ਪੜਚੋਲ ਕਰੋ
Advertisement
ਕਿਸਾਨ ਅੰਦੋਲਨ ‘ਤੇ ਹੁਣ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਦਿੱਤੀ ਪ੍ਰਤੀਕਿਰੀਆ, ਜਾਣੋ ਕੀ ਕਿਹਾ
ਕਿਸਾਨ ਅੰਦੋਲਨ ‘ਤੇ ਹੁਣ ਤਕ ਕਈ ਇੰਟਰਨੈਸ਼ਨਲ ਸਟਾਰ ਦੇ ਰਿਐਕਸ਼ਨ ਮਗਰੋਂ ਇਸ ‘ਤੇ ਭਾਰਤੀ ਕਲਾਕਾਰਾਂ ਸਮੇਤ ਭਾਰਤੀ ਖਿਡਾਰੀਆਂ ਨੇ ਸਰਕਾਰ ਦਾ ਪੱਖ ਲਿਆ। ਹੁਣ ਇਸ ਮੁੱਦੇ ‘ਤੇ ਕਪਿਲ ਦੇਵ ਨੇ ਟਵੀਟ ਕਰ ਆਪਣੀ ਪ੍ਰਤੀਕਿਰੀਆ ਦਿੱਤੀ ਹੈ।
ਨਵੀਂ ਦਿੱਲੀ: ਦੇਸ਼ ‘ਚ ਕਿਸਾਨਾਂ ਦਾ ਖੇਤੀ ਕਾਨੂੰਨਾਂ (Farm Laws) ਖਿਲਾਫ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ਨੂੰ ਹੁਣ ਵਿਦੇਸ਼ੀ ਹਸਤੀਆਂ ਦਾ ਸਮਰਥਨ ਵੀ ਹਾਸਲ ਹੋ ਗਿਆ ਹੈ। ਇੰਟਰਨੈਸ਼ਨਲ ਸਟਾਰਸ ਦੇ ਕਿਸਾਨ ਅੰਦੋਲਨ (Farmers Protest) ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਭਾਰਤੀ ਹਸਤੀਆਂ ਨੇ ਇਸ ਨੂੰ ਭਾਰਤ ਖਿਲਾਫ ਪ੍ਰੋਪੋਗੇਂਡਾ ਕਰਾਰ ਦਿੱਤਾ ਅਤੇ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਜਿਸ ‘ਚ ਅਕਸ਼ੈ ਕੁਮਾਰ ਅਜੇ ਦੇਵਗਨ ਸਮੇਤ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਸ਼ਾਮਲ ਹਨ। ਹੁਣ ਇਸ ਮਾਮਲੇ ‘ਤੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ (Kapil Dev) ਨੇ ਵੀ ਟਵੀਟ ਕੀਤਾ ਹੈ।
ਕਪਿਲ ਦੇਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਟਵੀਟ ਕਰਦਿਆਂ ਲਿਖਿਆ,' 'ਮੈਂ ਆਪਣੇ ਦੇਸ਼ ਭਾਰਤ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਕਿਸਾਨ ਅਤੇ ਸਰਕਾਰ ਦਰਮਿਆਨ ਇਹ ਆਪਸੀ ਵਿਵਾਦ ਜਲਦੀ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਮਾਹਰਾਂ ਨੂੰ ਫੈਸਲਾ ਲੇਣ ਦਿਓ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਖਿਲਾਫ ਸ਼ਾਨਦਾਰ ਸਫਲਤਾ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇੰਗਲੈਂਡ ਖ਼ਿਲਾਫ਼ ਆਗਾਮੀ ਸੀਰੀਜ਼ ਲਈ ਵੀ ਭਾਰਤੀ ਟੀਮ ਨੂੰ ਵਧਾਈ ਦਿੰਦਾ ਹਾਂ। ਇਹ ਵੀ ਪੜ੍ਹੋ: Delhi School: ਦਿੱਲੀ ‘ਚ ਕੋਰੋਨਾ ਕਾਲ ਮਗਰੋਂ ਖੁਲ੍ਹ ਰਹੇ ਸਕੂਲ, ਪ੍ਰੋਟੋਕੋਲ ਦਾ ਰੱਖਣਾ ਪਏਗਾ ਧਿਆਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I simply love India , I wish the tiff between Farmers and Govt gets resolved ASAP. Let the experts take a call. One thing for sure 🇮🇳is supreme ALSO I WISH MY INDIAN CRICKET TEAM A GRAND SUCCESS IN THE UPCOMING SERIES AGAINST ENGLAND Jai Hind
— Kapil Dev (@therealkapildev) February 4, 2021
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement