Ishant Sharma: ਇਸ਼ਾਂਤ ਸ਼ਰਮਾ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
Ishant Sharma Team India: ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ।
![Ishant Sharma: ਇਸ਼ਾਂਤ ਸ਼ਰਮਾ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ Ishant Sharma became a father of a baby girl, share good news with fans throw insta post Ishant Sharma: ਇਸ਼ਾਂਤ ਸ਼ਰਮਾ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ](https://feeds.abplive.com/onecms/images/uploaded-images/2023/11/03/8efca6f02c1efd70dd56c0042e789def1699025652017700_original.jpg?impolicy=abp_cdn&imwidth=1200&height=675)
Ishant Sharma Pratima Singh welcome baby girl: ਕ੍ਰਿਕਟ ਜਗਤ ਤੋਂ ਇੱਕ ਚੰਗੀ ਖਬਰ ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇਸ਼ਾਂਤ ਸ਼ਰਮਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਇਹ ਖੁਸ਼ਖਬਰੀ ਖੁਦ ਇਸ਼ਾਂਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਹੈ।
View this post on Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਕ੍ਰਿਕਟਰ ਇਸ਼ਾਂਤ ਨੇ ਕੈਪਸ਼ਨ ਵਿੱਚ ਲਿਖਿਆ ਹੈ- 'A new baby girl, a world of wonder, hope, and dreams all wrapped in pink'। ਇਸ ਪੋਸਟ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਆਥਿਆ ਸ਼ੈੱਟੀ ਨੇ ਕਮੈਂਟ ਕਰਕੇ ਮਾਪੇ ਬਣਨ ਲਈ ਮੁਬਾਰਕਾਂ ਦਿੱਤੀਆਂ ਹਨ ਅਤੇ ਪਿਆਰੀ ਜਿਹੀ ਧੀ ਦਾ ਇਸ ਸੰਸਾਰ 'ਤੇ ਵੈਲਕਮ ਕੀਤਾ ਹੈ।
ਪ੍ਰਤਿਮਾ ਅਤੇ ਇਸ਼ਾਂਤ ਮਾਤਾ-ਪਿਤਾ ਬਣਨ ਗਏ ਹਨ। ਇਸ਼ਾਂਤ ਦੀ ਪਤਨੀ ਪ੍ਰਤਿਮਾ ਬਾਸਕਟਬਾਲ ਖਿਡਾਰੀ ਰਹਿ ਚੁੱਕੀ ਹੈ। ਦੋਵੇਂ ਆਪਣੇ ਪਹਿਲੇ ਬੱਚੇ ਦੇ ਸਵਾਗਤ ਦੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਸਨ। ਸਤੰਬਰ ਮਹੀਨੇ ਚ ਪ੍ਰਤਿਮਾ ਅਤੇ ਇਸ਼ਾਂਤ ਦੀਆਂ ਬੇਬੀ ਸ਼ਾਵਰ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਇਸ਼ਾਂਤ ਦੇ ਫੈਨਜ਼ ਕਾਫੀ ਖੁਸ਼ ਸਨ।
ਤੁਹਾਨੂੰ ਦੱਸ ਦੇਈਏ ਕਿ ਇਸ਼ਾਂਤ ਸ਼ਰਮਾ ਨੂੰ ਟੀਮ ਇੰਡੀਆ ਦੇ ਸਰਵੋਤਮ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਨੇ ਭਾਰਤ ਲਈ 105 ਟੈਸਟ ਮੈਚਾਂ ਵਿੱਚ 311 ਵਿਕਟਾਂ ਲਈਆਂ ਹਨ। ਇਸ਼ਾਂਤ ਨੇ ਇਸ ਦੌਰਾਨ 11 ਵਾਰ ਪੰਜ ਵਿਕਟਾਂ ਲਈਆਂ ਹਨ। ਇੱਕ ਪਾਰੀ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 74 ਦੌੜਾਂ ਦੇ ਕੇ 7 ਵਿਕਟਾਂ ਰਿਹਾ ਹੈ। ਇਸ਼ਾਂਤ ਨੇ 80 ਵਨਡੇ ਮੈਚਾਂ 'ਚ 115 ਵਿਕਟਾਂ ਲਈਆਂ ਹਨ। ਉਸ ਨੇ 14 ਟੀ-20 ਮੈਚਾਂ 'ਚ 8 ਵਿਕਟਾਂ ਲਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)