ਪੜਚੋਲ ਕਰੋ
Advertisement
ਹਸਪਤਾਲ ਤੋਂ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਜਾਣੋ ਕੀ ਹੈ ਹੁਣ ਹਾਲ, ਨਾਲ ਹੀ ਦੁਆਵਾਂ ਲਈ ਕਿਹਾ ਧੰਨਵਾਦ
ਭਾਰਤੀ ਦਿੱਗਜ ਖਿਡਾਰੀ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਸਟਾਰ ਪਲੇਅਰ ਦੀ ਸਥਿਤੀ 'ਚ ਹੁਣ ਸੁਧਾਰ ਹੋ ਰਹੀ ਹੈ।
ਨਵੀਂ ਦਿੱਲੀ: ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਬਿਲਕੁਲ ਸਹੀ ਲੱਗ ਰਹੇ ਹਨ।
ਸ਼ੁੱਕਰਵਾਰ ਨੂੰ ਕਪਿਲ ਦੇਵ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਜਿਸ ਤੋਂ ਬਾਅਹ ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰਨ ਲੱਗਾ। ਕਪਿਲ ਨੇ ਇਨ੍ਹਾਂ ਸਾਰੀਆਂ ਦੁਆਵਾਂ ਦੇ ਜਵਾਬ ਵਿੱਚ ਲਿਖਿਆ, "ਮੈਂ ਚੰਗਾ ਹਾਂ ਅਤੇ ਮੈਂ ਹੁਣ ਬਹਿਤਰ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋਣ ਦੇ ਰਾਹ 'ਤੇ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ।"
ਦੱਸ ਦੇਈਏ ਕਿ ਕਪਿਲ ਦੇਵ ਦਾ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਨਜੀਓਪਲਾਸਟੀ ਸਫਲਤਾਪੂਰਵਕ ਹੋਈ. ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਅੰਮ੍ਰਿਤਸਰ 'ਚ ਖੇਤੀ ਕਾਨੂੰਨ ਖਿਲਾਫ਼ ਔਰਤਾਂ ਦੀ ਵਿਸ਼ਾਲ ਰੈਲੀ, ਕੇਂਦਰ ਨੂੰ ਲਲਕਾਰ ਕਪਿਲ ਦੇਵ ਦੇ ਸਾਥੀ ਖਿਡਾਰੀ ਚੇਤਨ ਸ਼ਰਮਾ ਨੇ ਸਾਬਕਾ ਆਲਰਾਊਂਡਰ ਦੀ ਹਸਪਤਾਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ। ਫੋਰਟਿਸ ਐਸਕੋਰਟਸ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਡਾਇਰੈਕਟਰ ਡਾ. ਅਤੁਲ ਮਾਥੁਰ ਮੁਤਾਬਕ ਕਪਿਲ ਨੂੰ ਦੇਰ ਰਾਤ ਇੱਕ ਵਜੇ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਕੀਤੀ ਗਈ। Coronavirus updates: ਦੇਸ਼ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਹੋਈ 70 ਲੱਖ, ਜਾਣੋ ਪਿਛਲੇ 24 ਘੰਟਿਆਂ ਦੀ ਰਿਪੋਰਟ ਦਾ ਹਾਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Kapil Pa ji is OK now after his operation and sitting with his daughter AMYA. Jai mata di.@therealkapildev 🙏🏽🙏🏽 pic.twitter.com/K5A9eZYBDs
— Chetan Sharma (@chetans1987) October 23, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement