Ritika Sajdeh: ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਪਤਨੀ ਰਿਤਿਕਾ ਨੇ ਕੀਤਾ React, ਫੈਨਜ਼ ਬੋਲੇ...
Ritika Sajdeh First Reaction Mumbai Indians Captain: ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣਾ
Ritika Sajdeh First Reaction Mumbai Indians Captain: ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ। ਹੈਰਾਰੀ ਦੀ ਗੱਲ ਇਹ ਹੈ ਕਣ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਟੀਮ ਖਿਲਾਫ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਨ। ਦੱਸ ਦੇਈਏ ਕਿ ਮੁੰਬਈ ਦੀ ਟੀਮ ਨੇ ਅਚਾਨਕ ਹਾਰਦਿਕ ਨੂੰ IPL 2024 ਲਈ ਕਪਤਾਨ ਬਣਾ ਦਿੱਤਾ ਹੈ। ਮੁੰਬਈ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ, ਜਿਸ ਨੇ ਟੀਮ ਨੂੰ ਪੰਜ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਣ 'ਚ ਮਦਦ ਕੀਤੀ ਸੀ। ਫਿਲਹਾਲ ਪ੍ਰਸ਼ੰਸਕਾਂ ਦੇ ਨਾਲ-ਨਾਸ ਹੁਣ ਇਸ ਉੱਪਰ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।
ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਰੋਹਿਤ ਦੀ ਪਤਨੀ ਰਿਤਿਕਾ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਚੇਨਈ ਨੇ ਆਪਣੀ ਪੋਸਟ 'ਚ ਲਿਖਿਆ ਕਿ ਭਾਵਨਾਵਾਂ ਨਾਲ ਭਰਪੂਰ ਚੁਣੌਤੀ ਦਾ ਇਕ ਦਹਾਕਾ, ਇਸ ਲਈ ਤੁਹਾਡਾ ਸਨਮਾਨ ਹੈ ਰੋਹਿਤ। ਇਸ ਤੋਂ ਬਾਅਦ ਰੋਹਿਤ ਸ਼ਰਮਾ ਵਲੋਂ ਇਸ ਪੋਸਟ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਉਨ੍ਹਾਂ ਦੀ ਪਤਨੀ ਰਿਤਿਕਾ ਨੇ ਇਸ ਨੂੰ ਦੇਖਦੇ ਹੀ ਆਪਣੀ ਪ੍ਰਤੀਕਿਰਿਆ ਦਿੱਤੀ। ਰਿਤਿਕਾ ਨੇ ਇਸ 'ਤੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਰਿਤਿਕਾ ਵੀ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਨਿਰਾਸ਼ ਜ਼ਰੂਰ ਹੋਈ ਹੋਏਗੀ ਪਰ ਚੇਨਈ ਦੀ ਇਹ ਪੋਸਟ ਉਨ੍ਹਾਂ ਨੂੰ ਪਸੰਦ ਆਈ।
Rohit sharma and ritika completely broken 💔 in yesterday daughter 's school function
— Shubham Jain 🇮🇳 (@Shubham09273730) December 16, 2023
RIP MUMBAI INDIANS#ShameOnMI #shameonmumbaiindians #MumbaiIndians #RohitSacked #RohithSharma𓃵
Why they sacked Rohit ,worst franchise ever , don't give respect to Rohit sharma pic.twitter.com/Ct7Fb1JO50
ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਨੂੰ ਬਣਾਇਆ ਚੈਂਪੀਅਨ, ਹਾਰਦਿਕ ਨੇ ਪਲਟੀ ਬਾਜ਼ੀ
ਰੋਹਿਤ ਸ਼ਰਮਾ ਨੇ ਆਪਣੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਨੂੰ ਕੁੱਲ ਪੰਜ ਆਈਪੀਐਲ ਟਰਾਫੀਆਂ ਜਿੱਤੀਆਂ। ਮੁੰਬਈ ਨੇ 2013, 2015, 2017, 2019 ਅਤੇ 2020 ਵਿੱਚ ਆਈਪੀਐਲ ਖਿਤਾਬ ਜਿੱਤਿਆ ਸੀ।
IPL 2024 ਤੋਂ ਪਹਿਲਾਂ, ਹਾਰਦਿਕ ਨੇ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ ਹਾਰਦਿਕ ਗੁਜਰਾਤ ਟਾਈਟਨਸ ਦੇ ਕਪਤਾਨ ਸਨ। ਹਾਰਦਿਕ ਨੇ 2022 ਅਤੇ 2023 ਵਿੱਚ ਗੁਜਰਾਤ ਟਾਈਟਨਸ ਦੀ ਕਮਾਨ ਸੰਭਾਲੀ ਅਤੇ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਅਤੇ ਦੂਜੀ ਵਾਰ ਉਪ ਜੇਤੂ ਬਣਾਇਆ।