Mohali's Arshdeep Singh: ਖਰੜ ਦਾ ਨੌਜਵਾਨ ਅਰਸ਼ਦੀਪ ਭਾਰਤੀ ਕ੍ਰਿਕਟ ਟੀਮ 'ਚ ਸ਼ੁਮਾਰ, ਸੀਐਮ ਭਗਵੰਤ ਮਾਨ ਦਿੱਤੀ ਵਧਾਈ
Arshdeep joins Indian cricket team: ਦੱਸ ਦਈਏ ਕਿ ਅਰਸ਼ਦੀਪ 2019 ਤੋਂ ਆਈਪੀਐਲ ਖੇਡ ਰਿਹਾ ਹੈ ਤੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਸੀ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਸ ਨੂੰ ਸਾਰੇ 14 ਮੈਚਾਂ 'ਚ ਖਿਡਾਇਆ ਗਿਆ।
ਚੰਡੀਗੜ੍ਹ: (ਖਰੜ) ਮੁਹਾਲੀ ਦੇ ਅਰਸ਼ਦੀਪ ਸਿੰਘ (23) ਨੂੰ ਆਈਪੀਐਲ-15 ਦੇ ਚੌਥੇ ਸੀਜ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ 'ਚ ਖੇਡਣ ਦਾ ਮੌਕਾ ਮਿਲਿਆ। ਉਸ ਪ੍ਰਾਪਤੀ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਸ਼ਦੀਪ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ! ਇਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕਰੋ...ਖ਼ੂਬ ਤਰੱਕੀਆਂ ਕਰੋ...ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ।
ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ!
— Bhagwant Mann (@BhagwantMann) May 23, 2022
ਏਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕਰੋ...ਖ਼ੂਬ ਤਰੱਕੀਆਂ ਕਰੋ...ਬਹੁਤ ਸਾਰੀਆਂ ਸ਼ੁੱਭਕਾਮਨਾਵਾਂ pic.twitter.com/BTzTvnCi55
ਦੱਸ ਦਈਏ ਕਿ ਅਰਸ਼ਦੀਪ 2019 ਤੋਂ ਆਈਪੀਐਲ ਖੇਡ ਰਿਹਾ ਹੈ ਤੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਸੀ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਸ ਨੂੰ ਸਾਰੇ 14 ਮੈਚਾਂ 'ਚ ਖਿਡਾਇਆ ਗਿਆ। ਇਨ੍ਹਾਂ ਮੈਚਾਂ 'ਚ ਉਸ ਨੇ 50 ਓਵਰਾਂ 'ਚ 385 ਦੌੜਾਂ ਦੇ ਕੇ 10 ਵਿਕਟਾਂ ਲਈਆਂ। ਉਸ ਦਾ ਸਰਵੋਤਮ ਸਕੋਰ 37 ਦੌੜਾਂ 'ਤੇ 3 ਵਿਕਟਾਂ ਰਿਹਾ।
ਅਰਸ਼ਦੀਪ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਸ ਨੂੰ ਭਾਰਤੀ ਟੀਮ 'ਚ ਜਗ੍ਹਾ ਦਿੱਤੀ ਹੈ। ਉਹ ਦੱਖਣੀ ਅਫਰੀਕਾ ਖਿਲਾਫ 9 ਜੂਨ ਤੋਂ ਸ਼ੁਰੂ ਹੋਣ ਵਾਲੀ ਟੀ-20 ਘਰੇਲੂ ਸੀਰੀਜ਼ 'ਚ ਖੇਡੇਗਾ। ਅਰਸ਼ਦੀਪ ਮੁੱਖ ਤੌਰ 'ਤੇ ਗੇਂਦਬਾਜ਼ੀ ਕਰਦਾ ਹੈ ਜਦਕਿ ਉਹ ਆਲ ਰਾਊਂਡਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਤੇ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਪੰਜਾਬ ਨੇ ਉਸ ਨੂੰ ਇਸ ਸੀਜ਼ਨ 'ਚ 4 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਤੋਂ ਪਹਿਲਾਂ 3 ਸੀਜ਼ਨ 'ਚ ਉਨ੍ਹਾਂ ਨੂੰ 20-20 ਲੱਖ ਰੁਪਏ 'ਚ ਖਰੀਦਿਆ ਗਿਆ ਸੀ।
ਇਹ ਵੀ ਪੜ੍ਹੋ: