ਪੜਚੋਲ ਕਰੋ
Advertisement
KXIP vs KKR: ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਦਿੱਤਾ 165 ਦੌੜਾਂ ਦਾ ਟੀਚਾ
ਕਿੰਗਜ਼ ਇਲੈਵਨ ਪੰਜਾਬ (KXIP) ਬਨਾਮ ਕੋਲਕਾਤਾ ਨਾਈਟ ਰਾਈਡਰਜ਼ (KKR) ਆਈਪੀਐਲ 2020 ਮੈਚ ਸ਼ੇਖ ਜਾਇਦ ਸਟੇਡੀਅਮ ਅਬੂ ਧਾਬੀ ਵਿਖੇ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਇੱਥੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਸ਼ਨੀਵਾਰ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦੇ 24ਵੇਂ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਅਬੂ ਧਾਬੀ: ਆਈਪੀਐਲ ਦੇ 13ਵੇਂ ਸੀਜ਼ਨ ਦਾ 24ਵਾਂ ਮੈਚ ਅਬੂ ਧਾਬੀ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪੰਜਾਬ ਨੂੰ 165 ਦੌੜਾਂ ਦਾ ਟੀਚਾ ਦਿੱਤਾ। ਦਿਨੇਸ਼ ਕਾਰਤਿਕ ਨੇ 58 ਅਤੇ ਸ਼ੁਭਮਨ ਗਿੱਲ ਨੇ 57 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਚੌਥੇ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਸੀ। ਪੰਜਾਬ ਦੇ ਮੁਹੰਮਦ ਸ਼ਮੀ, ਰਵੀ ਬਿਸ਼ਨੋਈ ਅਤੇ ਅਰਸ਼ਦੀਪ ਸਿੰਘ ਨੇ 1-1 ਵਿਕਟ ਲਏ।
ਕੋਲਕਾਤਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਆਖਰੀ ਮੈਚ ਦਾ ਹੀਰੋ ਰਾਹੁਲ ਤ੍ਰਿਪਾਠੀ ਇਸ ਮੈਚ ਵਿਚ ਸਿਰਫ 4 ਦੌੜਾਂ ਹੀ ਬਣਾ ਸਕਿਆ। ਉਸ ਨੂੰ ਮੁਹੰਮਦ ਸ਼ਮੀ ਨੇ ਆਊਟ ਕੀਤਾ। ਇਸ ਤੋਂ ਬਾਅਦ ਨਿਤੀਸ਼ ਰਾਣਾ 2 ਦੌੜਾਂ ਬਣਾ ਕੇ ਆਊਟ ਹੋਏ। ਕੇਕੇਆਰ ਸ਼ੁਰੂਆਤੀ ਛੇ ਓਵਰਾਂ ਵਿਚ ਦੋ ਵਿਕਟਾਂ 'ਤੇ 25 ਦੌੜਾਂ ਹੀ ਬਣਾ ਸਕੀ। ਪਾਵਰ ਪਲੇਅ ਵਿਚ ਇਹ ਇਸ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਦੁਬਈ ਵਿਚ ਪੰਜਾਬ ਖਿਲਾਫ 3 ਵਿਕਟਾਂ 'ਤੇ 23 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਆਬੂ ਧਾਬੀ 'ਚ ਮੁੰਬਈ ਇੰਡੀਅਨਜ਼ ਖਿਲਾਫ 3 ਵਿਕਟਾਂ 'ਤੇ 31 ਦੌੜਾਂ ਬਣਾਈਆਂ ਸੀ। ਕੋਲਕਾਤਾ ਨੇ 2 ਵਾਰ ਖਿਤਾਬ ਜਿੱਤਿਆ, ਪੰਜਾਬ ਨੂੰ ਅਜੇ ਵੀ ਇੰਤਜ਼ਾਰ: ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿਚ ਹੁਣ ਤਕ ਦੋ ਵਾਰ (2014, 2012) ਫਾਈਨਲ ਖੇਡਿਆ ਹੈ ਅਤੇ ਦੋਵੇਂ ਵਾਰ ਚੈਂਪੀਅਨ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਇੱਕ ਵਾਰ ਵੀ ਖ਼ਿਤਾਬ ਨਹੀਂ ਜਿੱਤ ਸਕਿਆ ਹੈ। 2014 ਵਿਚ ਉਸਨੇ ਫਾਈਨਲ ਵਿਚ ਥਾਂ ਬਣਾਈ, ਪਰ ਕੋਲਕਾਤਾ ਤੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਗਰਸੀਆਂ ਵਲੋਂ ਰੋਇਆ ਜਾ ਰਿਹਾ ਕੋਲੇ ਅਤੇ ਯੂਰੀਆ ਦੀ ਘਾਟ ਦਾ ਰੌਣਾ, ਮਨਪ੍ਰੀਤ ਨੇ ਸਿੱਧੂ-ਰੰਧਾਵਾ ਬਿਆਨਬਾਜ਼ੀ 'ਤੇ ਝਾੜਿਆ ਪੱਲਾ ਮੁੜ ਸਿਨੇਮਾ ਘਰਾਂ 'ਚ ਦਿਖੇਗੀ ਪੀ.ਐਮ ਮੋਦੀ ਦੀ ਬਾਇਓਪਿਕ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904A look at the Playing XI for #KXIPvKKR #Dream11IPL pic.twitter.com/99r7BAiXfw
— IndianPremierLeague (@IPL) October 10, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement