾ ਤੋਂ ਹੁਣ ਕਪਤਾਨੀ ਵੀ ਖੋਹੀ ਜਾ ਸਕਦੀ ਹੈ।

Hardik Pandya Captain Mumbai Indians: ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਤੋਂ ਠੀਕ ਪਹਿਲਾਂ ਹਾਰਦਿਕ ਪੰਡਯਾ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਮੁੰਬਈ ਨੇ ਪੰਡਯਾ ਨੂੰ ਗੁਜਰਾਤ ਟਾਇਟਨਸ ਨਾਲ ਟ੍ਰੇਡ ਕੀਤਾ ਸੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਸੰਭਾਲ ਰਹੇ ਸਨ।

ਰੋਹਿਤ ਲੰਬੇ ਸਮੇਂ ਤੱਕ ਟੀਮ ਦੇ ਕਪਤਾਨ ਰਹੇ। ਉਨ੍ਹਾਂ ਦੀ ਮੌਜੂਦਗੀ 'ਚ ਮੁੰਬਈ ਨੇ ਪੰਜ ਵਾਰ ਖਿਤਾਬ ਜਿੱਤਿਆ। ਪਰ ਹੁਣ ਰੋਹਿਤ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪੰਡਯਾ ਨੇ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਹੈ।

ਮੁੰਬਈ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਕ ਬਿਆਨ ਜਾਰੀ ਕਰਕੇ ਪੰਡਯਾ ਨੂੰ ਕਪਤਾਨ ਬਣਾਉਣ ਦੀ ਖਬਰ ਸਾਂਝੀ ਕੀਤੀ ਹੈ। ਮੁੰਬਈ ਨੇ ਬਿਆਨ ਵਿੱਚ ਲਿਖਿਆ, ਮੁੰਬਈ ਇੰਡੀਅਨਜ਼ ਅੱਜ ਕਪਤਾਨੀ ਬਦਲਣ ਦਾ ਐਲਾਨ ਕਰ ਰਹੀ ਹੈ। ਆਲਰਾਊਂਡਰ ਹਾਰਦਿਕ ਪੰਡਯਾ ਅਗਲੇ ਸੀਜ਼ਨ 'ਚ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਹੁਣ ਤੱਕ ਸਫਲ ਰਹੀ ਹੈ। ਟੀਮ ਨੇ ਲਿਖਿਆ, ਸਾਡੀ ਟੀਮ ਰੋਹਿਤ ਸ਼ਰਮਾ ਦੀ ਧੰਨਵਾਦੀ ਹੈ। ਉਨ੍ਹਾਂ ਦਾ 2013 ਤੋਂ ਹੁਣ ਤੱਕ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ। ਉਹ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਵਧੀਆ ਕਪਤਾਨਾਂ ਵਿੱਚੋਂ ਇੱਕ ਹਨ।

ਇਹ ਵੀ ਪੜ੍ਹੋ: World Cup 2024: ਅੰਡਰ-19 ਕ੍ਰਿਕੇਟ ਵਰਲਡ ਕੱਪ 'ਚ ਪੰਜਾਬੀ ਨੌਜਵਾਨਾਂ ਨੂੰ ਮਿਲੀ ਜਗ੍ਹਾ, ਆਸਟਰੇਲੀਆ ਦੀ ਟੀਮ ਦਾ ਬਣਨਗੇ ਹਿੱਸਾ

ਪੰਡਯਾ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਸਨ। ਗੁਜਰਾਤ ਨੇ ਪੰਡਯਾ ਦੀ ਕਪਤਾਨੀ ਵਿੱਚ ਇੱਕ ਖਿਤਾਬ ਵੀ ਜਿੱਤਿਆ ਸੀ ਅਤੇ ਟੀਮ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ। ਜੇਕਰ ਅਸੀਂ IPL 'ਚ ਹਾਰਦਿਕ ਦੇ ਨਿੱਜੀ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਰਿਹਾ ਹੈ। ਪੰਡਯਾ ਨੇ ਹੁਣ ਤੱਕ 123 IPL ਮੈਚ ਖੇਡੇ ਹਨ। ਇਸ ਦੌਰਾਨ 2309 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ 53 ਵਿਕਟਾਂ ਵੀ ਲਈਆਂ ਹਨ। 17 ਦੌੜਾਂ ਦੇ ਕੇ 3 ਵਿਕਟਾਂ ਲੈਣਾ ਹਾਰਦਿਕ ਦਾ ਆਈਪੀਐਲ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਉਨ੍ਹਾਂ ਨੇ ਇਸ ਟੂਰਨਾਮੈਂਟ 'ਚ 10 ਅਰਧ ਸੈਂਕੜੇ ਵੀ ਲਗਾਏ ਹਨ।

