Hardik Pandya Captain Mumbai Indians: ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਤੋਂ ਠੀਕ ਪਹਿਲਾਂ ਹਾਰਦਿਕ ਪੰਡਯਾ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਮੁੰਬਈ ਨੇ ਪੰਡਯਾ ਨੂੰ ਗੁਜਰਾਤ ਟਾਇਟਨਸ ਨਾਲ ਟ੍ਰੇਡ ਕੀਤਾ ਸੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਸੰਭਾਲ ਰਹੇ ਸਨ।


ਰੋਹਿਤ ਲੰਬੇ ਸਮੇਂ ਤੱਕ ਟੀਮ ਦੇ ਕਪਤਾਨ ਰਹੇ। ਉਨ੍ਹਾਂ ਦੀ ਮੌਜੂਦਗੀ 'ਚ ਮੁੰਬਈ ਨੇ ਪੰਜ ਵਾਰ ਖਿਤਾਬ ਜਿੱਤਿਆ। ਪਰ ਹੁਣ ਰੋਹਿਤ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪੰਡਯਾ ਨੇ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਹੈ।


ਮੁੰਬਈ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਕ ਬਿਆਨ ਜਾਰੀ ਕਰਕੇ ਪੰਡਯਾ ਨੂੰ ਕਪਤਾਨ ਬਣਾਉਣ ਦੀ ਖਬਰ ਸਾਂਝੀ ਕੀਤੀ ਹੈ। ਮੁੰਬਈ ਨੇ ਬਿਆਨ ਵਿੱਚ ਲਿਖਿਆ, ਮੁੰਬਈ ਇੰਡੀਅਨਜ਼ ਅੱਜ ਕਪਤਾਨੀ ਬਦਲਣ ਦਾ ਐਲਾਨ ਕਰ ਰਹੀ ਹੈ। ਆਲਰਾਊਂਡਰ ਹਾਰਦਿਕ ਪੰਡਯਾ ਅਗਲੇ ਸੀਜ਼ਨ 'ਚ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਹੁਣ ਤੱਕ ਸਫਲ ਰਹੀ ਹੈ। ਟੀਮ ਨੇ ਲਿਖਿਆ, ਸਾਡੀ ਟੀਮ ਰੋਹਿਤ ਸ਼ਰਮਾ ਦੀ ਧੰਨਵਾਦੀ ਹੈ। ਉਨ੍ਹਾਂ ਦਾ 2013 ਤੋਂ ਹੁਣ ਤੱਕ ਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ। ਉਹ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਵਧੀਆ ਕਪਤਾਨਾਂ ਵਿੱਚੋਂ ਇੱਕ ਹਨ।






ਇਹ ਵੀ ਪੜ੍ਹੋ: World Cup 2024: ਅੰਡਰ-19 ਕ੍ਰਿਕੇਟ ਵਰਲਡ ਕੱਪ 'ਚ ਪੰਜਾਬੀ ਨੌਜਵਾਨਾਂ ਨੂੰ ਮਿਲੀ ਜਗ੍ਹਾ, ਆਸਟਰੇਲੀਆ ਦੀ ਟੀਮ ਦਾ ਬਣਨਗੇ ਹਿੱਸਾ


ਪੰਡਯਾ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਸਨ। ਗੁਜਰਾਤ ਨੇ ਪੰਡਯਾ ਦੀ ਕਪਤਾਨੀ ਵਿੱਚ ਇੱਕ ਖਿਤਾਬ ਵੀ ਜਿੱਤਿਆ ਸੀ ਅਤੇ ਟੀਮ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ। ਜੇਕਰ ਅਸੀਂ IPL 'ਚ ਹਾਰਦਿਕ ਦੇ ਨਿੱਜੀ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਰਿਹਾ ਹੈ। ਪੰਡਯਾ ਨੇ ਹੁਣ ਤੱਕ 123 IPL ਮੈਚ ਖੇਡੇ ਹਨ। ਇਸ ਦੌਰਾਨ 2309 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ 53 ਵਿਕਟਾਂ ਵੀ ਲਈਆਂ ਹਨ। 17 ਦੌੜਾਂ ਦੇ ਕੇ 3 ਵਿਕਟਾਂ ਲੈਣਾ ਹਾਰਦਿਕ ਦਾ ਆਈਪੀਐਲ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਉਨ੍ਹਾਂ ਨੇ ਇਸ ਟੂਰਨਾਮੈਂਟ 'ਚ 10 ਅਰਧ ਸੈਂਕੜੇ ਵੀ ਲਗਾਏ ਹਨ।


ਰੋਹਿਤ ਸ਼ਰਮਾ ਮੁੰਬਈ ਦੇ ਸਭ ਤੋਂ ਸਫਲ ਕਪਤਾਨ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਪੰਜ ਵਾਰ ਚੈਂਪੀਅਨ ਬਣੀ। ਮੁੰਬਈ ਨੇ 2013, 2015, 2017, 2019 ਅਤੇ 2020 ਵਿੱਚ ਖਿਤਾਬ ਜਿੱਤਿਆ ਸੀ। ਆਈਪੀਐੱਲ 'ਚ ਰੋਹਿਤ ਦੇ ਨਿੱਜੀ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 243 ਮੈਚਾਂ 'ਚ 6211 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 42 ਅਰਧ ਸੈਂਕੜੇ ਲਗਾਏ ਹਨ। ਰੋਹਿਤ ਨੇ ਅਪ੍ਰੈਲ 2008 ਵਿੱਚ ਆਪਣੇ ਕਰੀਅਰ ਦਾ ਪਹਿਲਾ ਆਈਪੀਐਲ ਮੈਚ ਖੇਡਿਆ ਸੀ। ਰੋਹਿਤ ਨੇ ਡੇਕਰ ਚਾਰਜਸ ਲਈ ਖੇਡਦੇ ਹੋਏ ਆਪਣੀ ਸ਼ੁਰੂਆਤ ਕੀਤੀ।


ਇਹ ਵੀ ਪੜ੍ਹੋ: Lionel Messi: ਲਿਓਨਲ ਮੈਸੀ ਦੀ ਫੁੱਟਬਾਲ ਵਰਲਡ ਕੱਪ 'ਚ ਪਹਿਨੀ ਜਰਸੀ ਦੀ ਹੋਈ ਨੀਲਾਮੀ, ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