ਪੜਚੋਲ ਕਰੋ
Advertisement
Coronavirus updates: ਦੇਸ਼ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਹੋਈ 70 ਲੱਖ, ਜਾਣੋ ਪਿਛਲੇ 24 ਘੰਟਿਆਂ ਦੀ ਰਿਪੋਰਟ ਦਾ ਹਾਲ
Covid 19 cases in India: 23 ਅਕਤੂਬਰ ਤੱਕ ਕੋਰੋਨਾਵਾਇਰਸ ਦੇ ਕੁਲ 10 ਕਰੋੜ 13 ਲੱਖ ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਚੋਂ ਕੱਲ੍ਹ 12.69 ਲੱਖ ਨਮੂਨਿਆਂ ਦਾ ਟੈਸਟ ਕੀਤਾ ਗਿਆ ਸੀ।
ਨਵੀਂ ਦਿੱਲੀ: ਭਾਰਤ ਵਿਚ ਹਰ ਰੋਜ਼ ਕੋਰੋਨਾ ਸੰਕਰਮਣ ਦੇ ਜਿੰਨੇ ਮਾਮਲੇ ਆ ਰਹੇ ਹਨ, ਉਨ੍ਹਾਂ ਦੇ ਕਰੀਬ 25-30 ਪ੍ਰਤੀਸ਼ਤ ਜ਼ਿਆਦਾ ਸੰਕਰਮਿਤ ਮਰੀਜ਼ ਠੀਕ ਹੋ ਰਹੇ ਹਨ। ਦੇਸ਼ ਵਿਚ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 70 ਲੱਖ ਤੋਂ ਵੱਧ ਹੋ ਗਈ ਹੈ। ਜਦਕਿ ਐਕਟਿਵ ਮਾਮਲੇ ਵੀ ਸੱਤ ਲੱਖ ਤੋਂ ਘੱਟ ਹੋ ਗਏ ਹਨ। ਹਾਲਾਂਕਿ, ਦੇਸ਼ ਵਿੱਚ ਸੰਕਰਮਿਤ ਕੇਸਾਂ ਦੀ ਕੁਲ ਗਿਣਤੀ 78 ਲੱਖ 14 ਹਜ਼ਾਰ ਹੋ ਗਈ ਹੈ। ਇਨ੍ਹਾਂ ਚੋਂ ਇੱਕ ਲੱਖ 17 ਹਜ਼ਾਰ 956 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 650 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਵਾਈ। ਬੀਤੇ ਦਿਨ 67,549 ਮਰੀਜ਼ ਵੀ ਠੀਕ ਹੋ ਗਏ ਸੀ। ਮਹਿੰਗਾਈ ਦੀ ਮਾਰ, ਕੁਝ ਕਰੋ ਸਰਕਾਰ ਐਕਟਿਵ ਕੇਸਾਂ ਨਾਲੋਂ 10 ਗੁਣਾ ਵਧੇਰੇ ਰਿਕਵਰੀ ਰੇਟ: ਠੀਕ ਹੋਏ ਲੋਕਾਂ ਦੀ ਗਿਣਤੀ ਸੰਕਰਮਣ ਦੇ ਐਕਟਿਵ ਮਾਮਲਿਆਂ ਨਾਲੋਂ 10 ਗੁਣਾ ਵਧੇਰੇ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਕੇਸਾਂ, ਮੌਤ ਦਰ ਅਤੇ ਰਿਕਵਰੀ ਰੇਟ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਹੈ ਕਿ ਮੌਤ ਦਰ ਵਿੱਚ ਅਤੇ ਐਕਟਿਵ ਕੇਸਾਂ ਦੀ ਦਰ 'ਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ 1.50% ਤੱਕ ਡਿੱਗ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਮਾਮਲਿਆਂ ਦੀ ਦਰ ਵੀ 9ਫੀਸਦ ਤੋਂ ਘੱਟ ਹੈ। ਨਾਲ ਹੀ ਦੇਸ਼ 'ਚ ਰਿਕਵਰੀ ਦੀ ਦਰ 90 ਫੀਸਦ ਤਕ ਪਹੁੰਚ ਗਈ ਹੈ। ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904With 53,370 new #COVID19 infections, India's total cases surge to 78,14,682. With 650 new deaths, toll mounts to 1,17,956. Total active cases are 6,80,680 after a decrease of 14,829 in last 24 hrs Total cured cases are 70,16,046 with 67,549 new discharges in last 24 hrs pic.twitter.com/SferWNs0tw
— ANI (@ANI) October 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement