IPL 2024: ਆਈਪੀਐੱਲ ਮੈਚ ਬਜ਼ੁਰਗ ਲਈ ਬਣਿਆ ਕਾਲ! ਰੋਹਿਤ ਦੇ ਆਊਟ ਹੋਣ ਤੇ ਮੁੰਬਈ ਦੇ ਫੈਨ ਨੇ CSK ਫੈਨ ਦੀ ਲਈ ਜਾਨ
IPL 2024 SRH vs MI: ਆਈਪੀਐੱਲ 2024 ਦਾ ਉਤਸ਼ਾਹ ਜਾਰੀ ਹੈ। ਪਰ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਕਿਸੇ ਲਈ ਘਾਤਕ ਸਾਬਤ ਹੋਵੇਗਾ। ਆਈਪੀਐਲ ਕਾਰਨ ਚੇਨਈ ਸੁਪਰ ਕਿੰਗਜ਼ ਦੇ ਇੱਕ ਪ੍ਰਸ਼ੰਸਕ
IPL 2024 SRH vs MI: ਆਈਪੀਐੱਲ 2024 ਦਾ ਉਤਸ਼ਾਹ ਜਾਰੀ ਹੈ। ਪਰ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਕਿਸੇ ਲਈ ਘਾਤਕ ਸਾਬਤ ਹੋਵੇਗਾ। ਆਈਪੀਐਲ ਕਾਰਨ ਚੇਨਈ ਸੁਪਰ ਕਿੰਗਜ਼ ਦੇ ਇੱਕ ਪ੍ਰਸ਼ੰਸਕ ਦੀ ਜਾਨ ਚਲੀ ਗਈ। ਮਾਮਲਾ ਮਹਾਰਾਸ਼ਟਰ ਦੇ ਕੋਲਹਾਪੁਰ ਦਾ ਹੈ। ਇੱਥੇ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੇ ਸੀਐਸਕੇ ਦੇ ਇੱਕ ਪ੍ਰਸ਼ੰਸਕ ਦਾ ਸਿਰ ਤੋੜ ਭੰਨ ਦਿੱਤਾ। ਬਜ਼ੁਰਗ ਫੈਨ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦਰਅਸਲ, ਬੁੱਧਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ IPL 2024 ਦਾ 8ਵਾਂ ਮੈਚ ਖੇਡਿਆ ਗਿਆ। ਇਸ ਮੈਚ 'ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 277 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਦੀ ਟੀਮ 246 ਦੌੜਾਂ ਹੀ ਬਣਾ ਸਕੀ। ਇਸ ਪਾਰੀ ਦੌਰਾਨ ਰੋਹਿਤ ਸ਼ਰਮਾ 26 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਬੰਦੋਪੰਤ ਬਾਪਸੋ ਟਿਬਿਲੇ (ਉਮਰ 63 ਸਾਲ) ਨਾਂ ਦੇ ਵਿਅਕਤੀ ਨੇ ਮੁੰਬਈ ਦੇ ਪ੍ਰਸ਼ੰਸਕਾਂ ਨੂੰ ਜਿੱਤ ਬਾਰੇ ਸਵਾਲ ਪੁੱਛਿਆ। ਇਸ 'ਤੇ ਉਹ ਚਿੜ ਗਿਆ ਅਤੇ ਉਸ ਨੇ ਬਜ਼ੁਰਗ ਦੇ ਸਿਰ 'ਤੇ ਡੰਡੇ ਨਾਲ ਵਾਰ ਕਰ ਦਿੱਤਾ। ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਹਮਲਾਵਰਾਂ ਨੂੰ ਕੀਤਾ ਕਾਬੂ
ਬੰਦੋਪੰਤ ਕੋਲਹਾਪੁਰ ਦਾ ਵਸਨੀਕ ਸੀ। ਕੋਲਹਾਪੁਰ ਦੀ ਕਰਵੀਰ ਪੁਲਿਸ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਦੇ ਪ੍ਰਸ਼ੰਸਕ ਬਲਵੰਤ ਮਹਾਦੇਵ ਦੀ ਉਮਰ 50 ਸਾਲ ਹੈ। ਦੂਜੇ ਪ੍ਰਸ਼ੰਸਕ ਸਾਗਰ ਸਦਾਸ਼ਿਵ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਇਹ ਦੋਵੇਂ ਹੁਣ ਪੁਲਿਸ ਦੀ ਹਿਰਾਸਤ ਵਿੱਚ ਹਨ। ਇਸ ਤੋਂ ਪਹਿਲਾਂ ਵੀ ਦੋ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਕਈ ਵਾਰ ਹੰਗਾਮਾ ਹੋ ਚੁੱਕਾ ਹੈ। ਪਰ ਇਹ ਮਾਮਲਾ ਬਹੁਤ ਘਾਤਕ ਸਾਬਤ ਹੋਇਆ।
ਮੁੰਬਈ ਨੂੰ ਹੈਦਰਾਬਾਦ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ
ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ। ਟੀਮ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 277 ਦੌੜਾਂ ਬਣਾਈਆਂ। ਜਵਾਬ 'ਚ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ 246 ਦੌੜਾਂ ਹੀ ਬਣਾ ਸਕੀ। ਰੋਹਿਤ ਨੇ 12 ਗੇਂਦਾਂ ਵਿੱਚ 26 ਦੌੜਾਂ ਬਣਾਈਆਂ ਸਨ। ਉਸ ਨੇ 3 ਛੱਕੇ ਅਤੇ 1 ਚੌਕਾ ਲਗਾਇਆ। ਤਿਲਕ ਵਰਮਾ ਨੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।