WPL 2024: ਦੇਸ਼ ਦੀ ਪਹਿਲੀ ਮਹਿਲਾ ਪਿੱਚ ਕਿਊਰੇਟਰ ਬਣੀ ਜੈਸਿਂਥਾ ਕਲਿਆਣ, WPL 'ਚ ਪਿੱਚਾਂ ਨੂੰ ਤਿਆਰ ਕਰਨ ਦੀ ਨਿਭਾਏਗੀ ਜ਼ਿੰਮੇਵਾਰੀ
Jay Shah on Jacintha Kalyan: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਹਿਲਾ ਪਿੱਚ ਕਿਊਰੇਟਰ ਜੈਸਿਂਥਾ ਕਲਿਆਣ ਦੀ ਤਾਰੀਫ਼ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਪਿਚ ਕਿਊਰੇਟਰ
Jay Shah on Jacintha Kalyan: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਹਿਲਾ ਪਿੱਚ ਕਿਊਰੇਟਰ ਜੈਸਿਂਥਾ ਕਲਿਆਣ ਦੀ ਤਾਰੀਫ਼ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਪਿਚ ਕਿਊਰੇਟਰ ਦੀ ਭੂਮਿਕਾ 'ਚ ਜੈਸਿਂਥਾ ਕਲਿਆਣ ਦਾ ਆਉਣਾ ਭਾਰਤ 'ਚ ਕ੍ਰਿਕਟ ਦੇ ਵਿਕਾਸਸ਼ੀਲ ਦ੍ਰਿਸ਼ ਨੂੰ ਦਰਸਾਉਂਦਾ ਹੈ।
ਜੈਸਿਂਥਾ ਕਲਿਆਣ ਕਰਨਾਟਕ ਦੀ ਰਹਿਣ ਵਾਲੀ ਹੈ। ਉਸਦਾ ਬੇਂਗਲੁਰੂ ਤੋਂ 80 ਕਿਲੋਮੀਟਰ ਦੂਰ ਸਥਿਤ ਪਿੰਡ ਹਰੋਬੇਲੇ ਵਿੱਚ ਪਾਲਣ ਪੋਸ਼ਣ ਹੋਇਆ। ਉਹ ਇਸ ਤੋਂ ਪਹਿਲਾਂ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਦਫ਼ਤਰ ਵਿੱਚ ਰਿਸੈਪਸ਼ਨਿਸਟ ਸੀ। ਪਿਛਲੇ ਤਿੰਨ ਦਹਾਕਿਆਂ ਵਿੱਚ, ਉਸ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਮਿਲੀਆਂ ਹਨ ਅਤੇ ਹੁਣ ਉਹ ਬੈਂਗਲੁਰੂ ਵਿੱਚ ਹੋਣ ਵਾਲੇ ਸਾਰੇ ਮੈਚਾਂ ਯਾਨੀ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਪੜਾਅ ਲਈ ਪਿੱਚ ਤਿਆਰ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਇਸ ਨਾਲ ਉਹ ਭਾਰਤ ਦੀ ਪਹਿਲੀ ਮਹਿਲਾ ਪਿੱਚ ਕਿਊਰੇਟਰ ਬਣ ਗਈ ਹੈ।
ਬੀਸੀਸੀਆਈ ਸਕੱਤਰ ਨੇ ਕੀ ਲਿਖਿਆ?
ਜੈ ਸ਼ਾਹ ਨੇ ਮੰਗਲਵਾਰ ਨੂੰ ਜੈਸਿਂਥਾ ਕਲਿਆਣ ਦੀ ਤਾਰੀਫ ਵਿੱਚ ਇੱਕ ਪੋਸਟ ਪੋਸਟ ਕੀਤੀ। ਉਨ੍ਹਾਂ ਲਿਖਿਆ, 'ਭਾਰਤੀ ਕ੍ਰਿਕਟ ਲਈ ਇਹ ਇਤਿਹਾਸਕ ਪਲ ਸੀ। ਜੈਸਿਂਥਾ ਕਲਿਆਣ ਸਾਡੇ ਦੇਸ਼ ਦੀ ਪਹਿਲੀ ਮਹਿਲਾ ਕ੍ਰਿਕਟ ਪਿੱਚ ਕਿਊਰੇਟਰ ਬਣੀ। ਬੈਂਗਲੁਰੂ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨੀ ਪੜਾਅ ਲਈ ਪਿੱਚ ਦੀ ਤਿਆਰੀ ਦਾ ਜ਼ਿੰਮਾ ਲੈਣਾ ਦਰਸਾਉਂਦਾ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਿੰਨੀ ਦ੍ਰਿੜ ਹੈ। ਉਹ ਰੁਕਾਵਟਾਂ ਨੂੰ ਤੋੜਨ ਦੀ ਇੱਛਾ ਦਾ ਪ੍ਰਤੀਕ ਬਣ ਗਈ ਹੈ।
In a historic stride for Indian cricket, Jacintha Kalyan has become the trailblazing pioneer as the first female cricket pitch curator in our nation. 🙌 Taking the helm of pitch preparation for the inaugural leg of the Women's Premier League in Bengaluru, Jacintha embodies the… pic.twitter.com/AVqLondy77
— Jay Shah (@JayShah) February 27, 2024
ਜੈ ਸ਼ਾਹ ਨੇ ਲਿਖਿਆ, 'ਜੈਸਿਂਥਾ ਦੀ ਬੇਮਿਸਾਲ ਪ੍ਰਾਪਤੀ ਉਸ ਦੀ ਖੇਡ ਪ੍ਰਤੀ ਪ੍ਰਤੀਬੱਧਤਾ ਅਤੇ ਜਨੂੰਨ ਦਾ ਪ੍ਰਮਾਣ ਹੈ। ਮਹਿਲਾ ਪ੍ਰੀਮੀਅਰ ਲੀਗ ਲਈ ਪਿੱਚਾਂ ਦੀ ਨਿਗਰਾਨੀ ਕਰਨ ਵਿੱਚ ਉਸਦੀ ਭੂਮਿਕਾ ਭਾਰਤੀ ਖੇਡ ਜਗਤ ਵਿੱਚ ਇੱਕ ਮੋੜ ਹੈ, ਜੋ ਭਾਰਤ ਵਿੱਚ ਕ੍ਰਿਕਟ ਦੇ ਵਿਕਾਸਸ਼ੀਲ ਲੈਂਡਸਕੇਪ ਨੂੰ ਉਜਾਗਰ ਕਰਦੀ ਹੈ।'
ਜੈ ਸ਼ਾਹ ਨੇ ਇਹ ਵੀ ਲਿਖਿਆ ਕਿ ਅਸੀਂ ਮਹਿਲਾ ਪ੍ਰੀਮੀਅਰ ਲੀਗ ਨੂੰ ਅੱਗੇ ਵਧਦਾ ਦੇਖ ਰਹੇ ਹਾਂ। ਇਹ ਸਿਰਫ਼ ਖਿਡਾਰੀਆਂ ਬਾਰੇ ਹੀ ਨਹੀਂ, ਸਗੋਂ ਜੈਸਿਂਥਾ ਕਲਿਆਣ ਵਰਗੀਆਂ ਅਸਾਧਾਰਨ ਸ਼ਖ਼ਸੀਅਤਾਂ ਬਾਰੇ ਵੀ ਹੈ, ਜੋ ਪਰਦੇ ਦੇ ਪਿੱਛੇ ਸਖ਼ਤ ਮਿਹਨਤ ਕਰਦੇ ਹਨ ਅਤੇ ਖੇਡ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਂਦੇ ਹਨ।