T20 World Cup 2024: ਟੀ-20 ਵਿਸ਼ਵ ਕੱਪ 'ਚ ਖੇਡਣਗੇ ਰੋਹਿਤ ਸ਼ਰਮਾ? ਜੈ ਸ਼ਾਹ ਦੇ ਜਵਾਬ ਨੇ ਉਲਝਣ 'ਚ ਪਾਏ ਫੈਨਜ਼
Rohit Sharma, T20 WC 2024: ਟੀ-20 ਵਿਸ਼ਵ ਕੱਪ 2024 ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਆਈਪੀਐੱਲ ਤੋਂ ਠੀਕ ਬਾਅਦ ਜੂਨ 'ਚ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਅਜਿਹੇ 'ਚ ਇਸ ਟੂਰਨਾਮੈਂਟ ਲਈ ਟੀਮ ਇੰਡੀਆ
Rohit Sharma, T20 WC 2024: ਟੀ-20 ਵਿਸ਼ਵ ਕੱਪ 2024 ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਆਈਪੀਐੱਲ ਤੋਂ ਠੀਕ ਬਾਅਦ ਜੂਨ 'ਚ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਅਜਿਹੇ 'ਚ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 'ਚ ਵੀ ਟੀਮ ਇੰਡੀਆ ਦੇ ਕਪਤਾਨ ਹੋਣਗੇ?
ਇਹ ਸਵਾਲ ਇਸ ਲਈ ਵੀ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਛਲੇ ਟੀ-20 ਹਿਟਮੈਨ ਨੇ ਵਿਸ਼ਵ ਕੱਪ ਤੋਂ ਬਾਅਦ ਹਿਟਮੈਨ ਨੇ ਇੱਕ ਵੀ ਟੀ-20 ਅੰਤਰਰਾਸ਼ਟਰੀ ਨਹੀਂ ਖੇਡਿਆ ਹੈ। ਹੁਣ ਤੱਕ ਉਹ ਵਨਡੇ ਵਿਸ਼ਵ ਕੱਪ 'ਤੇ ਧਿਆਨ ਦੇਣ ਕਾਰਨ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਸੀ, ਪਰ ਹੁਣ ਜਦੋਂ ਵਿਸ਼ਵ ਕੱਪ ਖਤਮ ਹੋ ਗਿਆ ਹੈ ਅਤੇ ਰੋਹਿਤ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਵੀ ਨਹੀਂ ਹਨ, ਤਾਂ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਰੋਹਿਤ ਬਾਰੇ ਕੀ ਬੋਲੇ ਜੈ ਸ਼ਾਹ ?
ਰੋਹਿਤ ਸ਼ਰਮਾ ਨਾਲ ਸਬੰਧਤ ਸਵਾਲ ਜਦੋਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਮਾਮਲੇ 'ਤੇ ਉਹ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਮੁੰਬਈ 'ਚ ਸ਼ਨੀਵਾਰ (9 ਦਸੰਬਰ) ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਜੈ ਸ਼ਾਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਬਾਰੇ ਸਵਾਲ ਪੁੱਛਿਆ ਗਿਆ। ਇਸ 'ਤੇ ਜੈ ਸ਼ਾਹ ਨੇ ਕਿਹਾ, 'ਇਸ ਮਾਮਲੇ 'ਚ ਇਕਦਮ ਸਪੱਸ਼ਟਤਾ ਦੀ ਕੀ ਲੋੜ ਹੈ? ਇਹ ਜੂਨ ਵਿੱਚ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਆਈ.ਪੀ.ਐੱਲ ਹੈ, ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਵੀ ਹੈ।
ਸਮੀਖਿਆ ਬੈਠਕ 'ਚ ਹਿਟਮੈਨ ਨੇ ਅਧਿਕਾਰੀਆਂ ਨੂੰ ਪੁੱਛਿਆ ਸੀ ਸਵਾਲ
ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਸਮਾਪਤ ਹੋਏ ਵਿਸ਼ਵ ਕੱਪ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਹਾਲਾਂਕਿ ਉਸ ਦਾ ਹਾਲੀਆ ਟੀ-20 ਅੰਤਰਰਾਸ਼ਟਰੀ ਰਿਕਾਰਡ ਕੁਝ ਖਾਸ ਨਹੀਂ ਰਿਹਾ ਹੈ। ਉਹ ਆਈਪੀਐੱਲ 'ਚ ਵੀ ਪਿਛਲੇ ਦੋ ਸੀਜ਼ਨਾਂ 'ਚ ਕੁਝ ਜ਼ਿਆਦਾ ਖਾਸ ਜਲਵਾ ਨਹੀਂ ਦਿਖਾ ਸਕੇ ਹਨ। ਅਜਿਹੇ 'ਚ ਸਮਝਿਆ ਜਾ ਰਿਹਾ ਹੈ ਕਿ ਹਿਟਮੈਨ ਦਾ ਟੀ-20 ਅੰਤਰਰਾਸ਼ਟਰੀ ਕਰੀਅਰ ਹੁਣ ਆਖਰੀ ਪੜਾਅ 'ਤੇ ਹੈ। ਰੋਹਿਤ ਦੇ ਨਾਲ-ਨਾਲ ਵਿਰਾਟ ਕੋਹਲੀ ਦੇ ਵੀ ਟੀ-20 ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਘੱਟ ਜਾਪਦੀ ਹੈ। ਉਸ ਦਾ ਸਟ੍ਰਾਈਕ ਰੇਟ ਟੀ-20 ਕ੍ਰਿਕਟ ਲਈ ਸਹੀ ਨਹੀਂ ਮੰਨਿਆ ਜਾਂਦਾ ਹੈ।
ਹਾਲਾਂਕਿ, ਇੱਕ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਬੀਸੀਸੀਆਈ ਨਾਲ ਇੱਕ ਸਮੀਖਿਆ ਮੀਟਿੰਗ ਵਿੱਚ ਰੋਹਿਤ ਸ਼ਰਮਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਪੁੱਛਿਆ ਸੀ ਕਿ ਉਹ ਟੀ-20 ਵਿਸ਼ਵ ਕੱਪ 2024 ਲਈ ਬੀਸੀਸੀਆਈ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਹਨ, ਤਾਂ ਇਸ 'ਤੇ ਅਧਿਕਾਰੀਆਂ ਅਤੇ ਕੋਚ ਰਾਹੁਲ ਦ੍ਰਾਵਿੜ ਸਣੇ ਸਾਰਿਆ ਨੇ ਹਾਮੀ ਭਰ ਦਿੱਤੀ ਸੀ।