IPL 2024: 'ਉਹ ਸਾਡਾ ਜਵਾਈ...', ਵਿਰਾਟ ਕੋਹਲੀ ਨੂੰ ਲੈ ਇਹ ਕੀ ਬੋਲ ਗਏ ਸ਼ਾਹਰੁਖ ਖਾਨ!
Shah Rukh Khan On Virat Kohli: ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ 'ਨੂੰ ਲੈ ਖਾਸ ਗੱਲ ਕਹੀ ਹੈ। ਦਰਅਸਲ,

Shah Rukh Khan On Virat Kohli: ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ 'ਨੂੰ ਲੈ ਖਾਸ ਗੱਲ ਕਹੀ ਹੈ। ਦਰਅਸਲ, ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਦੀ ਕਾਫੀ ਤਾਰੀਫ ਕੀਤੀ। ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਕਿਹਾ, ਮੈਂ ਉਨ੍ਹਾਂ ਨਾਲ ਕਾਫੀ ਸਮਾਂ ਬਿਤਾਇਆ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਅਸੀਂ ਕਹਿੰਦੇ ਹਾਂ ਕਿ ਉਹ ਸਾਡੇ ਭਾਈਚਾਰੇ ਦਾ ਜਵਾਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਵਿਰਾਟ ਕੋਹਲੀ ਨੂੰ ਹੋਰ ਖਿਡਾਰੀਆਂ ਨਾਲੋਂ ਬਿਹਤਰ ਤਰੀਕੇ ਨਾਲ ਜਾਣਦਾ ਹਾਂ।
'ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ'
ਸ਼ਾਹਰੁਖ ਖਾਨ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ, ਮੈਂ ਦੋਵਾਂ ਦੇ ਨਾਲ ਕਾਫੀ ਸਮਾਂ ਬਿਤਾਇਆ ਹੈ। ਦਰਅਸਲ, ਸ਼ਾਹਰੁਖ ਖਾਨ ਸਟਾਰ ਸਪੋਰਟਸ ਨਾਲ ਗੱਲ ਕਰ ਰਹੇ ਸਨ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਨ੍ਹਾਂ ਦਾ ਡੇਟਿੰਗ ਪੀਰੀਅਡ ਚੱਲ ਰਿਹਾ ਸੀ ਅਤੇ ਮੈਂ ਅਨੁਸ਼ਕਾ ਨਾਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਇਸ ਲਈ, ਉਸਨੇ ਸਾਡੇ ਨਾਲ ਕਈ ਦਿਨ ਬਿਤਾਏ, ਨਾਲ ਹੀ ਉਸਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਉਸਨੂੰ ਫਿਲਮ ਪਠਾਨ ਦੇ ਟਾਈਟਲ ਗੀਤ ਦੇ ਡਾਂਸ ਸਟੈਪ ਸਿਖਾਏ ਸਨ, ਮੈਂ ਉਸਨੂੰ ਭਾਰਤ ਵਿੱਚ ਇੱਕ ਮੈਚ ਵਿੱਚ ਦੇਖਿਆ ਸੀ, ਉਸਨੇ ਮੈਚ ਵਿੱਚ ਰਵਿੰਦਰ ਜਡੇਜਾ ਨਾਲ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਸੀ।
'ਮੈਂ ਉਨ੍ਹਾਂ ਨੂੰ ਕਿਹਾ ਕਿ ਆਓ ਤੁਹਾਨੂੰ ਸਟੈਪਸ ਸਿਖਾਵਾਂ...'
ਸ਼ਾਹਰੁਖ ਖਾਨ ਨੇ ਅੱਗੇ ਕਿਹਾ ਕਿ ਉਹ ਡਾਂਸ ਸਟੈਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਬਹੁਤ ਦੁੱਖ ਹੋਇਆ ਕਿ ਉਹ ਇੰਨੀ ਬੁਰੀ ਤਰ੍ਹਾਂ ਨਾਲ ਕਰ ਰਹੇ ਸੀ! ਮੈਂ ਉਨ੍ਹਾਂ ਨੂੰ ਕਿਹਾ ਕਿ ਆਓ ਤੁਹਾਨੂੰ ਸਟੈਪਸ ਸਿਖਾਵਾਂ, ਤਾਂ ਕਿ ਜਦੋਂ ਵੀ ਤੁਸੀਂ ਅਗਲੇ ਵਿਸ਼ਵ ਕੱਪ ਅਤੇ ਹੋਰ ਚੈਂਪੀਅਨਸ਼ਿਪਾਂ ਵਿੱਚ ਡਾਂਸ ਕਰੋਗੇ ਤਾਂ ਘੱਟੋ-ਘੱਟ ਮੈਨੂੰ ਫ਼ੋਨ ਕਰੋ ਅਤੇ ਪੁੱਛੋ ਕਿ ਸਟੈਪਸ ਕਿਵੇਂ ਕਰਨੇ ਹਨ। ਤੁਹਾਨੂੰ ਦੱਸ ਦੇਈਏ ਕਿ IPL ਮੈਚਾਂ ਦੌਰਾਨ ਸ਼ਾਹਰੁਖ ਖਾਨ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਲਗਭਗ ਹਰ ਮੈਚ ਵਿੱਚ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਕ੍ਰਿਕਟਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
