IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਤੋੜਿਆ ਕਪਿਲ ਦੇਵ ਦਾ ਰਿਕਾਰਡ, ਜਾਣੋ ਅਜਿਹਾ ਕੀ ਮਾਰਿਆ ਮਾਰਕਾ ?
ਇਸ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਵੀ ਬੁਮਰਾਹ 5 ਵਿਕਟਾਂ ਲੈਣ 'ਚ ਸਫਲ ਰਹੇ ਸਨ। ਹੁਣ ਤੀਜੇ ਟੈਸਟ ਮੈਚ 'ਚ ਬੁਮਰਾਹ ਨੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਟੈਸਟ 'ਚ ਬੁਮਰਾਹ ਦਾ ਇਹ 12ਵਾਂ ਪੰਜਾ ਹੈ। ਨਾਲ ਹੀ, ਬੁਮਰਾਹ ਭਾਰਤ ਤੋਂ ਬਾਹਰ ਟੈਸਟਾਂ ਵਿੱਚ 10ਵੀਂ ਵਾਰ 5 ਵਿਕਟਾਂ ਲੈਣ ਵਿੱਚ ਸਫਲ ਹੋਇਆ ਹੈ
Jasprit Bumrah record in Test: ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੁਮਰਾਹ ਨੇ ਇੱਕ ਵਾਰ ਫਿਰ ਆਪਣੀ ਘਾਤਕ ਗੇਂਦਬਾਜ਼ੀ ਨਾਲ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ ਹੈ।
ਬੁਮਰਾਹ ਨੇ 5 ਵਿਕਟਾਂ ਲੈ ਕੇ ਇਕ ਖਾਸ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਬੁਮਰਾਹ ਹੁਣ ਸੇਨਾ ਦੇਸ਼ਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਅਜਿਹਾ ਕਰਕੇ ਬੁਮਰਾਹ ਨੇ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ।
ਅੱਠਵੀਂ ਵਾਰ ਸੇਨਾ ਦੇਸ਼ਾਂ (SENA ਦੇਸ਼ਾਂ ਦਾ ਮਤਲਬ - ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਵਿੱਚ 5 ਵਿਕਟਾਂ ਲੈਣ ਦਾ ਰਿਕਾਰਡ ਬੁਮਰਾਹ ਦੇ ਨਾਂਅ ਦਰਜ ਹੋਇਆ ਹੈ। ਇਸ ਦੇ ਨਾਲ ਹੀ ਕਪਿਲ ਦੇਵ (Kapli Dev) ਆਪਣੇ ਟੈਸਟ ਕਰੀਅਰ ਵਿੱਚ ਸੇਨਾ ਦੇਸ਼ਾਂ ਵਿੱਚ 7 ਵਾਰ ਪੰਜ ਵਿਕਟਾਂ ਲੈਣ ਵਿੱਚ ਸਫਲ ਰਹੇ। ਇਸ ਦੇ ਨਾਲ ਹੀ ਜ਼ਹੀਰ ਖ਼ਾਨ (Zahir Khan) ਨੇ ਆਪਣੇ ਟੈਸਟ ਕਰੀਅਰ 'ਚ 6 ਵਾਰ ਅਜਿਹਾ ਕਾਰਨਾਮਾ ਕੀਤਾ ਸੀ।
SENA ਦੇਸ਼ਾਂ 'ਚ ਭਾਰਤੀ ਗੇਂਦਬਾਜ਼ਾਂ ਦਾ 'ਪੰਜਾ'
8 ਵਾਰ - ਜਸਪ੍ਰੀਤ ਬੁਮਰਾਹ
7 ਵਾਰ - ਕਪਿਲ ਦੇਵ
6 ਵਾਰ - ਜ਼ਹੀਰ ਖਾਨ
6 ਵਾਰ - ਬੀ ਚੰਦਰਸ਼ੇਖਰ
ਇਸ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਵੀ ਬੁਮਰਾਹ 5 ਵਿਕਟਾਂ ਲੈਣ 'ਚ ਸਫਲ ਰਹੇ ਸਨ। ਹੁਣ ਤੀਜੇ ਟੈਸਟ ਮੈਚ 'ਚ ਬੁਮਰਾਹ ਨੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਟੈਸਟ 'ਚ ਬੁਮਰਾਹ ਦਾ ਇਹ 12ਵਾਂ ਪੰਜਾ ਹੈ। ਨਾਲ ਹੀ, ਬੁਮਰਾਹ ਭਾਰਤ ਤੋਂ ਬਾਹਰ ਟੈਸਟਾਂ ਵਿੱਚ 10ਵੀਂ ਵਾਰ 5 ਵਿਕਟਾਂ ਲੈਣ ਵਿੱਚ ਸਫਲ ਹੋਇਆ ਹੈ। ਅਜਿਹਾ ਕਰਕੇ ਬੁਮਰਾਹ ਨੇ ਅਨਿਲ ਕੁੰਬਲੇ ਦੀ ਬਰਾਬਰੀ ਕਰ ਲਈ ਹੈ। ਕੁੰਬਲੇ ਨੇ ਵਿਦੇਸ਼ੀ ਧਰਤੀ 'ਤੇ ਟੈਸਟ ਮੈਚਾਂ 'ਚ 10 ਵਾਰ 5 ਵਿਕਟਾਂ ਵੀ ਲਈਆਂ।
ਏਸ਼ੀਅਨ ਗੇਂਦਬਾਜ਼ਾਂ ਦਾ SENA ਦੇਸ਼ਾਂ ਵਿੱਚ 'ਪੰਜਾ'
11 - ਵਸੀਮ ਅਕਰਮ
10 - ਮੁਥੱਈਆ ਮੁਰਲੀਧਰਨ
8 - ਇਮਰਾਨ ਖ਼ਾਨ
8 - ਜਸਪ੍ਰੀਤ ਬੁਮਰਾਹ*
7 - ਕਪਿਲ ਦੇਵ
ਭਾਰਤੀ ਗੇਂਦਬਾਜ਼ ਘਰੇਲੂ ਧਰਤੀ ਤੋਂ ਬਾਹਰ ਟੈਸਟ ਵਿੱਚ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲੇ
12 - ਕਪਿਲ ਦੇਵ
10* - ਜਸਪ੍ਰੀਤ ਬੁਮਰਾਹ
10 - ਅਨਿਲ ਕੁੰਬਲੇ
9 - ਇਸ਼ਾਂਤ ਸ਼ਰਮਾ
8 - ਭਾਗਵਤ ਚੰਦਰਸ਼ੇਖਰ
8 - ਆਰ ਅਸ਼ਵਿਨ
ਭਾਰਤ ਲਈ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼
23 - ਕਪਿਲ ਦੇਵ
𝟭𝟙 - ਜਸਪ੍ਰੀਤ ਬੁਮਰਾਹ
11 - ਜ਼ਹੀਰ ਖਾਨ
11 - ਇਸ਼ਾਂਤ ਸ਼ਰਮਾ
10 - ਜਵਾਗਲ ਸ਼੍ਰੀਨਾਥ