IPL 2024: ਕੀ ਭਾਰਤ 'ਚ ਨਹੀਂ ਖੇਡਿਆ ਜਾਵੇਗਾ IPL 2024? ਪੜ੍ਹੋ ਵਿਦੇਸ਼ ‘ਚ ਕਿਉਂ ਹੋ ਸਕਦਾ ਆਯੋਜਨ
IPL 2024: ਇੰਡੀਅਨ ਪ੍ਰੀਮੀਅਰ ਲੀਗ 2024 ਦਾ ਆਯੋਜਨ ਛੇਤੀ ਹੀ ਕਰਵਾਇਆ ਜਾ ਸਕਦਾ ਹੈ। ਲੋਕ ਸਭਾ ਚੋਣਾਂ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ 'ਤੇ ਅਹਿਮ ਫੈਸਲਾ ਲੈ ਸਕਦਾ ਹੈ।
Lok Sabha Elections IPL 2024: ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ। ਇੰਡੀਅਨ ਪ੍ਰੀਮੀਅਰ ਲੀਗ 2024 ਦਾ ਆਯੋਜਨ ਛੇਤੀ ਹੀ ਕਰਵਾਇਆ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਜਲਦ ਹੀ IPL 2024 ਦਾ ਆਯੋਜਨ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਇਸ ਦੇ ਨਾਲ ਹੀ ਸੰਭਾਵਨਾ ਹੈ ਕਿ ਇਹ ਸੀਜ਼ਨ ਵਿਦੇਸ਼ ਵਿੱਚ ਵੀ ਕਰਵਾਇਆ ਜਾ ਸਕਦਾ ਹੈ। ਇਸ ਦਾ ਮੁੱਖ ਕਾਰਨ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਹਨ। ਹਾਲਾਂਕਿ ਹੁਣ ਤੱਕ ਬੀਸੀਸੀਆਈ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
'Aaj tak’ ਦੀ ਨਿਊਜ਼ ਵੈੱਬਸਾਈਟ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ BCCI ਜਲਦ ਹੀ IPL 2024 ਦਾ ਆਯੋਜਨ ਕਰ ਸਕਦਾ ਹੈ। ਇਸ ਦੇ ਲਈ ਜਲਦੀ ਹੀ ਵਿੰਡੋ ਦੀ ਖੋਜ ਸ਼ੁਰੂ ਕੀਤੀ ਜਾ ਸਕਦੀ ਹੈ। ਲੋਕ ਸਭਾ ਚੋਣਾਂ ਕਰਕੇ ਇਹ ਪ੍ਰਭਾਵਿਤ ਹੋ ਸਕਦਾ ਹੈ। IPL 2024 ਮਾਰਚ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਇਸ ਦਾ ਫਾਈਨਲ ਮੈਚ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋ ਸਕਦਾ ਹੈ। ਪਰ ਫਿਲਹਾਲ ਪੂਰਾ ਧਿਆਨ ਵਿਸ਼ਵ ਕੱਪ 2023 'ਤੇ ਹੈ। ਇਸ ਤੋਂ ਬਾਅਦ ਹੀ ਕੋਈ ਵੀ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: Kapil Dev: 'ਜ਼ਿਆਦਾ ਪੈਸੇ ਹੋਣ ਦਾ ਘਮੰਡ...', ਭਾਰਤੀ ਖਿਡਾਰੀਆਂ ‘ਤੇ ਭੜਕੇ ਕਪਿਲ ਦੇਵ
ਆਈ.ਪੀ.ਐੱਲ. (IPL) ਦੇ ਅਗਲੇ ਸੀਜ਼ਨ ਨੂੰ ਜਲਦੀ ਕਰਵਾਉਣ ਦੇ ਨਾਲ-ਨਾਲ ਵਿਦੇਸ਼ 'ਚ ਵੀ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਭਾਰਤ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ 2009 ਵਿੱਚ ਲੋਕ ਸਭਾ ਚੋਣਾਂ ਕਾਰਨ ਦੱਖਣੀ ਅਫਰੀਕਾ ਨੂੰ ਆਈ.ਪੀ.ਐੱਲ. ਦੀ ਮੇਜ਼ਬਾਨੀ ਦਿੱਤੀ ਗਈ ਸੀ।
ਉੱਥੇ ਹੀ 2014 ਦੀਆਂ ਲੋਕ ਸਭਾ ਚੋਣਾਂ ਕਾਰਨ ਇਸ ਦੇ ਕੁਝ ਮੈਚ ਯੂ.ਏ.ਈ. (UAE) ਅਤੇ ਕੁਝ ਮੈਚ ਭਾਰਤ ਵਿੱਚ ਕਰਵਾਏ ਗਏ। ਆਈਪੀਐਲ 2014 ਦਾ ਫਾਈਨਲ ਮੈਚ ਬੈਂਗਲੁਰੂ ਵਿੱਚ ਖੇਡਿਆ ਗਿਆ। ਇਹ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ। ਕੋਲਕਾਤਾ ਨੇ ਫਾਈਨਲ 3 ਵਿਕਟਾਂ ਨਾਲ ਜਿੱਤ ਲਿਆ। ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਵਿੱਚ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Watch: ਬਾਰਬਾਡੋਸ 'ਚ ਫੈਨ ਨੇ ਵਿਰਾਟ ਕੋਹਲੀ ਨੂੰ ਗਿਫਟ ਕੀਤਾ ਬ੍ਰੈਸਲੇਟ, ਵੀਡੀਓ ਹੋਇਆ ਵਾਇਰਲ