Champions Trophy 2025: ਜੈ ਸ਼ਾਹ ਦੇ ICC ਚੇਅਰਮੈਨ ਬਣਨ ਤੋਂ ਬਾਅਦ ਖੌਫ 'ਚ ਪਾਕਿਸਤਾਨ! ਕੀ ਹੱਥੋਂ ਨਿਕਲ ਜਾਏਗੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ?
Champions Trophy: ਜੈ ਸ਼ਾਹ ਦੇ ICC ਚੇਅਰਮੈਨ ਚੁਣੇ ਜਾਣ ਤੋਂ ਬਾਅਦ ਪਾਕਿਸਤਾਨੀ ਖੇਮੇ 'ਚ ਹਲਚਲ ਮਚ ਗਈ ਹੈ। ਜਿਸ ਤੋਂ ਬਾਅਦ ਚੈਂਪੀਅਨਸ ਟਰਾਫੀ 2025 ਦੇ ਆਯੋਜਨ ਨੂੰ ਲੈ ਕੇ ਕਿਆਸ ਲਗਾਈਆਂ ਜਾ ਰਹੀਆਂ ਹਨ ਕਿ ਮੇਜ਼ਬਾਨੀ ਪਾਕਿਸਤਾਨ ਦੇ ਹੱਥੋਂ..
Champions Trophy 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ ਹੈ। ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ਆਈਸੀਸੀ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਚੇਅਰਮੈਨ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਐਕਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਜੈ ਸ਼ਾਹ ਦੇ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਪਾਕਿਸਤਾਨੀ ਖੇਮੇ 'ਚ ਹਲਚਲ ਮਚ ਗਈ ਹੈ।
ਦਰਅਸਲ, ਚੈਂਪੀਅਨਸ ਟਰਾਫੀ 2025 ਦਾ ਆਯੋਜਨ ਪਾਕਿਸਤਾਨ ਵਿੱਚ ਹੋਣਾ ਹੈ। ਸ਼ਾਇਦ ਟੀਮ ਇੰਡੀਆ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗੀ। ਇਸ ਸਬੰਧੀ ਕਈ ਤਰ੍ਹਾਂ ਦੀਆਂ ਖ਼ਬਰਾਂ ਆਈਆਂ। ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ ਆਈਸੀਸੀ ਰਾਹੀਂ ਭਾਰਤ 'ਤੇ ਦਬਾਅ ਬਣਾਏਗਾ। ਪਰ ਹੁਣ ਸਾਰੀ ਖੇਡ ਹੀ ਬਦਲ ਗਈ ਹੈ। ਜੈ ਸ਼ਾਹ ਦੇ ਚੇਅਰਮੈਨ ਬਣਨ ਤੋਂ ਬਾਅਦ ਸਥਿਤੀ ਉਲਟ ਸਕਦੀ ਹੈ।
X 'ਤੇ ਕਈ ਯੂਜ਼ਰਸ ਨੇ ਚੈਂਪੀਅਨਸ ਟਰਾਫੀ ਦੇ ਸਬੰਧ 'ਚ ਪੋਸਟਾਂ ਸ਼ੇਅਰ ਕੀਤੀਆਂ ਹਨ। ਰਿਆ ਖੱਤਰੀ ਨਾਮੀ ਯੂਜ਼ਰ ਨੇ ਲਿਖਿਆ, "ਚੈਂਪੀਅਨਜ਼ ਟਰਾਫੀ ਹੁਣ ਪਾਕਿਸਤਾਨ ਤੋਂ ਬਾਹਰ ਜਾ ਸਕਦੀ ਹੈ।" ਵਧਾਈਆਂ ਜੈ ਸ਼ਾਹ।'' ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਚੇਅਰਮੈਨ ਬਣਨ ਦੀ ਦੌੜ ਵਿੱਚ ਜੈ ਸ਼ਾਹ ਸਭ ਤੋਂ ਅੱਗੇ ਸਨ। ਜੈ ਸ਼ਾਹ ਤੋਂ ਪਹਿਲਾਂ ਚਾਰ ਭਾਰਤੀ ਆਈਸੀਸੀ ਮੁਖੀ ਰਹਿ ਚੁੱਕੇ ਹਨ। ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐਨ ਸ੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਆਈਸੀਸੀ ਮੁਖੀ ਰਹਿ ਚੁੱਕੇ ਹਨ। ਫਿਲਹਾਲ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਹਨ। ਉਨ੍ਹਾਂ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਬਾਅਦ ਜੈ ਸ਼ਾਹ 1 ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ।
Picture abhi baki hai mere dost 😎🔥#JayShah #ICC_Chairman #BCCI #ICCChairman #JayShah pic.twitter.com/KotB7SxZ0q
— 45+7+18=🐐🇮🇳 (@view6013355759) August 28, 2024
- Pakistan is hosting Champions Trophy
— Ria Khatri (@ria68_khatri) August 28, 2024
- ICC may force India to visit Pakistan
- India didn't want to visit Pakistan
- Jay Shah appointed as ICC chairman
- Champions trophy may go out of Pakistan. 🤡
Congrats mr.shah🫡#JayShah #ICCChairman #ChampionsTrophy #ViratKohli #Pakistan pic.twitter.com/PcL4PDJOdr
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।