ਰੋਹਿਤ ਸ਼ਰਮਾ ਮੁੰਬਈ ਦੇ ਸਭ ਤੋਂ ਸਫਲ ਕਪਤਾਨ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਪੰਜ ਵਾਰ ਚੈਂਪੀਅਨ ਬਣੀ। ਮੁੰਬਈ ਨੇ 2013, 2015, 2017, 2019 ਅਤੇ 2020 ਵਿੱਚ ਖਿਤਾਬ ਜਿੱਤਿਆ ਸੀ। ਆਈਪੀਐੱਲ 'ਚ ਰੋਹਿਤ ਦੇ ਨਿੱਜੀ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 243 ਮੈਚਾਂ 'ਚ 6211 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 42 ਅਰਧ ਸੈਂਕੜੇ ਲਗਾਏ ਹਨ। ਰੋਹਿਤ ਨੇ ਅਪ੍ਰੈਲ 2008 ਵਿੱਚ ਆਪਣੇ ਕਰੀਅਰ ਦਾ ਪਹਿਲਾ ਆਈਪੀਐਲ ਮੈਚ ਖੇਡਿਆ ਸੀ। ਰੋਹਿਤ ਨੇ ਡੇਕਰ ਚਾਰਜਸ ਲਈ ਖੇਡਦੇ ਹੋਏ ਆਪਣੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ: Lionel Messi: ਲਿਓਨਲ ਮੈਸੀ ਦੀ ਫੁੱਟਬਾਲ ਵਰਲਡ ਕੱਪ 'ਚ ਪਹਿਨੀ ਜਰਸੀ ਦੀ ਹੋਈ ਨੀਲਾਮੀ, ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Punjab Police: ਮੋਹਾਲੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ, ਜ਼ਖ਼ਮੀ ਹਾਲਤ 'ਚ ਕਾਬੂ, ਹਾਈਵੇ 'ਤੇ ਕਰਦੇ ਸੀ ਲੁੱਟਾ ਖੋਹਾਂ
Punjab Police: ਮੋਹਾਲੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ, ਜ਼ਖ਼ਮੀ ਹਾਲਤ 'ਚ ਕਾਬੂ, ਹਾਈਵੇ 'ਤੇ ਕਰਦੇ ਸੀ ਲੁੱਟਾ ਖੋਹਾਂ
Punjabi Singer: ਪੰਜਾਬੀ ਗਾਇਕਾਂ ਦੇ ਇਲਾਕੇ 'ਚ 100 ਰਾਊਂਡ ਫਾਇਰਿੰਗ ਨਾਲ ਮੱਚੀ ਤਰਥੱਲੀ, 23 ਗ੍ਰਿਫ਼ਤਾਰ; 16 ਹਥਿਆਰ ਬਰਾਮਦ
ਪੰਜਾਬੀ ਗਾਇਕਾਂ ਦੇ ਇਲਾਕੇ 'ਚ 100 ਰਾਊਂਡ ਫਾਇਰਿੰਗ ਨਾਲ ਮੱਚੀ ਤਰਥੱਲੀ, 23 ਗ੍ਰਿਫ਼ਤਾਰ; 16 ਹਥਿਆਰ ਬਰਾਮਦ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਫਿਰ ਮਿਲੇਗੀ ਖੁਸ਼ਖਬਰੀ, ਫਿਰ ਵੱਧ ਸਕਦਾ ਫਿਟਮੈਂਟ ਫੈਕਟਰ, ਜਾਣੋ ਕਿੰਨੀ ਵਧੇਗੀ ਤਨਖ਼ਾਹ ?
ਸਰਕਾਰੀ ਮੁਲਾਜ਼ਮਾਂ ਨੂੰ ਫਿਰ ਮਿਲੇਗੀ ਖੁਸ਼ਖਬਰੀ, ਫਿਰ ਵੱਧ ਸਕਦਾ ਫਿਟਮੈਂਟ ਫੈਕਟਰ, ਜਾਣੋ ਕਿੰਨੀ ਵਧੇਗੀ ਤਨਖ਼ਾਹ ?
Punjab Weather Update: ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਕੁਝ 'ਚ ਪਿਆ ਮੀਂਹ, ਜ਼ਹਿਰੀਲੀ ਹੋਈ ਆਬੋ-ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਕੁਝ 'ਚ ਪਿਆ ਮੀਂਹ, ਜ਼ਹਿਰੀਲੀ ਹੋਈ ਆਬੋ-ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
Embed widget