IPL 2024: ਆਈਪੀਐਲ 2024 ਦੀ ਸ਼ੁਰੂਆਤ 22 ਮਾਰਚ ਤੋਂ ਹੋਣ ਵਾਲੀ ਹੈ ਅਤੇ ਇੱਕ ਵਾਰ ਫਿਰ ਸ਼ਾਨਦਾਰ ਟਰਾਫੀ ਜਿੱਤਣ ਲਈ ਸਾਰੀਆਂ 10 ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਹਾਲਾਂਕਿ, ਵੱਖ-ਵੱਖ ਕਾਰਨਾਂ ਕਰਕੇ ਮੁਹੰਮਦ ਸ਼ਮੀ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਅਤੇ ਜੇਸਨ ਰਾਏ ਵਰਗੇ ਧਮਾਕੇਦਾਰ ਬੱਲੇਬਾਜ਼ ਸਮੇਤ ਕਈ ਖਿਡਾਰੀ ਇਸ ਵਾਰ ਆਈਪੀਐਲ ਵਿੱਚ ਨਹੀਂ ਖੇਡਣਗੇ।


ਪਰ ਇਸ ਵਾਰ ਆਈਪੀਐਲ ਨੂੰ ਲੈਕੇ ਕੁਝ ਖ਼ਾਸ ਨਿਯਮ ਬਣਾਏ ਗਏ ਹਨ, ਜਿਸ ਤੋਂ ਬਾਅਦ ਇਸ ਵਾਰ ਦਾ ਖੇਡ ਹੋਰ ਮਜ਼ੇਦਾਰ ਹੋਣ ਵਾਲਾ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਵਾਰ ਨਿਯਮਾਂ ਵਿੱਚ ਕੀ ਬਦਲਾਅ ਕੀਤੇ ਗਏ ਹਨ।


ਗੇਂਦਬਾਜ਼ ਇੱਕ ਓਵਰ ਵਿੱਚ 2 ਬਾਊਂਸਰ ਸੁੱਟ ਸਕਣਗੇ


ਜੇਕਰ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਖੇਡੇ ਜਾਣ ਵਾਲੇ ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਇੱਕ ਗੇਂਦਬਾਜ਼ ਇੱਕ ਓਵਰ ਵਿੱਚ ਸਿਰਫ਼ ਇੱਕ ਬਾਊਂਸਰ ਹੀ ਸੁੱਟ ਸਕਦਾ ਹੈ। ਹੁਣ ਤੱਕ IPL 'ਚ ਵੀ ਇਦਾਂ ਹੀ ਹੁੰਦਾ ਸੀ ਪਰ 2024 ਦੇ ਇਸ ਸੀਜ਼ਨ 'ਚ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ।


ਹੁਣ ਗੇਂਦਬਾਜ਼ ਇੱਕ ਓਵਰ ਵਿੱਚ 2 ਬਾਊਂਸਰ ਗੇਂਦਾਂ ਸੁੱਟ ਸਕਣਗੇ। ਇਸ ਤੋਂ ਪਹਿਲਾਂ ਭਾਰਤ ਦੇ ਟੀ-20 ਘਰੇਲੂ ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਇਸ ਨਿਯਮ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸ ਨਾਲ ਗੇਂਦਬਾਜ਼ਾਂ ਨੂੰ ਫਾਇਦਾ ਹੋਵੇਗਾ ਅਤੇ ਬੱਲੇਬਾਜ਼ਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤੀ ਮਿਲੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲੇ ਦਾ ਪੱਧਰ ਵੀ ਵਧ ਜਾਵੇਗਾ।


ਇਹ ਵੀ ਪੜ੍ਹੋ: Virat Kohli: IPL ਤੋਂ ਪਹਿਲਾਂ ਨਵੇਂ ਲੁੱਕ 'ਚ ਨਜ਼ਰ ਆਏ ਵਿਰਾਟ ਕੋਹਲੀ, ਫੈਂਸ ਨੂੰ ਖ਼ੂਬ ਪਸੰਦ ਆ ਰਿਹਾ ਨਵਾ ਅਵਤਾਰ


DRS ਦੀ ਥਾਂ 'ਤੇ ਹੋਵੇਗਾ ਸਮਾਰਟ ਰਿਵਿਊ ਸਿਸਟਮ


IPL 2024 ਵਿੱਚ ਦੂਜਾ ਨਵਾਂ ਨਿਯਮ ਇਹ ਹੋਵੇਗਾ ਕਿ ਹੁਣ DRS ਦੀ ਬਜਾਏ ਸਮਾਰਟ ਰਿਵਿਊ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ESPN Cricinfo ਦੀ ਇੱਕ ਰਿਪੋਰਟ ਦੇ ਅਨੁਸਾਰ, ਹੁਣ ਫੀਲਡ ਵਿੱਚ 8 ਹੌਕ-ਆਈ ਕੈਮਰੇ ਫਿੱਟ ਕੀਤੇ ਜਾਣਗੇ, ਜੋ ਵਧੇਰੇ ਸਹੀ ਫੈਸਲੇ ਲੈਣ ਵਿੱਚ ਮਦਦ ਕਰਨਗੇ। ਹੁਣ ਟੀਵੀ ਅੰਪਾਇਰ ਨੂੰ ਉਸੇ ਕਮਰੇ ਵਿੱਚ ਬਿਠਾਇਆ ਜਾਵੇਗਾ, ਜਿੱਥੇ ਦੋ ਹੌਕ-ਆਈ ਆਪਰੇਟਰ ਬੈਠੇ ਹੋਣਗੇ ਅਤੇ ਉਹ ਖੁਦ ਮੈਦਾਨ ਵਿੱਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਣਗੇ।


ਹੁਣ ਤੱਕ, ਟੀਵੀ ਬ੍ਰਾਡਕਾਸਟਿੰਗ ਡਾਇਰੈਕਟਰ ਟੀਵੀ ਅੰਪਾਇਰ ਅਤੇ ਹੌਕ-ਆਈ ਆਪਰੇਟਰ ਵਿਚਕਾਰ ਤਾਲਮੇਲ ਵਜੋਂ ਕੰਮ ਕਰਦੇ ਸਨ, ਪਰ ਹੁਣ ਹੌਕ-ਆਈ ਕੈਮਰੇ ਤੋਂ ਲਈਆਂ ਗਈਆਂ ਤਸਵੀਰਾਂ ਟੀਵੀ ਅੰਪਾਇਰ ਦੇ ਸਾਹਮਣੇ ਹੀ ਪੇਸ਼ ਕੀਤੀਆਂ ਜਾਣਗੀਆਂ।


ਇਹ ਵੀ ਪੜ੍ਹੋ: Virat Kohli: IPL ਤੋਂ ਪਹਿਲਾਂ ਨਵੇਂ ਲੁੱਕ 'ਚ ਨਜ਼ਰ ਆਏ ਵਿਰਾਟ ਕੋਹਲੀ, ਫੈਂਸ ਨੂੰ ਖ਼ੂਬ ਪਸੰਦ ਆ ਰਿਹਾ ਨਵਾ ਅਵਤਾਰ